ਉਗਰਾਹਾਂ ਦੀ ਘੁਰਕੀ ..ਜੇ 7 ਜੁਲਾਈ ਤੱਕ ਸਰਕਾਰ ਨੇ ਵਾਅਦਾ ਨਾ ਨਿਭਾਇਆ ਤਾਂ..

Advertisement
Spread information

ਰਘਬੀਰ ਹੈਪੀ , ਬਰਨਾਲਾ 4 ਜੁਲਾਈ 2024

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵੱਲੋਂ ਪਿੰਡ ਚੀਮਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।       ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਨਜੀਤ ਘਰਾਚੋਂ ਕੇਸ ਨੂੰ ਥਾਣਾ ਸਦਰ ਸੰਗਰੂਰ ਦੇ ਐਸਐਚ ਓ ਬਲਵੰਤ ਸਿੰਘ ਵੱਲੋਂ ਘਰਾਚੋਂ ਕੇਸ ਨੂੰ ਸਰਕਾਰੀ ਸ਼ਹਿ ਨਾਲ਼ ਜਾਤੀਗਤ ਉਤਪੀੜਨ ਦੀ ਗਲਤ ਰੰਗਤ ਦੇਣ ਅਤੇ ਜਗਤਾਰ ਲੱਡੀ ਤੇ ਝੂਠਾ ਕੇਸ ਦਰਜ ਕਰਨ ਵਿਰੁੱਧ ਕਾਰਵਾਈ ਕਰਨ ਅਤੇ ਝੂਠਾ ਕੇਸ ਰੱਦ ਕਰਨ ਸਮੇਤ ਮਨਜੀਤ ਸਿੰਘ ਘਰਾਚੋਂ ਤੇ ਲਾਏ ਐਸ ਸੀ ਐਸ ਟੀ ਐਕਟ ਹਟਾਉਣ ਦੀਆਂ ਮੰਗਾਂ ਬਾਰੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਦੁਆਰਾ ਕੀਤੇ ਵਾਅਦੇ 7 ਜੁਲਾਈ ਤੱਕ ਪੂਰੇ ਨਾ ਕਰਨ ਦੀ ਸੂਰਤ ਵਿੱਚ 11 ਜੁਲਾਈ ਤੋਂ ਆਪ ਸਰਕਾਰ ਦੇ ਚਾਰ ਮੰਤਰੀਆਂ ਹਰਪਾਲ ਸਿੰਘ ਚੀਮਾ,ਅਮਨ ਸਿੰਘ ਅਰੋੜਾ, ਬਲਵੀਰ ਸਿੰਘ ਪਟਿਆਲਾ, ਗੁਰਮੀਤ ਸਿੰਘ ਖੁਡੀਆਂ ਅਤੇ ਇੱਕ ਐਮ ਪੀ ਮੀਤ ਹੇਅਰ ਦੇ ਦਰਾਂ ਅੱਗੇ ਅਣਮਿੱਥੇ ਸਮੇਂ ਦੇ ਮੋਰਚੇ ਲਾਏ ਜਾਣਗੇ।

Advertisement

   ਪ੍ਰਧਾਨ ਉਗਰਾਹਾਂ ਨੇ ਦੋਸ਼ ਲਾਇਆ ਕਿ ਮਨਜੀਤ ਸਿੰਘ ਘਰਾਚੋਂ ਵਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਦਰ ਸੰਗਰੂਰ ਦੇ ਐਸ.ਐਸ.ਓ.ਵਲੋਂ ਕੰਮ ਦੌਰਾਨ ਵਰਤੀ ਗਈ। ਕੁਤਾਹੀ,ਘਟੀਆ ਕਾਰਗੁਜ਼ਾਰੀ ਅਤੇ ਜਾਣ ਬੁੱਝ ਕੇ ਸੋਚੀ ਸਮਝੀ ਨੀਤੀ ਨਾਲ ਸਾਜਿਸ਼ ਤਹਿਤ ਸਮਾਜਿਕ ਫਿਰਕਿਆਂ ਦਰਮਿਆਨ ਜਾਤਪਾਤੀ ਨਫਰਤ ਫੈਲਾਉਣ ਭੜਕਾਹਟ ਪੈਦਾ ਕਰਨ ਕਰਕੇ ਦੰਗਾ ਫਸਾਦ ਕਰਵਾਉਣ ਦੀ ਮਨਸਾ ਨਾਲ ਜਾਤੀ ਉਤਪੀੜਨ ਦਾ ਮਸਲਾ ਬਣਾਉਣ ਮੁਕੱਦਮੇ ਦੀ ਤਫਤੀਸ਼ ਸਹੀ ਤਰੀਕੇ ਨਾਲ ਨਾ ਕਰਨ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਸਹੀ ਤੱਥਾਂ ਨੂੰ ਰਿਕਾਰਡ ਚ ਨਾ ਲੈਕੇ ਆਉਣ ਦੀ ਕਾਰਵਾਈ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਹੈ।

    ਮੀਟਿੰਗ ਵਿੱਚ ਜ਼ਿਲ੍ਹਾ ਮੋਗਾ ਦੇ ਬਲਾਕ ਬਾਘਾਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਦੁਆਰਾ ਜਥੇਬੰਦੀ ਦੇ ਫੰਡਾਂ ਵਿੱਚ ਘਪਲੇਬਾਜ਼ੀ ਦੇ ਦੋਸ਼ ਅਧੀਨ ਜ਼ਿਲ੍ਹਾ ਕਮੇਟੀ ਵੱਲੋਂ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਵਿਰੁੱਧ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਪੰਜ ਮੈਂਬਰੀ ਸੂਬਾਈ ਪੜਤਾਲੀਆ ਕਮੇਟੀ ਬਣਾਈ ਗਈ। ਕਮੇਟੀ ਦੁਆਰਾ ਜ਼ਿਲ੍ਹਾ ਪੜਤਾਲੀਆ ਰਿਪੋਰਟ ਉੱਤੇ ਨਜ਼ਰਸਾਨੀ ਅਤੇ ਅਪੀਲ ਕਰਤਾ ਦਾ ਪੱਖ ਠੋਸ ਤੱਥਾਂ ਸਹਿਤ ਜਾਨਣ ਮਗਰੋਂ ਆਪਣਾ ਫੈਸਲਾ ਸੂਬਾ ਕਮੇਟੀ ਸਾਹਮਣੇ ਅੰਤਿਮ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਇੱਕ ਹੋਰ ਫੈਸਲੇ ਰਾਹੀਂ ਪ੍ਰਸਿੱਧ ਬੁੱਧੀਜੀਵੀ ਅਰੁੰਧਤੀ ਰਾਏ ਅਤੇ ਪ੍ਰੋ ਸ਼ੌਕਤ ਹੁਸੈਨ ਵਿਰੁੱਧ ਯੂ ਏ ਪੀ ਏ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਕੇਂਦਰੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਰੌਲਟ ਐਕਟ ਨਾਲੋਂ ਵੀ ਵਧੇਰੇ ਤਾਨਾਸ਼ਾਹ ਧਾਰਾਵਾਂ ਵਾਲੇ ਤਿੰਨ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਵੱਲੋਂ 21 ਜੁਲਾਈ ਨੂੰ ਜਲੰਧਰ ਵਿਖੇ ਕੀਤੇ ਜਾ ਰਹੇ ਸੂਬਾਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਝੰਡਾ ਸਿੰਘ ਜੇਠੂਕੇ, ਸੁਖਦੇਵ ਸਿੰਘ ਕੋਕਰੀ ਕਲਾਂ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ ਤੋਂ ਇਲਾਵਾ 16 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ।

Advertisement
Advertisement
Advertisement
Advertisement
Advertisement
error: Content is protected !!