ਲ਼ੈ ਲਿਆ ਫੈਸਲਾ ਸਾਮੂਹਿਕ ਛੁੱਟੀ ਦਾ, ਆਪਣੇ ਪ੍ਰਧਾਨ ਦੇ ਹੱਕ ‘ਚ ਡਟੇ ਮਾਲ ਅਫਸਰ,

Advertisement
Spread information

ਤਹਿਸੀਲ ਦਫ਼ਤਰਾਂ ‘ਚ ਅੱਜ ਨਹੀਂ ਹੋਣਗੀਆਂ ਰਜਿਸਟਰੀਆਂ ਤੇ ਹੋਰ ਕੰਮ …!

ਹਰਿੰਦਰ ਨਿੱਕਾ, ਬਰਨਾਲਾ 28 ਨਵੰਬਰ 2024

   ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਰਿਸ਼ਵਤ  ਲੈਂਦਿਆਂ ਰੰਗੇ ਹੱਥੀਂ ਫੜ੍ਹੇ ਤਪਾ ਤਹਿਸੀਲ ਦੇ ਤਹਿਸੀਲਦਾਰ ਅਤੇ ਪੰਜਾਬ ਰੈਵਨਿਊ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਹੱਕ ਵਿੱਚ, ਉਨ੍ਹਾਂ ਦੀ ਐਸੋਸੀਏਸ਼ਨ ਡਟਕੇ ਖੜ੍ਹ ਗਈ ਹੈ। ਐਸੋਸੀਏਸ਼ਨ ਦੀ ਹੰਗਾਮੀ ਆਨਲਾਈਨ ਮੀਟਿੰਗ ਲੰਘੀ ਕੱਲ੍ਹ ਕੀਤੀ ਗਈ। ਮੀਡੀਆ ਨੂੰ ਜਾਰੀ ਪੱਤਰ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਤਹਿਸੀਲਦਾਰ,ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਿਆਂ ਦੇ ਮਾਲ ਅਫਸਰ, ਅੱਜ ਸਾਮੂਹਿਕ ਛੁੱਟੀ ਲੈਣ ਕੇ, ਵਿਜੀਲੈਂਸ ਬਿਊਰੋ ਦੇ ਬਰਨਾਲਾ ਦਫ਼ਤਰ ਅੱਗੇ,ਰੋਸ ਪ੍ਰਦਰਸ਼ਨ ਕਰਨਗੇ। ਇਹ ਰੋਸ ਪ੍ਰਦਰਸ਼ਨ ਵਿਜੀਲੈਂਸ ਬਿਊਰੋ ਬਰਨਾਲਾ ਦੇ ਡੀਐਸਪੀ ਲਵਪ੍ਰੀਤ ਸਿੰਘ ਦੀ ਕਥਿਤ ਧੱਕੇਸ਼ਾਹੀ ਦੇ ਖਿਲਾਫ ਕੀਤਾ ਜਾਵੇਗਾ।

Advertisement

   ਵਰਨਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੂੰ ਅਮਰੀਕ ਸਿੰਘ ਵਾਸੀ ਬੀਹਲਾ ਵੱਲੋਂ ਸ਼ਕਾਇਤ ਕੀਤੀ ਗਈ ਸੀ ਕਿ ਉਸ ਨੇ ਆਪਣੇ ਦੋਸਤ ਹਰਭਜਨ ਸਿੰਘ ਦੀ ਕਰੀਬ 2 ਕਨਾਲ 4 ਮਰਲੇ ਜਮੀਨ ਦੀ ਰਜਿਸਟਰੀ ਕਰਵਾਉਣੀ ਸੀ, ਪਰੰਤੂ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਰਜਿਸਟਰੀ ਕਰਨ ਵਿੱਚ ਟਾਲਮਟੋਲ ਕਰਕੇ, ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਖਿਰ ਅਮਰੀਕ ਸਿੰਘ ਨੇ ਇਹ ਮਾਮਲਾ ਵਿਜੀਲੈਂਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਵਿਜੀਲੈਂਸ ਬਿਊਰੋ ਦੀ ਟੀਮ ਨੇ ਅਮਰੀਕ ਸਿੰਘ ਬੀਹਲਾ ਦੀ ਸ਼ਕਾਇਤ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ,ਤਹਿਸੀਲ ਦਫਤਰ ਤਪਾ ਵਿਖੇ ਉਸ ਨੂੰ ਕਾਬੂ ਕਰਨ ਲਈ, ਜਾਲ ਵਿਛਾਇਆ। ਜਿਵੇਂ ਹੀ ਤਹਿਸੀਲਦਾਰ ਸੁਖਚਰਨ ਸਿੰਘ ਨੇ ਸ਼ਕਾਇਤਕਰਤਾ ਅਮਰੀਕ ਸਿੰਘ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਰਾਸ਼ੀ ਫੜ੍ਹੀ ਤਾਂ ਪਹਿਲਾਂ ਤੋਂ ਘਾਤ ਲਾਈ ਖੜੀ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਅਤੇ ਉਸ ਦੇ ਸਹਿਯੋਗੀ ਕਰਮਚਾਰੀ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਗਿਰਫਤਾਰ ਕਰ ਲਿਆ। ਪਤਾ ਇਹ ਵੀ ਲੱਗਿਆ ਹੈ ਕਿ ਲੰਘੀ ਕੱਲ੍ਹ ਰੈਵਨਿਊ ਆਫ਼ੀਸਰ ਐਸੋਸੀਏਸ਼ਨ ਦਾ ਇੱਕ ਵਫਦ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ  ਵੀ ਮਿਲਿਆ ਸੀ, ਜਿੰਨਾਂ ਫੜ੍ਹੇ ਗਏ ਤਹਿਸੀਲਦਾਰ ਨੂੰ , ਰਿਹਾਅ ਕਰਵਾਉਣ ਲਈ  ਦਬਾਅ ਵੀ ਬਣਾਇਆ ਗਿਆ ਸੀ। ਜਦੋਂਕਿ ਵਿਜੀਲੈਂਸ ਅਧਿਕਾਰੀਆਂ ਨੇ  ਹਰ ਤਰਾਂ ਦੇ ਦਬਾਅ ਨੂੰ ਦਰਕਿਨਾਰ ਕਰਦਿਆਂ, ਤਹਿਸੀਲਦਾਰ ਨੂੰ ਕੋਈ ਵੀ ਰਿਲੀਫ਼ ਦੇਣ ਤੋਂ ਅਸਮਰੱਥਤਾ ਜਤਾਉਂਦਿਆਂ, ਗ੍ਰਿਫਤਾਰ ਕੀਤੇ ਤਹਿਸੀਲਦਾਰ ਦੀ ਮੀਡੀਆ ਨੂੰ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਵੀ ਦੇ ਦਿੱਤੀ ਸੀ।

Advertisement
Advertisement
Advertisement
Advertisement
Advertisement
error: Content is protected !!