ਰਘਬੀਰ ਹੈਪੀ, ਬਰਨਾਲਾ 27 ਅਕਤੂਬਰ 2024
ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ ਹੇਠ ਟ੍ਰਾਈਡੈਂਟ ਗਰੁੱਪ ਉਦਯੋਗ ਸਾਹਮਣੇ ਬਣੇ ਅਰੁਣ ਮੈਮੋਰੀਅਲ ਵਿਖੇ ਲਗਾਏ ਗਏ ਵਿਸ਼ਾਲ ਦੀਵਾਲੀ ਮੇਲੇ ਵਿੱਚ ਸ਼ਹਿਰ ਵਾਸੀਆਂ ਦਾ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੇਲੇ ਵਿਚ ਟਰਾਈਡੈਂਟ ਕਰਮਚਾਰੀ ਦੇ ਪਰਿਵਾਰਾਂ ਤੇ ਸਹਿਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਟਰਾਈਡੈਂਟ ਦਿਵਾਲੀ ਮੇਲੇ ਦੇ ਦੂਸਰੇ ਦਿਨ ਜਿੱਥੇ ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਖਾਣ ਪੀਣ ਵਾਲੀਆਂ ਸਟਾਲਾਂ ਦਾ ਆਨੰਦ ਮਾਣਿਆ ਗਿਆ ਉੱਥੇ ਵੱਖ-ਵੱਖ ਉਤਪਾਦਾਂ ਦੀ ਖਰੀਦਦਾਰੀ ਕੀਤੀ ਗਈ। ਟਰਾਈਡੈਂਟ ਗਰੁੱਪ ਦੇ ਉਤਪਾਦ ਜਿਵੇਂਕਿ ਟਾਵਲ, ਬੈਡ ਸ਼ੀਟ, ਬਾਥ ਰੋਬ, ਕੰਬਲ ਆਦਿ ਸਟਾਲਾਂ ਉੱਪਰ ਖਰੀਦਦਾਰੀ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਮੇਲੇ ਵਿਚ ਮਨੋਰੰਜਨ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੇਸ਼ਕਾਰੀ ਕੀਤੀ ਗਈ, ਟਰੈਡੀਸ਼ਨ ਫੈਸ਼ਨ ਸ਼ੋ ਅਤੇ ਵੈਸਟਰਨ ਟਰੂਪ ਡਾਂਸ ਚੰਡੀਗੜ੍ਹ ਵਾਲਿਆਂ ਨੇ ਡਾਂਸ, ਕੋਰਿਓਗ੍ਰਾਫੀ ਅਤੇ ਨਾਟਕਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਟੇਜ ਦੀ ਐਂਕਰਿੰਗ ਸੁਪ੍ਰੀਤ ਸਿੱਧੂ ਨੇ ਬਖੂਬੀ ਢੰਗ ਨਾਲ ਕੀਤੀ ਟਰਾਈਡੈਂਟ ਅਧਿਕਾਰੀ ਮਿਨੀ ਗੁਪਤਾ, ਸਵਿਤਾ ਕਲਵਾਨੀਆ, ਐਡਮਿਨ ਹੈਡ ਰਮਨ ਚੌਧਰੀ, ਸਾਹਿਲ ਗੁਲਾਟੀ, ਰੋਹਨ ਭਾਰਗਵ, ਮਨੋਜ ਸਿੰਘ, ਅਨਿਲ ਗੁਪਤਾ, ਅਭੀ ਚੱਡਾ, ਮਨਜਿੰਦਰ ਆਦੀ, ਜਗਰਾਜ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਮੇਲਾ 28 ਅਕਤੂਬਰ ਨੂੰ ਵੀ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਾਰੀ ਰਹੇਗਾ। ਮੇਲੇ ਦੌਰਾਨ ਬਚਿਆਂ ਦੇ ਝੂਲੇ, ਸਟੇਜ ਸੱਭਿਆਚਾਰ ਪ੍ਰੋਗਰਾਮ,ਗਿੱਧਾ ਭੰਗੜਾ, ਗੀਤ ਸੰਗੀਤ ਤੇ ਵੱਖ-ਵੱਖ ਤਰਾਂ ਦੀਆਂ ਖ੍ਰੀਦਦਾਰੀ ਲਈ ਸਟਾਲਾਂ ਲਗਾਈਆਂ ਜਾ ਰਹੀਆਂ ਹਨ । ਮੇਲੇ ‘ਚ ਸਟੇਜ ‘ਤੇ ਪੇਸ਼ਕਾਰੀ ਦਾ ਮਜ਼ਾ ਲੈਣ ਲਈ ਪੰਡਾਲ ਚ ਬੈਠਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਬੱਚਿਆਂ ਲਈ ਵੱਖ ਵੱਖ ਝੂਲੇ ਰਾਈਡਾਂ ਦਾ ਮੁਫਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਈਡੈਂਟ ਦਿਵਾਲੀ ਮੇਲਾ ਸਾਲ 2000 ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਨਾ ਕੇਵਲ ਸ਼ਹਿਰ ਵਾਸੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ ਬਲਕਿ ਪੰਜਾਬੀ ਵੰਨਗੀਆਂ ਰਾਹੀਂ ਸੱਭਿਆਚਾਰਕ ਨਾਲ ਵੀ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਸ਼ਾਮੀਂ 7 ਵਜੇ ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ।