ਹਰਿੰਦਰ ਨਿੱਕਾ, ਬਰਨਾਲਾ 18 ਸਤੰਬਰ 2024
ਬਰਨਾਲਾ ਜਿਲ੍ਹੇ ਦੇ ਤੁਰੰਤ ਪ੍ਰਭਾਵ ਨਾਲ ਮੁਅਤਲ ਕੀਤੇ ਸਿਵਲ ਸਰਜਨ ਬਰਨਾਲਾ ਨੇ ਹੁਣ ਤੱਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਹੀ ਸਮਝਿਆ ਹੈ, ਉਹ ਮੁਅੱਤਲੀ ਦੇ ਬਾਵਜੂਦ ਵੀ, ਹਰ ਦਿਨ ਪਹਿਲਾਂ ਦੀ ਤਰਾਂ ਦਫਤਰ ਵਿੱਚ ਕੰਮ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਮੁਅੱਤਲੀ ਦੌਰਾਨ ਨਿਸਚਿਤ ਕੀਤੇ ਹੈਡਕੁਆਟਰ ਤੇ ਵੀ ਹਾਲੇ ਤੱਕ ਹਾਜ਼ਿਰ ਹੋ ਕੇ,ਰਿਪੋਰਟ ਨਹੀਂ ਕੀਤੀ। ਜਿਸ ਦਾ ਸਿਹਤ ਮਹਿਕਮੇ ਦੇ ਡਾਇਰੈਕਟਰ ਨੇ ਗੰਭੀਰ ਨੋਟਿਸ ਲੈਂਦਿਆਂ, ਉਸ ਨੂੰ ਅੱਜ ਇੱਕ ਹੋਰ ਨੋਟਿਸ ਵੀ ਜ਼ਾਰੀ ਕਰ ਦਿੱਤਾ ਹੈ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਬਰਨਾਲਾ ਦੇ ਮੁਅੱਤਲ ਸੀਐਮਓ ਡਾਕਟਰ ਹਰਿੰਦਰ ਸ਼ਰਮਾ ਨੂੰ ਨਵਾਂ ਨੋਟਿਸ ਜ਼ਾਰੀ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਤੁਸੀਂ ਮੁਅੱਤਲੀ ਦੇ ਬਾਵਜੂਦ ਵੀ ਆਪਣੇ ਦਫਤਰ ਵਿਖੇ ਕੰਮ ਕਰ ਰਹੇ ਹੋ,ਅਜਿਹਾ ਕਰਨਾ ਨਿਯਮਾਂ ਦੇ ਉਲਟ ਹੈ,ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਹਾਲੇ ਤੱਕ ਆਪਣੇ ਹੈਡਕੁਆਟਰ ਤੇ ਰਿਪੋਰਟ ਵੀ ਨਹੀਂ ਕੀਤੀ। ਵਰਨਣਯੋਗ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਸੀਐਮਓ ਡਾਕਟਰ ਹਰਿੰਦਰ ਸ਼ਰਮਾ ਅਤੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਖਿਲਾਫ ਐਕਸ਼ਨ ਲਿਆ ਹੈ। ਦੋਵਾਂ ਜਣਿਆਂ ਤੇ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਨੇ ਕੰਮ ਕਰਵਾਉਣ ਬਦਲੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਕੇ,ਇੱਕ ਲਿਖਤੀ ਸ਼ਕਾਇਤ ਵੀ ਕੀਤੀ ਸੀ।
ਡਾਇਰੈਕਟਰ ਵੱਲੋਂ ਅੱਜ ਜ਼ਾਰੀ ਕੀਤੇ ਪੱਤਰ ਦੀ ਕਾਪੀ,ਹੇਠਾਂ ਪੜ੍ਹ ਸਕਦੇ ਹੋ:-