ਰਿਚਾ ਨਾਗਪਾਲ, ਪਟਿਆਲਾ 15 ਜੁਲਾਈ 2024
ਕਮਾਂਡੋ ਟਰੇਨਿੰਗ ਸੈਂਟਰ ਕਿਲ੍ਹਾ ਬਹਾਦਰਗੜ੍ਹ, ਪਟਿਆਲਾ ਵਿੱਚ ਹਰ ਸਾਲ ਦੀ ਤਰ੍ਹਾਂ ਚਾਲੂ ਸਾਲ ਵਿੱਚ ਵੀ ਡੀ.ਜੀ.ਪੀ., ਪੰਜਾਬ ਗੋਰਵ ਯਾਦਵ , ਆਈ.ਪੀ.ਐਸ ਅਤੇ ਸਪੈਸ਼ਲ ਡੀ.ਜੀ.ਪੀ.. ਈਸ਼ਵਰ ਸਿੰਘ, ਆਈ.ਪੀ.ਐਸ ਐਚ.ਆਰ.ਡੀ., ਪੰਜਾਬ ਦੇ ਹੁਕਮਾਂ ਮੁਤਾਬਿਕ ਕਮਾਂਡੋ ਟਰੇਨਿੰਗ ਸੈਂਟਰ ਵਿੱਚ 700 ਪੌਦੇ ਲਗਾਏ ਗਏ। ਇਸ ਮੌਕੇ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਗੁਰਪ੍ਰੀਤ ਸਿੰਘ ਪੀ.ਪੀ.ਐਸ, ਡੀਐਸਪੀ ਹਰਦੀਪ ਸਿੰਘ ਬੜੂੰਗਰ ਪੀਪੀਐਸ., ਡੀਐਸਪੀ ਜਗਜੀਤ ਸਿੰਘ ਪੀ.ਪੀ.ਐਸ., .. ਇੰਸ: ਪਲਵਿੰਦਰ ਸਿੰਘ, ਇੰਸ: ਕੁਲਵਿੰਦਰ ਸਿੰਘ, ਰੀਡਰ ਨਰੇਸ਼ ਕੁਮਾਰ, ਸੰਦੀਪ ਸਿੰਘ ਬੀ.ਐਚ.ਐਮ ਟਰੇਨਿੰਗ, ਸਮੂਹ ਸੀ.ਟੀ.ਸੀ ਸਟਾਫ ਅਤੇ ਕਮਾਂਡੋ ਕੋਰਸ ਕਰ ਰਹੇ ਸਿਖਿਆਰਥੀਆਂ ਨੇ ਟਰੇਨਿੰਗ ਸੈਂਟਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ। ਇਨ੍ਹਾਂ ਪੌਦਿਆਂ ਵਿੱਚ ਨਿੰਮ, ਅਮਲਤਾਸ, ਜਕਰਿੰਡਾ, ਸੁਖਚੈਨ, ਅਰਜਨ, ਜਾਮਣ, ਗੁਲਮੋਹਰ, ਗੁਲਾਕਾ, ਮਰਿੰਗਾ ਆਦਿ ਸ਼ਾਮਿਲ ਸਨ।
ਇਸ ਮੌਕੇ ਕਮਾਂਡੈਂਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁੱਥਰਾ ਅਤੇ ਸ਼ੁੱਧ ਰੱਖਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਹੋਰਨਾਂ ਨੂੰ ਵੀ ਪੌਦੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਉਨ੍ਹਾਂ ਸਾਰੇ ਸਿੱਖਿਆਰਥੀਆਂ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਟ੍ਰੇਨਿੰਗ ਲੈਣ ਉਪਰੰਤ ਫੀਲਡ ਵਿੱਚ ਜਾ ਕੇ ਡਿਊਟੀਆਂ ਕਰਨੀਆਂ ਹਨ, ਇਸ ਲਈ ਤੁਹਾਨੂੰ ਆਪਣੀ ਮਹਿਕਮਾਨਾ ਡਿਊਟੀ ਦੇ ਨਾਲ ਨਾਲ ਪੌਦੇ ਲਾਉਣ ਅਤੇ ਪੌਦਿਆਂ ਦੀ ਸੰਭਾਲ ਕਰਨ ਨੂੰ ਸਮਾਜਿਕ ਡਿਊਟੀ ਦੇ ਤੌਰ ਤੇ ਲੈਣਾ ਹੋਵੇਗਾ। ਅਜਿਹਾ ਕਰਕੇ ਅਸੀਂ ਸਾਰੇ ਮਿਲ-ਜੁਲ ਕੇ ਵਾਤਾਵਰਣ ਨੂੰ ਸੁੱਧ ਅਤੇ ਹਰਿਆ ਭਰਿਆ ਰੱਖਣ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾ ਸਕਦੇ ਹਾ।