ਅਸ਼ੋਕ ਵਰਮਾ, ਬਠਿੰਡਾ 26 ਅਕਤੂਬਰ 2024
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਦੀਆਂ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ ’ਚ ਬਜੁਰਗਾਂ ਨੂੰ ਫਰੂਟ ਅਤੇ ਹੋਰ ਖਾਣ ਦਾ ਸਮਾਨ ਦੇ ਕੇ ਬਜੁਰਗਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਹਾਜ਼ਰ ਬਜੁਰਗਾਂ ਅਤੇ ਬਿਰਧ ਔਰਤਾਂ ਨੇ ਵੀ ਵਲੰਟੀਅਰਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਮਾਜ ਸੇਵਾ ਜਾਰੀ ਰੱਖਣ ਅਤੈ ਲੰਮੀ ਉਮਰ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਵਲੰਟੀਅਰਾਂ ਦੇ ਨਾਲ ਆਏ ਉਨ੍ਹਾਂ ਦੇ ਬੱਚਿਆਂ ਨੇ ਫੁਲਝੜੀਆਂ ਚਲਾ ਕੇ ਦੀਵਾਲੀ ਦੀ ਖੁਸ਼ੀ ਮਨਾਈ ਜਿਸ ਦਾ ਬਜੁਰਗਾਂ ਨੇ ਵੀ ਖੂਬ ਆਨੰਦ ਮਾਣਿਆ। ਵਲੰਟੀਅਰਾਂ ਨੇ ਬਜੁਰਗਾਂ ਦੇ ਮਨੋਰੰਜਨ ਲਈ ਉਨ੍ਹਾਂ ਨਾਲ ਗੇਮਾਂ ਵੀ ਖੇਡੀਆਂ। ਇਸ ਮੌਕੇ ਹਾਜ਼ਰ ਬਜੁਰਗਾਂ ਨੇ ਇੱਕ ਤਰਾਂ ਨਾਲ ਆਪਣੇ ਪ੍ਰੀਵਾਰ ਵਾਂਗ ਗੱਲਾਂ ਬਾਤਾਂ ਵੀ ਕੀਤੀਆਂ।
ਇਸ ਮੌਕੇ ਸੰਸਥਾ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਉਂਦਿਆਂ ਬਜੁਰਗਾਂ ਨੂੰ ਫਰੂਟ ਅਤੇ ਹੋਰ ਸਮਾਨ ਦਿੱਤਾ ਹੈ। ਯੂਥ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਮ ਜਨ ਨੂੰ ਵੀ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਮੌਕਿਆਂ ਨੂੰ ਬਜੁਰਗਾਂ ਅਤੇ ਹੋਰ ਜਰੂਰਤਮੰਦਾਂ ਨਾਲ ਮਿਲ ਕਿ ਮਿਲਾਉਣ ਇਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ ਅਤੇ ਬਜੁਰਗ ਜਦੋਂ ਬੱਚਿਆਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੇ ਖਿੜੇ ਚਿਹਰਿਆਂ ਨੂੰ ਦੇਖ ਕੇ ਵੱਖਰਾ ਹੀ ਸਕੂਨ ਮਿਲਦਾ ਹੈ। ਇਸ ਮੌਕੇ ਬਿਰਧ ਆਸ਼ਰਮ ਪ੍ਰਬੰਧਕਾਂ ਨੇ ਵਲੰਟੀਅਰਾਂ ਦੇ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਯੂਥ ਵਲੰਟੀਅਰਾਂ ਸਪਨਾ, ਸੁਨੀਤਾ, ਹੈਪੀ, ਰਿੰਪੀ, ਵੀਨਾ, ਪੂਜਾ, ਕਿਰਨ, ਸ਼ਿਵਾਨੀ, ਭਾਵਿਆ, ਗੁਰਪ੍ਰੀਤ ਅਤੇ ਹੋਰ ਮੈਂਬਰ ਹਾਜ਼ਰ ਸਨ।