ਬਰਨਾਲਾ ਵਿਧਾਨ ਸਭਾ ਚੋਣ ਲਈ ਨਿੱਤਰੇ 18 ਉਮੀਦਵਾਰ….ਆਖਰੀ ਦਿਨ 9 ਜਣਿਆਂ ਨੇ ਕਾਗਜ਼

Advertisement
Spread information

ਉਪ ਚੋਣ: ਕੁੱਲ 20 ਨਾਮਜ਼ਦਗੀ ਪੱਤਰ ਦਾਖ਼ਲ: ਜ਼ਿਲ੍ਹਾ ਚੋਣ ਅਫ਼ਸਰ

ਰਘਵੀਰ ਹੈਪੀ, ਬਰਨਾਲਾ 25 ਅਕਤੂਬਰ  2024
        ਵਿਧਾਨ ਸਭਾ ਹਲਕਾ 103 ਬਰਨਾਲਾ ਦੀ ਉਪ ਚੋਣ ਸਬੰਧੀ ਕੁੱਲ 20 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ 11 ਨਾਮਜ਼ਦਗੀ ਪੱਤਰ ਦਾਖਲ ਹੋਏ। 24 ਅਕਤੂਬਰ ਨੂੰ 8 ਨਾਮਜ਼ਦਗੀ ਪੱਤਰ, ਜਦਕਿ 23 ਅਕਤੂਬਰ ਨੂੰ 1 ਨਾਮਜ਼ਦਗੀ ਪੱਤਰ ਦਾਖ਼ਲ ਹੋਇਆ।                                                       
       25 ਅਕਤੂਬਰ ਨੂੰ ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ, ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ, ਰੋਹਿਤ ਕੁਮਾਰ ਆਮ ਆਦਮੀ ਪਾਰਟੀ, ਰੋਹਿਤ ਕੁਮਾਰ ਆਮ ਆਦਮੀ ਪਾਰਟੀ, ਤਰਸੇਮ ਸਿੰਘ ਆਜ਼ਾਦ, ਜਗਮੋਹਨ ਸਿੰਘ ਆਜ਼ਾਦ, ਬੱਗਾ ਸਿੰਘ ਕਾਹਨੇਕੇ ਆਜ਼ਾਦ, ਗੁਰਦੀਪ ਸਿੰਘ ਬਾਠ ਆਜ਼ਾਦ, ਗੋਵਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ,ਗੁਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯਾਦਵਿੰਦਰ ਸਿੰਘ ਆਪਣੀ ਏਕਤਾ ਪਾਰਟੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
     24 ਅਕਤੂਬਰ ਨੂੰ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ, ਕਰਨ ਇੰਦਰ ਸਿੰਘ ਭਾਰਤੀ ਜਨਤਾ ਪਾਰਟੀ, ਸਰਦੂਲ ਸਿੰਘ ਆਜ਼ਾਦ, ਸੁਖਚੈਨ ਸਿੰਘ ਆਜ਼ਾਦ, ਕੁਲਦੀਪ ਸਿੰਘ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ, ਅਰੁਣ ਪ੍ਰਤਾਪ ਸਿੰਘ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ, ਰਾਜੂ ਆਜ਼ਾਦ, ਜੈ ਰਾਮ ਰੈਵੋਲੇਸ਼ਨਰੀ ਸੋਸ਼ਲਿਸਟ ਪਾਰਟੀ ਨੇ ਕਾਗਜ਼ ਦਾਖ਼ਲ ਕੀਤੇ, ਜਦਕਿ 23 ਅਕਤੂਬਰ ਨੂੰ ਪੱਪੂ ਕੁਮਾਰ ਆਜ਼ਾਦ ਉਮੀਦਵਾਰ ਨੇ ਕਾਗਜ਼ ਦਾਖਲ ਕੀਤੇ।
   ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। 

Advertisement
Advertisement
Advertisement
Advertisement
Advertisement
error: Content is protected !!