ਪੈਗੀ ਭਾਜ਼ੜ- ਨਸ਼ਾ ਤਸਕਰਾਂ ਤੇ ਖੁਦ ਰੇਡ ਲਈ ਪਹੁੰਚੇ DIG ਹਰਚਰਨ ਸਿੰਘ ਭੁੱਲਰ….

Advertisement
Spread information

ਹਰਿੰਦਰ ਨਿੱਕਾ/ਰਘਵੀਰ ਹੈਪੀ, ਬਰਨਾਲਾ 21 ਜੂਨ 2024 

      ਪਟਿਆਲਾ ਰੇਂਜ ਦੇ ਡੀਆਈਜੀ ਆਈਪੀਐਸ ਹਰਚਰਨ ਸਿੰਘ ਭੁੱਲਰ “ਅੱਜ” ਤੜਕੇ ਹੀ ਰਾਮਬਾਗ ਦੀ ਬੈਕ ਸਾਈਡ ਸਥਿਤ ਸੈਂਸੀ ਬਸਤੀ ਵਿੱਚ ਰਹਿੰਦੇ ਨਸ਼ਾ ਤਸਕਰਾਂ ਤੇ ਰੇਡ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਪਹੁੰਚ ਗਏ। ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਸੰਦੀਪ ਮਲਿਕ, ਐਸਪੀ ,ਡੀਐਸਪੀ ਤੇ ਕਈ ਇੰਸਪੈਕਟਰ ਤੇ ਹੋਰ ਮੁਲਾਜਮ ਵੀ ਮੌਜੂਦ ਸਨ।                                                                            ਅਚਾਨਕ ਪਹੁੰਚੀ ਪੁਲਿਸ ਪਾਰਟੀ ਨੂੰ ਵੇਖ ਕੇ, ਇਲਾਕੇ ਅੰਦਰ ਹਫੜਾ-ਦਫੜੀ ਮੱਚ ਗਈ। ਕਈ ਵਿਅਕਤੀਆਂ ਨੇ, ਪੁਲਿਸ ਨੂੰ ਵੇਖ ਕੇ, ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰੰਤੂ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕੀਤੀ ਨਾਕਾਬੰਦੀ ਕਾਰਣ, ਉੱਥੋਂ ਖਿਸਕਣ ਵਾਲਿਆਂ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਪੁਲਿਸ ਪਾਰਟੀ ਨੇ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਅੰਦਰ ਚੱਪੇ-ਚੱਪੇ ਦੀ ਤਲਾਸ਼ੀ ਅਤੇ ਕੁੱਝ ਵਹੀਕਲਾਂ ਦੀ ਚੈਕਿੰਗ ਵੀ ਕੀਤੀੇ।  ਚੈਕਿੰਗ ਆਪਰੇਸ਼ਨ ਦੀ ਅਗਵਾਈ ਕਰ ਰਹੇ, ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਤਸਕਰੀ ਨੂੰ ਠੱਲ੍ਹਣ ਲਈ, ਸਾਰੇ ਹੀ ਜਿਲ੍ਹਿਆਂ ਅੰਦਰ ਹੌਟ ਸਪੌਟ ਤੇ ਇੱਕੋ ਵੇਲੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।                                        ਡੀਆਈਜੀ ਭੁੱਲਰ ਨੇ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਬੇਸ਼ੱਕ ਪੁਲਿਸ ਨਸ਼ਾ ਤਸਕਰਾਂ ਖਿਲਾਫ ਸਖਤੀ ਕਰ ਰਹੀ ਹੈ, ਪਰੰਤੂ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਨੂੰ ਖਤਮ ਕਰਨਾ ਮੁਮਕਿਨ ਨਹੀਂ ਹੈ। ਉਨ੍ਹਾਂ ਮੰਨਿਆ ਕਿ ਲੋਕ ਹਾਲੇ ਪੁਲਿਸ ਨੂੰ ਸਹਿਯੋਗ ਘੱਟ ਦੇ ਰਹੇ ਹਨ। ਇਸ ਲਈ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦੀ ਕੜੀ ਤਹਿਤ ਪੁਲਿਸ ਪਿੰਡਾਂ ਅਤੇ ਸ਼ਹਿਰਾਂ ‘ਚ ਆਮ ਲੋਕਾਂ ਵਿੱਚ ਜਾ ਕੇ, ਨਸ਼ਿਆਂ ਖਿਲਾਫ ਚੇਤਨਾ ਪੈਦਾ ਕਰਨ ਲਈ ਵੀ ਪ੍ਰੋਗਰਾਮ ਉਲੀਕ ਰਹੀ ਹੈ। ਤਾਂਕਿ ਲੋਕਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਸਬੰਧੀ ਸੂਚਨਾ ਪੁਲਿਸ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।                       

Advertisement

        ਡੀਆਈਜੀ ਭੁੱਲਰ ਨੇ ਕਿਹਾ ਕਿ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲਿਆਂ ਦੀ ਸ਼ਿਨਾਖਤ ਕਰਕੇ, ਉਨ੍ਹਾਂ ਨੂੰ ਨਸ਼ਾ ਛੁਡਾਉਂ ਕੈਂਪਾਂ ਵਿੱਚ ਲਿਜਾਇਆ ਜਾਵੇਗਾ, ਇਸ ਨਾਲ ਜਿੱਥੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦਾ ਹਿਲਾਜ ਸੰਭਵ ਹੋ ਸਕੇਕਾ, ਉੱਥੇ ਹੀ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਵਿੱਚ ਵੀ, ਵੱਡੀ ਸਫਲਤਾ ਮਿਲੇਗੀ। ਡੀਆਈਜੀ ਭੁੱਲਰ ਨੇ ਇੱਕੋ ਹੀ ਬਸਤੀ ਵਿੱਚ ਵਾਰ ਵਾਰ ਰੇਡ ਕਰਨ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਇਸ ਬਸਤੀ ਵਿੱਚ ਰਹਿੰਦੇ ਕਾਫੀ ਲੋਕਾਂ ਦੇ ਖਿਲਾਫ ਨਸ਼ਿਆਂ ਦੀ ਤਸਕਰੀ ਦੇ ਕੇਸ ਦਰਜ ਹੋਏ ਹਨ,ਜਿਸ ਕਾਰਣ ਇਸ ਥਾਂ ਨੂੰ ਹੌਟ ਸਪੌਟ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆ ਦੀ ਅੱਗ ਜੇ ਇੱਕ ਘਰ ਬਲਦੀ ਹੈ ਤਾਂ ਇਹ ਅੱਗੇ ਹੋਰ ਘਰਾਂ ਤੱਕ ਫੈਲਣ ਨੂੰ ਜਿਆਦਾ ਸਮਾਂ ਨਹੀਂ ਲੱਗਣਾ। ਇਸ ਲਈ ਜਿਹੜੇ ਵਿਅਕਤੀ ਨਸ਼ਾ ਕਰਦੇ ਹਨ, ਉਨਾਂ ਦੇ ਪਰਿਵਾਰਾਂ ਨੂੰ ਅੱਗੇ ਆ ਕੇ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਤਾਂਕਿ ਨਸ਼ਾ ਸਪਲਾਈ ਕਰਨ ਵਾਲਿਆਂ ਤੱਕ ਵੀ ਪਹੁੰਚਿਆਂ ਜਾ ਸਕੇ। ਉਨਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਵਾਲਿਆਂ ਦੇ ਨਾਂ ਪੂਰੀ ਤਰਾਂ ਗੁਪਤ ਰੱਖੇ ਜਾਣਗੇ।  ਡੀਆਈਜੀ ਭੁੱਲਰ ਨੇ ਕਿਹਾ ਕਿ ਕਿੰਨ੍ਹੇ ਵਿਅਕਤੀਆਂ ਤੋਂ ਕਿੰਨ੍ਹਾਂ ਨਸ਼ਾ ਬਰਾਮਦ ਕੀਤਾ ਗਿਆ,ਇਸ ਦੀ ਪੂਰੀ ਡਿਟੇਲ ਸ਼ਾਮ ਤੱਕ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਤੋਂ ਨਸ਼ਾ ਬਰਾਮਦ ਹੋਵੇਗਾ, ਉਨਾਂ ਤੋਂ ਤਫਤੀਸ਼ ਨੂੰ ਅੱਗੇ ਵਧਾ ਕੇ ਨਸ਼ਾ ਸਪਲਾਈ ਕਰਨ ਵਾਲਿਆਂ ਦਾ ਵੀ ਸ਼ਿਕੰਜ਼ਾ ਕਸਿਆ ਜਾਵੇਗਾ। ਇਸ ਮੌਕੇ ਸਪੈਸ਼ਲ ਬਰਾਂਚ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਬਲਜੀਤ ਸਿੰਘ ਢਿੱਲੋਂ ਆਦਿ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!