ਰਾਮਗੜ੍ਹੀਆ ਭਾਈਚਾਰੇ ਵੱਲੋਂ ਨੌਜਵਾਨਾਂ ‘ਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਨੂੰ ਠੱਲ੍ਹਣ ਲਈ ਮੁਹਿੰਮ ਜ਼ਾਰੀ

Advertisement
Spread information

ਰਾਮਗੜ੍ਹੀਆ ਸਿੱਖ ਆਰਗੇਨਾਇਜੇਸ਼ਨ ਇੰਡੀਆ (ਰਜਿ) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਇਤਿਹਾਸਿਕ ਅਸਥਾਨਾਂ ਦੀ ਕਰਦੀ ਹੈ ਦੇਖ-ਰੇਖ-ਹਰਦੇਵ ਸਿੰਘ ਕੌਸਲ

ਰਘਵੀਰ ਹੈਪੀ, ਬਰਨਾਲਾ 16 ਜੁਲਾਈ 2024
       ਰਾਮਗੜ੍ਹੀਆ ਸਿੱਖ ਆਰਗੇਨਾਇਜੇਸ਼ਨ ਇੰਡੀਆ (ਰਜਿ) ਦੇ ਅਹੁਦੇਦਾਰਾਂ ਵੱਲੋਂ ਜਿਲ੍ਹਾ ਬਰਨਾਲਾ ‘ਚ ਰਾਮਗੜ੍ਹੀਆਂ ਭਾਈਚਾਰੇ ਨਾਲ ਮੀਟਿੰਗ ਕਰਕੇ,ਬਰਨਾਲਾ ਜਿਲ੍ਹੇ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਸਲ ਨੇ ਕਿਹਾ ਕਿ ਸਾਡੀ ਸੰੰਸਥਾ ਵੱਲੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹ੍ਹੀਆ ਅਤੇ ਭਾਈ ਲਾਲੋ ਜੀ ਦੇ ਇਤਿਹਾਸਿਕ ਸਥਾਨਾਂ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ। ਜਿਸ ਵਿਚ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਰਾਮਗੜ੍ਹੀਆ ਬੁੰਗੇ, ਹਰਗੋਬਿੰਦਪੁਰ ਵਿਖੇ ਮਹਾਰਾਜੇ ਦੇ ਕਿਲ੍ਹੇ ਆਦਿ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਵੱਲੋ ਸਿੱਖੀ, ਪੰਜਾਬ ਦਾ ਵਿਰਸਾ ਸੰਭਾਲਣ ਲਈ ਵੀ ਉੱਦਮ ਉਪਰਾਲੇ ਕੀਤੇ ਜਾ ਰਹੇ ਹਨ। ਤਾਂ ਜ਼ੋ ਨੌਜਵਾਨਾਂ ਵਿੱਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ।                               

    ਇਸ ਮੌਕੇ ਹੰਡਿਆਇਆ ਦੀ ਰਾਮਗੜ੍ਹੀਆ ਭਲਾਈ ਸੰਸਥਾ ਦੇ ਚੇਅਰਮੈਨ ਨਛੱਤਰ ਸਿੰਘ ਭਰੀ, ਪ੍ਰਧਾਨ ਮੱਖਣ ਸਿੰਘ ਭਰੀ, ਸਕੱਤਰ ਬੰਧਨਤੋੜ ਸਿੰਘ, ਖਜਾਨਚੀ ਅਮ੍ਰਿਤਪਾਲ ਸਿੰਘ ਭਰੀ, ਜ਼ੋਗਿੰਦਰ ਸਿੰਘ ਸ਼ਾਹ ਜੀ, ਜਗਜੀਤ ਸਿੰਘ ਪਨੇਸਰ, ਹਰਜਿੰਦਰ ਸਿੰਘ ਭਰੀ, ਤਲਵਿੰਦਰ ਸਿੰਘ ਲਾਡੀ ਸਮੇਤ ਹੋਰ ਅਹੁਦੇਦਾਰਾਂ ਨੇ ਸਮੁੱਚੇ ਪ੍ਰਬੰਧ ਕੀਤੇ । ਆਰਗੇਨਾਇਜੇਸ਼ਨ ਦੇ ਅਹੁਦੇਦਾਰਾਂ ਵੱਲੋ ਸੁਖਦੇਵ ਸਿੰਘ ਸ਼ੰਟੀ ਨੂੰ ਪ੍ਰਧਾਨ ਜਿਲ੍ਹਾ ਬਰਨਾਲਾ , ਗੁਰਮੇਲ ਸਿੰਘ ਆਰੇ ਵਾਲੇ ਨੂੰ ਜਿਲ੍ਹਾ ਮੀਤ ਪ੍ਰਧਾਨ, ਜ਼ਸਪਾਲ ਸਿੰਘ ਟੀਟੂ ਰੁਪਾਲ ਨੂੰ ਜਿਲ੍ਹਾ ਮੀਤ ਪ੍ਰਧਾਨ, ਬੰਧਨਤੋੜ ਸਿੰਘ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਚੈਅਰਮੈਨ, ਗੁਰਦੇਵ ਸਿੰਘ ਪਵਾਰ ਜਨਰਲ ਸਕੈਟਰੀ, ਅਮਰਜੀਤ ਸਿੰਘ ਆਸਲ ਪੰਜਾਬਪ੍ਰਧਾਨ, ਜ਼ਸਵੰਤ ਸਿੰਘ ਭੋਗਲ ਪੰਜਾਬ ਚੈਅਰਮੈਨ,ਜਗਸੀਰ ਸਿੰਘ ਪੰਜਾਬ ਮੀਤ ਪ੍ਰਧਾਨ, ਧਰਮਜੀਤ ਸਿੰਘ ਕਟੋੜਾ, ਜਗਮੀਤ ਸਿੰਘ ਪਨੇਸਰ, ਬਲਵਿੰਦਰ ਸਿੰਘ ਪਨੇਸਰ, ਸਿਕੰਦਰ ਸਿੰਘ ਪਨੇਸਰ, ਬਲਜੀਤ ਸਿੰਘ  ਧੂਰੀ, ਮਹਿੰਦਰ ਸਿੰਘ ਭਵਾਨੀਗੜ੍ਹ, ਨਿਹਾਲ ਸਿੰਘ, ਰਜਿੰਦਰ ਸਿੰਘ ਰਾਜੂ ਭਵਾਨੀਗੜ੍ਹ, ਭੁਪਿੰਦਰ ਸਿੰਘ ਮਣਕੂ ਸਰਪੰਚ ਪੱਖੋ ਕੈਚੀਆਂ, ਦਰਬਾਰਾ ਸਿੰਘ ਭੋਲਾ ਪੱਖੋ ਕੈਚੀਆਂ ਆਦਿ ਸਮੇਤ ਮਸਤਾਨੇ ਮੂਵੀ ਵਿਚ ਕੰਮ ਕਰਨ ਵਾਲੇ ਨਿਹੰਗ ਸਿੰਘ ਹਾਜਰ ਸਨ। ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਰਾਮਗੜ੍ਹੀਆ ਭਲਾਈ ਸੰਸਥਾ ਵਲੋ ਸਨਮਾਨਿਤ ਵੀ ਕੀਤਾ ਗਿਆ।

Advertisement
Advertisement
Advertisement
Advertisement
Advertisement
Advertisement
error: Content is protected !!