ਰਘਵੀਰ ਹੈਪੀ, ਬਰਨਾਲਾ 21 ਜੂਨ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਸਕੂਲ ਦੇ ਗਰਾਉਂਡ ਵਿਖੇ ਇਕੱਠੇ ਹੋਏ ਅਤੇ ਯੋਗ ਕੀਤਾ। ਜਿਸ ਵਿਚ ਪ੍ਰਾਣਾਯਾਮ ਅਤੇ ਯੋਗ ਦੀਆਂ ਕਈ ਮੁਦਰਾਵਾਂ ਜਿਵੇਂਕਿ ਸੂਰਿਆ ਨਮਸਕਾਰ ,ਤਾੜਾਸਨ , ਵੀਰਭਦਰਾਸਨ , ਪਦਮਾਸਨ , ਚਕਰਾਸਨ ਆਦਿ ਬਹੁਤ ਸਾਰੇ ਕਈ ਹੋਰ ਆਸਨ ਦੀਆਂ ਮੁਦਰਾਵਾਂ ਕੀਤੀਆਂ। ਇਸ ਮੌਕੇ ਹਰ ਆਸਨ ਦੇ ਲਾਭ ਵੀ ਦੱਸੇ ਗਏ।
ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ 21 ਜੂਨ ਵਾਲੇ ਦਿਨ ਅੰਤਰਰਾਸ਼ਟਰੀ ਪੱਧਰ ਉਪਰ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਕਰਕੇ ਅਸ਼ੀ ਸਟਾਫ ਸਮੇਤ ਸਕੂਲ ਵਿਖੇ ਇਕੱਠੇ ਹੋਏ ਹਾਂ। ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਇਤਿਹਾਸ ਦੱਸਦੇ ਕਿਹਾ ਕਿ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ । ਸਾਰੇ ਸਰਕਾਰੀ ਦਫਤਰਾਂ ‘ਚ ਹਰ ਪੱਧਰ ‘ਤੇ ਯੋਗ ਦਿਵਸ ਮਨਾਇਆ ਜਾਂਦਾ ਹੈ। ਯੋਗ ਭਾਰਤ ਦੇ ਸਭਿਆਚਾਰ ਵਿੱਚ ਸਮਾਇਆ ਹੋਇਆ ਹੈ। ਸਾਡੇ ਸੰਤਾਂ ਅਤੇ ਰਿਸ਼ੀ ਮੁਨੀਆਂ ਨੇ ਭਾਰਤ ਦੀ ਇਸ ਪ੍ਰਾਚੀਨ ਕਲਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੁਆਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਹੀ ਕਾਰਨ ਹੈ ਕਿ 2014 ਵਿੱਚ ਜਦੋਂ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ ਤਾਂ ਮਹਾਸਭਾ ਨੇ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਇਸਨੂੰ ਮਾਨਤਾ ਦੇ ਦਿੱਤੀ ਅਤੇ ਵਿਸ਼ਵ ਪੱਧਰ ਤੇ ਇਸਦੇ ਆਯੋਜਨ ਦਾ ਐਲਾਨ ਕਰ ਦਿੱਤਾ ਅਤੇ ਯੋਗ ਦਿਵਸ 2015 ਵਿੱਚ ਪਹਿਲੀ ਵਾਰ ਵਿਸ਼ਵ ਪੱਧਰ ‘ਤੇ ਮਨਾਇਆ ਗਿਆ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਯੋਗ ਦੀ ਪਰੰਪਰਾ ਸੈਂਕੜੇ ਸਾਲ ਪੁਰਾਣੀ ਹੈ। ਜੋ ਕਿ ਮਹਾਰਿਸ਼ੀ ਪਤੰਜਲੀ ਨੂੰ ਇਸ ਦੀ ਸ਼ੁਰੂਆਤ ਕੀਤੀ ਸੀ। ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਦੀ ਸੰਯੁਕਤ ਪ੍ਰਕ੍ਰਿਆ ਨੂੰ ਯੋਗ ਕਿਹਾ ਜਾਂਦਾ ਹੈ। ਜੇਕਰ ਅਸੀਂ ਸ਼ਾਬਦਿਕ ਅਰਥਾਂ ਨੂੰ ਵੇਖੀਏ ਤਾਂ ਇਹ ਮੰਨਿਆ ਜਾਂਦਾ ਹੈ ਕਿ ਯੋਗ ਸ਼ਬਦ ਯੁਜ ਤੋਂ ਬਣਿਆ ਹੈ, ਜਿਸਦਾ ਅਰਥ ਹੈ ਜੋੜਨਾ ਜਾਂ ਕੰਟਰੋਲ ਕਰਨਾ। ਭਾਵ, ਅਜਿਹੀ ਅਵਸਥਾ ਜਿਸ ਵਿਚ ਅਸੀਂ ਆਪਣੇ ਮਨ ਅਤੇ ਸਰੀਰ ਨੂੰ ਕਾਬੂ ਕਰਕੇ ਇਕਸੁਰਤਾ ਸਥਾਪਿਤ ਕਰਦੇ ਹਾਂ। ਇਸ ਦਾ ਜ਼ਿਕਰ ਰਿਗਵੇਦ ਸਮੇਤ ਕਈ ਉਪਨਿਸ਼ਦਾਂ ਵਿੱਚ ਮਿਲਦਾ ਹੈ। ਭਗਵਦ ਗੀਤਾ ਵਿੱਚ ਯੋਗ ਦਾ ਇੱਕ ਪੂਰਾ ਅਧਿਆਏ ਹੈ। ਇਸ ਕਰਕੇ ਯੋਗ ਸਾਡੀ ਸੰਸਕ੍ਰਿਤੀ ਦਾ ਹਿਸਾ ਹੈ। ਇਹ ਇਕ ਦਿਨ ਲਈ ਨਹੀਂ ਬਣਿਆ , ਸਗੋਂ ਆਪਣੇ ਸਰੀਰ ਨੂੰ ਨਿਰੋਗੀ ਅਤੇ ਤੰਦਰੁਸਤ ਬਣਾਉਣ ਲਈ ਹਰ ਰੋਜ ਯੋਗ ਕਰਨਾ ਜਰੂਰੀ ਹੈ।