Skip to content
- Home
- ਮਾਈ ਟ੍ਰਾਈਟੈਂਡ ਨੇ ਰਿਟੇਲ ਟੱਚਪੁਆਇੰਟ ਨੂੰ ਡਬਲ ਕਰਨ ਦਾ ਰੱਖਿਆ ਟੀਚਾ..
Advertisement
ਹੋਮ ਕਮਿੰਗ’’ ਥੀਮ ਦੇ ਤਹਿਤ ‘ਮਾਈ ਟ੍ਰਾਈਡੈਂਟ’ ਨੇ 5 ਦਿਨਾਂ ਦੇ ਸੱਭ ਤੋਂ ਵੱਡੇ ਰਿਟੇਲਰ ਮੀਟ ਈਵੈਂਟ ਵਿੱਚ ਆਪਣੇ ਆਟਮ-ਵਿੰਟਰ 2024 ਕਲੈਕਸ਼ਨ ਨੂੰ ਕੀਤਾ ਲਾਂਚ
ਸੋਨੀਆ ਸੰਧੂ, ਚੰਡੀਗੜ੍ਹ 9 ਅਗਸਤ 2024
ਟ੍ਰਾਈਡੈਂਟ ਗਰੁੱਪ ਦੇ ਪ੍ਰਮੁੱਖ ਘਰੇਲੂ ਹੋਮ ਫਰਨੀਸ਼ੀਗ ਬ੍ਰਾਂਡ ਮਾਈ ਟ੍ਰਾਈਡੈਂਟ ਨੇ ਆਪਣਾ ਫਾਲ-ਵਿੰਟਰ’ 24 ਕਲੈਕਸ਼ਨ ਲਾਂਚ ਕੀਤਾ। ਡਾ. ਰਾਜਿੰਦਰ ਗੁੱਪਤਾ ਚੇਅਰਮੈਨ ਐਮਰੀਟਸ ਟ੍ਰਾਈਡੈਂਟ ਗਰੁੱਪ ਨੇ ‘ਹੋਮ ਕਮਿੰਗ’ ਦੀ ਆਕਰਸ਼ਕ ਥੀਮ ਦੇ ਤਹਿਤ 1500 ਤੋਂ ਜ਼ਿਆਦਾ ਰਿਟੇਲਰਜ ਨੂੰ ਸੰਬੋਧਿਤ ਕਰਦੇ ਹੋਏ ਪੰਜ ਦਿਨਾਂ ਏਸੋਸੀਏਟ ਮੀਟ ਦਾ ਉਦਘਾਟਨ ਅੰਦਾਜ਼ ਏਅਰੋਸੀਟੀ ਨਵੀਂ ਦਿੱਲੀ ਵਿੱਚ ਕੀਤਾ।
ਮਾਈ ਟ੍ਰਾਈਡੈਂਟ “ ਇਸ ਸਮੇਂ ਗ੍ਰੋਥ ਦੇ ਇੱਕ ਮਹੱਤਵਪੂਰਨ ਮੋੜ ਨੂੰ ਟਾਰਗੇਟ ਕਰਕੇ ਅੱਗੇ ਵਧ ਰਿਹਾ ਹੈ ਜਿਸਦਾ ਉਦੇਸ਼ ਆਪਣੇ ਰਿਟੇਲ ਨੈੱਟਵਰਕ ਦਾ ਵਿਸਥਾਰ ਕਰਕੇ ਅਤੇ ਮੌਜੂਦਾ ਬਾਜ਼ਾਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਕੇ ਅਗਲੇ 3 ਸਾਲਾਂ ਵਿੱਚ ਆਪਣੀ ਬਿਕ੍ਰੀ ਨੂੰ ਡਬਲ ਕਰਕੇ 1000 ਕਰੋੜ ਰੁਪਏ ਤੋਂ ਜ਼ਿਆਦਾ ਕਰਨਾ ਹੈ। ਬ੍ਰਾਂਡ ਦੀ ਗ੍ਰੋਥ ਰਣਨੀਤੀ ਸਾਰੇ ਪ੍ਰਮੁੱਖ ਮੈਟ੍ਰੋ ਸ਼ਹਿਰਾਂ ਟਿਅਰ 2 ਅਤੇ ਹੋਰ ਛੋਟੇ ਸ਼ਹਿਰਾਂ ਵਿੱਚ ਆਫਲਾਈਨ ਅਤੇ ਆਨਲਾਈਨ ਦੋਵਾਂ ਦੁਆਰਾ ਉਪਸਥਿਤੀ ਵਧਾਉਣਾ ਅਤੇ ਕਵਿਕ ਕਾਮਰਸ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਮਾਈ ਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁੱਪਤਾ ਬੈਕਟਰ ਨੇ ਕਿਹਾ ਕਿ ‘‘ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨ ਅਤੇ ਮੌਜੂਦਾ ਬਜ਼ਾਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਇੱਕ ਮਹੱਤਵਪੂਰਨ ਗ੍ਰੋਥ ਪਥ ਦਾ ਉਦੇਸ਼ ਬਣਾ ਰਹੇ ਹਾਂ। ਸਾਡਾ ਦਿ੍ਰਸ਼ਟੀਕੋਣ ‘ਘਰ ਘਰ ਵਿੱਚ ਮਾਈ ਟ੍ਰਾਈਡੈਂਟ’ ਹੈ ਅਤੇ ਅਸੀਂ ਸਾਰੇ ਰਿਟੇਲ ਟੱਚਪੁਆਇੰਟ ’ਤੇ ਉਪਲਬੱਧ ਮਾਈ ਟ੍ਰਾਈਡੈਂਟ ਉਤਪਾਦਾਂ ਦੇ ਨਾਲ ਪੂਰੇ ਭਾਰਤ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਸਾਡਾ ਉਦੇਸ਼ 40% ਦੀ ਗ੍ਰੋਥ ਦੇ ਨਾਲ ਆਪਣੀ ਆਮਦਨ ਨੂੰ ਦੁੱਗਣਾ ਕਰਨਾ ਅਤੇ ਬਜ਼ਾਰ ਵਿਚ ਆਪਣੀ ਹਿੱਸੇਦਾਰੀ ਵਧਾਉਣਾ ਹੈ।’’
ਰਜਨੀਸ਼ ਭਾਟੀਆ ਸੀ.ਈ.ਓ ਮਾਈ ਟ੍ਰਾਈਡੈਂਟ ਨੇ ਕਿਹਾ ਕਿ ‘‘ਸਾਡਾ ਉਦੇਸ਼ ਆਪਣੇ ਰਿਟੇਲ ਟੱਚਪੁਆਇੰਟ ਨੂੰ ਦੁੱਗਣਾ ਕਰਕੇ ਮਾਈ ਟ੍ਰਾਈਡੈਂਟ ਉਤਪਾਦਾਂ ਨੂੰ ਵਿਆਪਕ ਗਾਹਕਾਂ ਦੇ ਲਈ ਅਸਾਨੀ ਨਾਲ ਉਪਲਬੱਧ ਕਰਾਨਾ ਹੈ। ਅਸੀਂ ਲਾਰਜ ਫਾਰਮੈਟ ਸਟੋਰਾਂ ਵਿੱਚ ਆਪਣੀ ਮੌਜੂਦਗੀ ਵਧਾਉਣ ’ਤੇ ਧਿਆਨ ਕੇਂਦਿ੍ਰਤ ਕਰ ਰਹੇ ਹਨ ਅਤੇ ਇਸ ਸਾਲ ਵਿਸ਼ੇਸ਼ ਧਿਆਨ ਕਵਿੱਕ ਕਾਮਰਸ ’ਤੇ ਹੈ। ਸਾਡੀ ਰਣਨੀਤੀ ਆਨਲਾਈਨ ਅਤੇ ਆਫਲਾਈਨ ਦੋਵੇਂ ਪਾਸਿਆਂ ਤੋਂ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਹੈ। ਵਰਤਮਾਨ ਵਿੱਚ ਸਾਡੇ ਉਤਪਾਦ ਲਗਭਗ 5000 ਆਉਟਲੇਟਸ ਵਿੱਚ ਉਪਲਬੱਧ ਹਨ ਅਤੇ ਸਾਡਾ ਉਦੇਸ਼ ਅਗਲੇ ਤਿੰਨ ਸਾਲਾਂ ਅੰਦਰ ਇਸ ਗਿਣਤੀ ਨੂੰ ਦੁੱਗਣਾ ਕਰਕੇ 10000 ਕਰਨਾ ਹੈ।’’
ਇਸ ਪ੍ਰੋਗਰਾਮ ਵਿੱਚ ਨਵੇਂ ਕਲੈਕਸ਼ਨ ਵੀ ਡਿਸਪਲੇ ਕੀਤੇ ਗਏ ਹਨ ਜਿਨ੍ਹਾਂ ਨੇ ਉੱਥੇ ਮੌਜੂਦ ਰਿਟੇਲਰਸ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ। ਨਵੇਂ ਫਾਲ/ਵਿੰਟਰ 2024 ਕਲੈਕਸ਼ਨ ਵਿੱਚ ਸ਼ਾਮਿਲ ਹਨ- ਫੈਸਟਿਵ ਅਤੇ ਕੋਰ ਰੇਂਜ ਵਿੱਚ ਰੋਡ ਟੂ ਜੈਪੁਰ, ਸੰਸਕਿ੍ਰਤ, ਅਰਥ ਲਵਰ ਕੁਲੈਕਸ਼ਨ ਜੋ ਤੁਹਾਡੀ ਹਰ ਥਾਂ ਨੂੰ ਪ੍ਰੇਰਿਤ ਅਤੇ ਬਿਹਤਰੀਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ।
2014 ਵਿੱਚ ਭਾਰਤ ਵਿੱਚ ਆਪਣੀ ਸਥਾਪਨਾ ਤੋਂ ਬਾਅਦ ਮਾਈ ਟ੍ਰਾਈਡੈਂਟ ਪ੍ਰਮੁੱਖ ਹੋਮ ਫਰਨੀਸ਼ੀਗ ਬ੍ਰਾਂਡਾਂ ਵਿੱਚੋਂ ਇੱਕ ਬਣ ਗਿਆ ਹੈ ਜੋ ਭਾਰਤ ਵਿੱਚ ਹੋਮ ਅਤੇ ਹੋਰੇਕਾ (ਹੋਟਲ ਰੇਸਤਰਾਂ ਅਤੇ ਕੇਟਰਿੰਗ) ਦੋਵਾਂ ਸੇਗਮੈਂਟਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
Advertisement
Advertisement
Advertisement
Advertisement
Advertisement
error: Content is protected !!