ਵਿਦਿਆਰਥੀਆਂ ਦੇ ਉਤਸਾਹ ਨੂੰ ਦੇਖਦੇ ਹੋਏ ਮਾਸਟਰਮਾਇੰਡ ਦੇ “ਸਮਰ ਕੈਪ” ਦੇ ਨਵੇ ਬੈਚ 15 ਜੂਨ ਤੋਂ ਸ਼ੁਰੂ-ਰਤਨ ਸਿੰਗਲਾ
ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹੈ, ਮਾਸਟਰਮਾਇਡ ਦਾ “ਸਮਰ ਕੈਂਪ”- ਰਤਨ ਸਿੰਗਲਾ
ਰਘਵੀਰ ਹੈਪੀ, ਬਰਨਾਲਾ 12 ਜੂਨ 2024
ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਮਾਸਟਰਮਾਇਡ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ। ਸੰਸਥਾ ਵਿਦਿਆਰਥੀਆਂ ਦੇ ਵਿਕਾਸ ਲਈ ਵੱਖ-ਵੱਖ ਸਮੇਂ ‘ਤੇ ਰੁਝਾਨ ਦੇ ਅਨੁਸਾਰ ਨਵੇਂ ਨਵੇਂ ਕੋਰਸ ਸ਼ੁਰੂ ਕਰਦੀ ਰਹਿੰਦੀ ਹੈ ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਹੋਣ । ਇਸੇ ਸਿਲਸਿਲੇ ਨੂੰ ਅਗਾਂਹ ਵਧਾਉਂਦੇ ਹੋਏ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸਮਰ ਕੈਂਪ ਦਾ ਅਯੋਜਨ ਕੀਤਾ ਗਿਆ ਸੀ। ਜਿਸ ਵਿੱਚ ਵਿਦਿਆਰਥੀਆਂ ਨੂੰ ਬਹੁਤ ਘੱਟ ਫੀਸ਼ਾਂ ਅਤੇ ਵਧੀਆ ਤਰੀਕੇ ਨਾਲ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸੰਸ਼ਥਾ ਦੇ ਐਮ.ਡੀ ਸ਼੍ਰੀ ਸਿਵ ਸਿੰਗਲਾ ਨੇ ਦੱਸਿਆ ਕਿ ਇਸ ਕੈਪ ਦਾ ਮੁਖ ਉਦੇਸ ਵਿਦਿਆਰਥੀਆਂ ਨੂੰ ਉਹਨਾ ਦੇ ਛੁੱਟੀਆਂ ਦੇ ਵਿਹਲੇ ਦਿਨਾਂ ਦਾ ਸਹੀ ਉਪਯੋਗ ਕਰਦੇ ਹੋਏ ਵੱਖ-ਵੱਖ ਕੋਰਸ਼ਾਂ ਵਿੱਚ ਬਹੁਤ ਘੱਟ ਫੀਸ ਵਿੱਚ ਮੁਹਾਰਤ ਹਾਸਿਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਅਪਣੇ ਹੁਨਰ ਵਿੱਚ ਵਾਧਾ ਕਰ ਸਕਣ ਅਤੇ ਭਵਿੱਖ ਵਿੱਚ ਚੰਗੀ ਜੀਵਿਕਾ ਕਮਾਉਣ ਵਿੱਚ ਇਹ ਹੁਨਰ ਸਹਾਈ ਹੋ ਸਕੇ । ਇਹ ਸਮਰ ਕੈਂਪ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰੇਗਾ । ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਇਸ ਕੈਪ ਪ੍ਰਤੀ ਬਹੁਤ ਰੁਚੀ ਦਿਖਾ ਰਹੇ ਹਨ ਤੇ ਇਸ ਸੁਨਿਹਰੀ ਮੌਕੇ ਦਾ ਪੂਰਾ-ਪੂਰਾ ਲ਼ਾਭ ਲੈ ਰਹੇ ਹਨ। ਇਸੇ ਗੱਲ ਨੂੰ ਧਿਆਂਨ ਵਿੱਚ ਰੱਖਦਿਆਂ ਅਤੇ ਵਿਦਿਆਰਥੀਆ ਦੀ ਲੋੜ ਨੂੰ ਦੇਖਦੇ ਹੋਏ “ਸਮਰ ਕੈਂਪ’ ਲਈ ਨਵੇ ਬੈਚ ਮਿਤੀ 15 ਜੂਨ ਤੋਂ ਫਿਰ ਸੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਰਤਨ ਸਿੰਗਲਾ ਨੇ ਦੱਸਿਆ ਕਿ ਸੰਸਥਾ ਵਿੱਚ ਇਸ ਕੈਂਪ ਦਾ ਆਯੋਜਨ 5 ਜੂਨ ਤੋਂ 25 ਜੂਨ 2024 (20 ਦਿਨ) ਤੱਕ ਕੀਤਾ ਗਿਆ ਹੈ। ਇਸ ਵਿੱਚ ਵੱਖ-ਵੱਖ ਕੋਰਸ ਜਿਵੇਂ ਕਿ ਕੰਪਿਊਟਰ ਬੇਸਿਕ,ਵੈਬ ਡਿਜਾਇੰਨਗ, ਫਰੈਂਚ ਭਾਸ਼ਾ ਅਤੇ ਸਪਿਕਿੰਗ ਇਗਲਿਸ ਅਤੇ ਫੋਟੋਸੌਪ ਦੇ ਕੋਰਸ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਇਹ ਸਾਰੇ ਕੋਰਸ ਬਹੁਤ ਘੱਟ ਫੀਸ ਅਤੇ ਆਧੁਨਿਕ ਤਕਨੀਕਾਂ ਅਤੇ ਤਜ਼ਰਬੇਕਾਰ ਟਰੇਨਰਜ ਦੁਆਰਾ ਕਰਵਾਏ ਜਾਂਦੇ ਹਨ । ਉਹਨਾਂ ਦੱਸਿਆ ਕਿ ਇਸ ਕੈਂਪ ਦੇ ਪੂਰਾ ਹੋਣ ਉਪਰੰਤ ਵਿਦਿਆਰਥੀਆ ਨੂੰ ਆਈ.ਐਸ.ਓ. ਸਰਟੀਫਾਈਡ ਸਰਟੀਫਿਕੇਟਸ ਵੀ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਵਿਦਿਆਰਥੀਆਂ ਦੀ ਭਾਰੀ ਸਮੂਲਿਅਤ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਸਥਾਂ ਨੇ ਜਿਸ ਉਦੇਸ਼ ਨਾਲ ਵਿਦਿਆਰਥੀਆਂ ਦੇ ਵਿਕਾਸ ਲਈ ਇਸ ਕੈਪ ਦਾ ਅਯੋਜਨ ਕੀਤਾ ਸੀ ਉਹ ਸਫਲ ਰਿਹਾ । ਉਨ੍ਹਾਂ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ 15 ਜੂਨ ਤੋਂ ਸੁਰੂ ਕੀਤੇ ਜਾ ਰਹੇ ਹਨ ਕੈਂਪ ਲਈ ਜਲਦੀ ਤੋਂ ਜਲਦੀ ‘ ਆਪਣਾ ਦਾਖਿਲਾ ਕਰਵਾ ਕੇ ਇਸ ਸੁਨਿਹਰੀ ਮੌਕੇ ਦਾ ਲਾਭ ਉਠਾਉਣ।