ਜਿੰਮੀ ਬਰਨਾਲਾ ਨੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨਾਲ ਚੰਡੀਗੜ੍ਹ ਵਿਖੇ ਕੀਤੀ ਮੁਲਾਕਤ ਅਨੁਭਵ ਦੂਬੇ, ਚੰਡੀਗੜ੍ਹ, 19 ਜੁਲਾਈ 2024
ਠੱਗ ਟਰੈਵਲ ਏਜੰਸੀਆਂ ਅਤੇ ਟਰੈਵਲ ਏਜੰਟਾਂ ਤੋਂ ਲੁੱਟੇ ਜਾ ਰਹੇ ਲੋਕਾਂ ਦੀ ਮੱਦਦ ਕਰਕੇ,ਕਰੋੜਾਂ ਰੁਪਏ ਵਾਪਿਸ ਮੁੜਵਾਉਣ ਦੇ ਮਾਹਿਰ ਜਤਿੰਦਰ ਜਿੰਮੀ ਨੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਿੱਚ ਲੱਗੀਆਂ ਪੰਜਾਬ ਦੀਆਂ ਕੁੱਝ ਠੱਗ ਟਰੈਵਲ ਏਜੰਸੀਆਂ ਅਤੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਦਾ ਗੰਭੀਰ ਮੁੱਦਾ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਕੋਲ ਪ੍ਰਮੁੱਖਤਾ ਨਾਲ ਚੁੱਕਿਆ। ਚੰਡੀਗੜ੍ਹ ਦੇ ਯੂਟੀ ਗੈਸਟ ਹਾਊਸ ਵਿੱਚ ਪਹੁੰਚੇ ਕੇਂਦਰੀ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨਾਲ ਜਤਿੰਦਰ ਜਿੰਮੀ ਨੇ ਕਰੀਬ ਡੇਢ ਘੰਟਾ ਤੱਕ ਇਸ ਭਖਵੇਂ ਮੁੱਦੇ ਨਾਲ ਜੁੜੇ ਸਾਰਿਆਂ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ।
ਇਸ ਮੌਕੇ ਜਿੰਮੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕਿ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਭੋਲੇ-ਭਾਲੇ ਲੋਕਾਂ ਦਾ ਅਰਬਾਂ ਰੁਪੱਈਆਂ ਟਰੈਵਲ ਏਜੰਸੀਆ ਕੋਲ ਫਸਿਆ ਪਿਆ ਹੈ। ਉਨਾਂ ਕਿਹਾ ਕਿ ਠੱਗ ਟਰੈਵਲ ਏਜੰਸੀਆਂ ਅਤੇ ਏਜੰਟਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣ ਅਤੇ ਲੁੱਟੇ ਗਏ ਅਰਬਾਂ ਰੁਪਏ ਵਾਪਿਸ ਕਰਵਾਉਣ ਲਈ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਤਾਂਕਿ ਲੋਟੂ ਟੋਲੇ ਨੂੰ ਸਜਾਵਾਂ ਅਤੇ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ। ਕੇਂਦਰੀ ਮੰਤਰੀ ਨਾਲ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਜਤਿੰਦਰ ਜਿੰਮੀ ਨੇ ਕਿਹਾ ਕਿ ਉਹ ਠੱਗ ਏਜੰਟਾਂ ਤੇ ਏਜੰਸੀਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ, ਮੈਂ ਜਲਦ ਹੀ ਡੀ ਜੀ ਪੀ ਪੰਜਾਬ ਨਾਲ ਮੁਲਾਕਾਤ ਕਰਕੇ,ਕਾਨੂੰਨੀ ਕਾਰਵਾਈ ਕਰਵਾਉਣ ਲਈ ਤੱਥਾਂ ਸਹਿਤ ਸਾਰਾ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਵਾਂਗਾ।
ਇਸ ਮੌਕੇ ਜਤਿੰਦਰ ਜਿੰਮੀ ਨੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਰਾਮ ਨਾਥ ਠਾਕੁਰ ਤੋਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਅਤੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਵੀ ਕੀਤੀ। ਪਿਛਲੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਹਿਰਦਤਾ ਨਾਲ ਹੱਲ ਕਰਵਾਉਣ ਲਈ, ਯਤਨਸ਼ੀਲ ਹੈਲਪਿੰਗ ਹੇਪਲੈਸ ਸੰਸਥਾ ਦੀ ਚੇਅਰਮੈਨ ਸ਼੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਨੇ ਵੀ ਜਤਿੰਦਰ ਜਿੰਮੀ ਵੱਲੋਂ ਉਭਾਰੇ ਮੁੱਦਿਆਂ ਦੀ ਪੁਰਜ਼ੋਰ ਹਮਾਇਤ ਕੀਤੀ। ਇਸ ਮੌਕੇ ਗੀਤਾ ਬਜਾਜ ਕੁਰਾਲੀ, ਵਿਸ਼ਵ ਕੁਰਾਲੀ , ਐਡਵੋਕੇਟ ਅਰਸ਼ਦੀਪ ਅਰਸ਼ੀ, ਐਡਵੋਕੇਟ ਸਰਬਜੀਤ ਸਿੰਘ ਮਾਨ, ਮਨਜੋਤ ਢੀਂਗਰਾ, ਰਮਨ ਕੁਮਾਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।