ਰਘਵੀਰ ਹੈਪੀ, ਬਰਨਾਲਾ 15 ਜੁਲਾਈ 2024
ਮਿਸ਼ਨ ਸੰਕਲਪ ਅਧੀਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਬੰਸ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀਆਂ ਆਸ਼ਾ ਵਰਕਰਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੈਂਟਰ ਪ੍ਰਬੰਧਕ ਜਯੋਤੀ ਵੰਸ਼, ਵੱਲੋਂ ਸੈਂਟਰ ਸਖੀ: ਵਨ ਸਟਾਪ ਸੈਂਟਰ ਸਕੀਮ ਬਾਰੇ ਵਰਕਰਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਕਰਨ ਲਈ ਇਹ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿੱਥੇ ਉਨ੍ਹਾਂ ਨੂੰ ਕਈ ਸਹੂਲਤਾਂ ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਅਸਥਾਈ ਰਿਹਾਇਸ਼ ਅਤੇ ਮਨੋਵਿਗਿਆਨਕ ਕਾਊਂਸਲਿੰਗ ਮੁਫਤ ਪ੍ਰਦਾਨ ਕੀਤੀਆ ਜਾਂਦੀਆ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸੈਂਟਰ 24 ਘੰਟੇ ਖੁੱਲਾ ਰਹਿੰਦਾ ਹੈ ਅਤੇ ਪੀੜਤ ਔਰਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ । ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵੂਮੈਨ ਹੈਲਪ ਲਾਈਨ ਨੰ. 181, 112 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਇਸ ਮੌਕੇ ਤੇਂ ਜ਼ਿਲ੍ਹਾ ਹੱਬ (ਡੀ. ਐਚ. ਈ. ਡਬਲਿਊ) ਦੀ ਕੁਲਵਿੰਦਰ ਕੌਰ(ਕੁਆਰਡੀਨੇਟਰ) ਅਤੇ ਸੀਮਾ ਰਾਣੀ ਵੱਲੋਂ ਵੱਖ-2 ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਮਾਤਰ ਬੰਧਨ ਯੋਜਨਾ, ਬੇਟੀ ਬਚਾਓ ਬੇਟੀ ਪੜਾਓ ਆਦਿ ਬਾਰੇ ਵਰਕਰਾ ਨੂੰ ਜਾਣੂ ਕਰਵਾਇਆ ਗਿਆ।