ਰਘਵੀਰ ਹੈਪੀ, ਬਰਨਾਲਾ 17 ਅਗਸਤ 2024
ਜਿਲ੍ਹੇ ਦੀ ਪ੍ਰਸਿੱਧ ਤੇ ਵਿਲੱਖਣ ਪਹਿਚਾਣ ਰੱਖਦੀ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਸਕੂਲ ‘ਚ ਰੱਖੜੀ ਬਣਾਓ , ਥਾਲੀ ਸਜਾਓ , ਗਿਫ਼੍ਟ ਰੈਪਿੰਗ ਆਦਿ ਦਾ ਪ੍ਰੋਗਰਾਮ ਕਰਵਾਇਆ ਗਿਆ। ਭੈਣ-ਭਰਾ ਦੇ ਅਨਮੋਲ ਅਤੇ ਅਟੁੱਟ ਪਿਆਰ ਦੇ ਤਿਉਹਾਰ ਮੌਕੇ ਆਯੋਜਿਤ ਇਸ ਗਤੀਵਿਧੀ ਵਿੱਚ ਸਕੂਲ ਦੇ ਨਰਸਰੀ ਤੋਂ ਦੂਸਰੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਲਈ ਇਸ ਗਤੀਵਿਧੀ ਨੂੰ ਲੈ ਕੇ ਅਥਾਹ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੇ ਬੱਚਿਆਂ ਨੇ ਬੜੀ ਖੂਬਸੂਰਤੀ ਨਾਲ ਰੱਖੜੀਆਂ ਅਤੇ ਥਾਲੀ ਸਜਾਓ , ਗਿਫ਼੍ਟ ਰੈਪਿੰਗ ਆਪਣੇ ਹੱਥਾਂ ਨਾਲ ਬਣਾਈਆਂ। ਲੜਕਿਆਂ ਨੇ ਆਪਣੀਆਂ ਭੈਣਾਂ ਲਈ ਸੋਹਣੇ -ਸਹੋਣੇ ਗਿਫ਼੍ਟ ਪੈਕ ਕੀਤੇ ਅਤੇ ਲੜਕੀਆਂ ਨੇ ਆਪਣੇ ਭਰਾਵਾਂ ਲਈ ਰੱਖੜੀਆਂ ਅਤੇ ਥਾਲੀ ਸਜਾਏ ।
ਟੰਡਨ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਇਸ ਗਤੀਵਿਧੀ ਬਾਰੇ ਕਿਹਾ ਕਿ ਬੱਚਿਆਂ ਨੇ ਬਜਾਰ ‘ਚੋਂ ਨਾ ਲੈ ਕੇ ਆਪਣੇ ਹੱਥੀ ਆਪਣੇ ਭਰਾਵਾਂ ਲਈ ਰੱਖੜੀਆਂ ਬਣਾਈਆਂ। ਜਿਸ ਵਿੱਚ ਬੱਚਿਆਂ ਨੇ ਆਪਣੇ ਭੈਣ -ਭਰਾ ਦੇ ਪਿਆਰ ਨੂੰ ਦਿਖਾਇਆ ਹੈ। ਉਹਨਾਂ ਦੱਸਿਆ ਕਿ ਇਸ ਗਤੀਵਿਧੀ ਰਾਹੀਂ ਬੱਚਿਆਂ ਦੇ ਹੱਥੀ ਹੁੱਨਰ ਵਿੱਚ ਵਾਧਾ ਹੁੰਦਾ ਹੈ। ਵਾਈਸ ਪ੍ਰਿੰਸੀਪਲ ਮੈਡਮ ਕਿਹਾ ਕਿ ਇਹ ਤਿਉਹਾਰ ਪੂਰੇ ਭਾਰਤ ਅਤੇ ਵਿਦੇਸ਼ ਵਿੱਚ ਵੀ ਸਾਰੇ ਭਾਰਤ ਵਾਸੀ ਰੱਖੜੀ ਦਾ ਪਿਆਰ ਭਰਿਆ ਤਿਉਹਾਰ ਪਰੰਪਰਾਗਤ ਤਰੀਕੇ ਨਾਲ ਅਤੇ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸਾਉਣ ਮਹੀਨੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ, ਇਸ ਨੂੰ ਰੱਖੜੀ ਜਾਂ ਰਾਖੀ ਕਿਹਾ ਜਾਂਦਾ ਹੈ।