ਸਿਮਰਨਜੀਤ ਸਿੰਘ ਮਾਨ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ
ਹਰਿੰਦਰ ਨਿੱਕਾ, ਬਰਨਾਲਾ 26 ਅਕਤੂਬਰ 2024
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਡੀਆਂ ‘ਚ ਝੋਨਾ ਲਈ ਬੈਠੇ ਕਿਸਾਨਾਂ ਅੰਦਰ ਫੈਲ ਰਹੀ ਨਿਰਾਸ਼ਤਾ ਕਿਤੇ ਬਗਾਵਤ ਦਾ ਰੂਪ ਨਾ ਲੈ ਲਵੇ, ਇਸ ਲਈ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਿਰਦਾਰ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼ੈਟਰ ਨੂੰ ਇਹ ਗੱਲ ਸਮਝਣੀ ਚਾਹੀਂਦੀ ਹੈ ਕਿ ਸਾਡੇ ਨਾਲ ਪਾਕਿਸਤਾਨ ਦਾ ਬਾਰਡਰ ਅਤੇ ਲਦਾਖ ਨਾਲ ਚੀਨ ਦਾ ਬਾਰਡਰ ਲੱਗਦੇ ਹਨ, ਜੇਕਰ ਪੰਜਾਬ ਦੇ ਕਿਸਾਨਾਂ ਵਿੱਚ ਨਿਰਾਸਤਾ ਫੈਲ ਗਈ ਤਾਂ ਇਹ ਬਗਾਵਤ ਵਾਲਾ ਮਾਹੌਲ ਪੈਦਾ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਂ। ਉਨਾਂ ਪਿੰਡ ਹਰੀਗੜ੍ਹ ਅਤੇ ਕੱਟੂ ਵਿਖੇ ਅਨਾਜ ਮੰਡੀਆਂ ਦਾ ਦੌਰਾ ਕਰਦਿਆਂ ਜਿਮੀਂਦਾਰਾਂ, ਮਜ਼ਦੂਰਾਂ ਅਤੇ ਆੜ੍ਹਤੀਆ ਨੂੰ ਮਿਲਕੇ ਉਨ੍ਹਾਂ ਦੀਆ ਮੁਸ਼ਕਲਾਂ ਵੀ ਸੁਣੀਆਂ।
ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਹਕੂਮਤ ਮੰਡੀਆਂ ਵਿੱਚ ਰੁਲ ਰਹੇ ਝੋਨੇ ਲਈ ਬਰਾਬਰ ਦੀਆਂ ਦੋਸ਼ੀ ਹਨ, ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਵਿੱਚ ਝੋਨਾ ਤੁਰੰਤ ਚੁੱਕਿਆ ਜਾ ਰਿਹਾ ਹੈ। ਪਰ ਪੰਜਾਬ ਦੀਆ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਕਈ ਪਿੰਡਾਂ ਦੀਆ ਮੰਡੀਆਂ ਵਿੱਚੋੰ ਇੱਕ ਵੀ ਦਾਣਾ ਨਹੀਂ ਚੁੱਕਿਆ ਗਿਆ, ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਗੱਪ ਮਾਰਨ ਤੋੰ ਇਲਾਵਾ ਕੁੱਝ ਨ੍ਹੀ ਕਰ ਰਿਹਾ,ਕਿਸਾਨ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ। ਪਰ ਦੋਵੇਂ ਸਰਕਾਰਾਂ ਮੂਕਦਰਸ਼ਕ ਬਣ ਵੇਖ ਰਹੀਆ ਹਨ।
ਇਸ ਮੌਕੇ ਸ਼ ਮਾਨ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ ਅਤੇ ਸ਼ ਅੰਮਿ੍ਤਪਾਲ ਸਿੰਘ ਛੰਦੜਾਂ, ਐਡਵੋਕੇਟ ਜਗਮੀਤ ਸਿੰਘ ਗਰੇਵਾਲ, ਮੋਤਾ ਸਿੰਘ ਨਾਈਵਾਲ, ਮੱਖਣ ਸਿੰਘ ਸਮਾਉ,ਹਰਦੀਪ ਸਿੰਘ ਬਾਠ,ਪਿਆਰਾ ਸਿੰਘ ਗਿੱਲ, ਹਰਪ੍ਰੀਤ ਸਿੰਘ ਕੱਟੂ, ਦਰਸ਼ਨ ਸਿੰਘ ਗਿੱਲ, ਸਾਮ ਲਾਲ ਜਿੰਦਲ, ਗੁਰਜੰਟ ਸਿੰਘ ਸਰਾਂ, ਸੁਰਜੀਤ ਸਿੰਘ ਨੰਦਗੜ੍ਹ ਅਦਿ ਆਗੂ ਹਾਜ਼ਰ ਸਨ।