ਥਾਣਦੇਾਰ ਕਹਿੰਦਾ ਜੇ 10 ਹਜ਼ਾਰ ਨਾ ਦਿੱਤਾ ਤਾਂ ਬਣਾ ਦਿਉਂ ਮੁਜ਼ਰਮ…

Advertisement
Spread information

ਮੁਜਰਮ ਬਣਾਉਂਦਾ- ਬਣਾਉਂਦਾ ਥਾਣੇਦਾਰ ਖੁਦ ਹੀ ਮੁਜ਼ਰਮ ਬਣਿਆ, Vigilance Action…!

ਹਰਿੰਦਰ ਨਿੱਕਾ, ਬਰਨਾਲਾ 11 ਜੂਨ 2024
     ਇੱਕ ਵਿਅਕਤੀ ਨੂੰ ਮੁਜ਼ਰਮ ਬਣਾਉਂਣ ਦਾ ਦਬਕਾ ਮਾਰ ਕੇ, ਰਿਸ਼ਵਤ ਲੈਂਦਾ ਥਾਣੇਦਾਰ ਖੁਦ ਹੀ ਮੁਜ਼ਰਮ ਬਣ ਗਿਆ। ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ vigilance ਵਿਜੀਲੈਂਸ ਦੀ ਟੀਮ ਨੇ, ਰਿਸ਼ਵਤ ਦੀ ਰਕਮ ਸਣੇ ਥਾਣਦੇਾਰ ਨਿਰਮਲ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਜਾਦਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਜਿਲ੍ਹਾ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਰਾਜੇਸ਼ ਕੁਮਾਰ ਵਾਸੀ ਧਨੌਲਾ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਕਾਇਤ ‘ਚ ਦੱਸਿਆ ਕਿ ਥਾਣਾ ਧਨੌਲਾ ਵਿਖੇ 8 ਜੂਨ 2024 ਨੂੰ ਦੋ ਜਣਿਆਂ ਖਿਲਾਫ ਮੁਕੱਦਮਾ ਨੰਬਰ 75 ਦਰਜ ਹੋਇਆ ਸੀ। ਇਸ ਕੇਸ ਵਿੱਚ ਮਾਮਲੇ ਦਾ ਤਫਤੀਸ਼ ਅਧਿਕਾਰੀ ਏ.ਐਸ.ਆਈ. ਨਿਰਮਲ ਸਿੰਘ ਉਸ ਨੂੰ ਕਹਿ ਰਿਹਾ ਸੀ ਕਿ ਤੇਰਾ ਨਾਂ ਵੀ ਉਕਤ ਕੇਸ ਵਿੱਚ ਬੋਲਦਾ ਹੈ। ਜੇਕਰ ਤੂੰ ਮੈਨੂੰ 10 ਹਜ਼ਾਰ ਰੁਪਏ ਰਿਸ਼ਵਤ ਦੇ ਦੇਵੇਂ ਤਾਂ ਮੈਂ ਤੈਨੂੰ ਉਕਤ ਕੇਸ ਵਿੱਚ ਨਾਮਜ਼ਦ ਨਹੀਂ ਕਰਦਾ। ਜੇਕਰ ਤੂੰ ਰਿਸ਼ਵਤ ਨਾ ਦਿੱਤੀ ਤਾਂ ਫਿਰ ਮੈਂ ਤੈਨੂੰ ਕੇਸ ਵਿੱਚ ਦੋਸ਼ੀ ਨਾਮਜ਼ਦ ਕਰ ਦਿਆਂਗਾ। ਮੁਦਈ ਅਨੁਸਾਰ, ਉਸ ਨੇ ਕੇਸ ਵਿੱਚ ਫਸਾਉਣ ਦੇ ਡਰ ਕਾਰਣ, ਉਸ ਨੂੰ 10 ਹਜ਼ਾਰ ਰੁਪਏ ਰਿਸ਼ਵਤ ਦੇਣ ਦੀ ਗੱਲ ਕਰ ਲਈ ਤੇ ਇਸ ਸਬੰਧੀ ਸ਼ਕਾਇਤ ਵਿਜੀਲੈਂਸ ਕੋਲ ਕਰ ਦਿੱਤੀ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਮੁਦਈ ਦੀ ਸ਼ਕਾਇਤ ਦੇ ਅਧਾਰ ਪਰ, ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਥਾਣਾ ਧਲੌਲਾ ਦੇ ਬਾਹਰ ਜਾਲ ਵਿਛਾਇਆ। ਜਿਵੇਂ ਹੀ ਏਐਸਆਈ ਨਿਰਮਲ ਸਿੰਘ ਨੇ ਥਾਣੇ ਤੋਂ ਬਾਹਰ ਆ ਕੇ, ਮੁਦਈ ਮੁਕੱਦਮਾ ਰਾਜੇਸ਼ ਕੁਮਾਰ ਤੋਂ ਰਿਸ਼ਵਤ ਵਜੋਂ 10 ਹਜ਼ਾਰ ਰੁਪਏ ਫੜ੍ਹੇ ਤਾਂ ਉਦੋਂ ਹੀ ਘਾਤ ਲਗਾ ਕੇ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਏਐਸਆਈ ਨਿਰਮਲ ਸਿੰਘ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਰੰਗੇ ਹੱਥੀ ਗਿਰਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਥਾਣੇਦਾਰ ਖਿਲਾਫ ਵਿਜੀਲੈਂਸ ਰੇਂਜ ਪਟਿਆਲਾ ਦੇ ਥਾਣੇ ਵਿੱਚ ਕੇਸ ਦਰਜ ਕਰਕੇ, ਦੋਸ਼ੀ ਤੋਂ ਪੁੱਛਗਿੱਛ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਵਿਜੀਲੈਂਸ ਦੀ ਟੀਮ ਵਿੱਚ ਸਰਕਾਰੀ ਗਵਾਹਾਂ ਤੋਂ ਇਲਾਵਾ ਏਐਸਆਈ ਸਤਗੁਰ ਸਿੰਘ,ਏਐਸਆਈ ਗੁਰਪ੍ਰੀਤ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ ਆਦਿ ਸ਼ਾਮਿਲ ਸਨ। 
 ਕੀ ਐ ਥਾਣਾ ਧਨੌਲਾ ਵਿਖੇ ਦਰਜ ਹੋਇਆ ਮੁਕੱਦਮਾ ਨੰਬਰ 75…
    ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਧਨੌਲਾ ਵਿਖੇ ਦਰਜ ਮੁਕੱਦਮਾ ਨੰਬਰ 75, CID ਯੂਨਿਟ ਬਰਨਾਲਾ ਦੇ ਹੋਲਦਾਰ ਗੋਬਿੰਦ ਰਾਮ ਦੇ ਬਿਆਨ ਦੇ ਅਧਾਰ ਪਰ ਦਰਜ਼ ਕੀਤਾ ਗਿਆ ਸੀ। ਦਰਜ਼ ਕੇਸ ਅਨੁਸਾਰ ਹੌਲਦਾਰ ਗੋਬਿੰਦ ਰਾਮ 7 ਜੂਨ 2024 ਨੂੰ ਖੂਫੀਆ ਪੜਤਾਲ ਲਈ ਰਾਜਿੰਦਰਪੁਰਾ ਕੋਠੇ ਧਨੌਲਾ ਸਾਇਡ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ , ਉਹ ਮੇਨ ਹਾਈਵੇ ਰੋਡ ਵੱਲ ਜਾ ਰਿਹਾ ਸੀ ਤਾਂ ਵਕਤ ਕਰੀਬ 11:30 AM ਦਾ ਹੋਵੇਗਾ ਕਿ ਜਦੋਂ ਉਹ ਰਾਜਗੜ੍ਹ ਰੋਡ ਨੇੜੇ ਮੇਨ ਹਾਈਵੇ ਬਾਹੱਦ ਧਨੌਲਾ ਪੁੱਜਾ ਤਾਂ ਦੋ ਨਾਮਲੂਮ ਵਿਅਕਤੀਆਂ ਨੇ ਉਸ ਦੇ ਮੋਟਰਸਾਇਕਲ ਨੂੰ ਅੱਗਿਓ ਘੇਰ ਲਿਆ। ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਹਨਾਂ ਵਿੱਚੋ ਇੱਕ ਨਾਮਲੂਮ ਵਿਅਕਤੀ ਨੇ ਮੁਦਈ ਹੌਲਦਾਰ ਦੇ ਡਾਂਗ ਮਾਰੀ ਤੇ ਉਹ ਮੋਟਰਸਾਇਕਲ ਸਮੇਤ ਹੇਠਾਂ ਡਿੱਗ ਪਿਆ। ਹੇਠਾਂ ਡਿੱਗੇ ਪਏ ਦੀ ਦੋਂਵੇ ਨਾਮਲੂਮ ਵਿਅਕਤੀਆਂ ਨੇ ਡਾਂਗਾਂ ਅਤੇ ਲੱਤਾ ਮੁੱਕੀਆਂ ਨਾਲ ਕੁੱਟਮਾਰ ਕੀਤੀ ਅਤੇ ਕੁੱਟਮਾਰ ਦੌਰਾਨ ਹੀ, ਦੋਵੇਂ ਦੋਸ਼ੀ ਉਸ ਦੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋਂ ਉਸ ਦਾ ਮੋਬਾਇਲ ਅਤੇ ਬਟੂਆ ਜਿਸ ਵਿੱਚ ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਅਤੇ 5 ਹਜਾਰ ਰੁਪਏ ਸਨ, ਝਪਟ ਮਾਰ ਕੇ ਖੋਹ ਕਰਕੇ ਮੌਕਾ ਤੋਂ ਭੱਜ ਗਏ। ਦੋਵੇਂ ਦੋਸ਼ੀ ਜਾਦੋਂ-ਜਾਦੇਂ ਧਮਕੀਆ ਦੇ ਗਏ ਕਿ ਜੇਕਰ ਇਸ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਤਾਂ ਤੇਰਾ ਬੁਰਾ ਹਾਲ ਕਰਾਗੇ। ਬਾਅਦ ਪੜਤਾਲ ਉਸ ਨੂੰ ਪਤਾ ਲੱਗਿਆ  ਕਿ ਦੋਸ਼ੀਆਂ ਵਿੱਚੋ ਇੱਕ ਵਿਅਕਤੀ ਦਾ ਨਾਮ ਜਗਸੀਰ ਸਿੰਘ ਉਰਫ ਗਿਆਨੀ ਪੁੱਤਰ ਬਲਵੀਰ ਸਿੰਘ ਅਤੇ ਦੂਸਰੇ ਵਿਅਕਤੀ ਦਾ ਨਾਮ ਸਤਨਾਮ ਸਿੰਘ ਉਰਫ ਲਾਲੂ ਪੁੱਤਰ ਤਰਸੇਮ ਸਿੰਘ ਵਾਸੀਆਨ ਰਾਜਿੰਦਰਪੁਰਾ ਕੋਠੇ ਧਨੌਲਾ ਹੈ। ਮੁਦਈ ਹੌਲਦਾਰ ਗੋਬਿੰਦ ਰਾਮ ਦੇ ਬਿਆਨ ਪਰ  Nirmal Singh ASI ਥਾਣਾ ਧਨੋਲਾ ਨੇ 8/06/2024 ਨੂੰ ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮਮ 379 B, 341, 323, 506, 34 IPC ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਲਿਆ ਸੀ। 
Advertisement
Advertisement
Advertisement
Advertisement
Advertisement
error: Content is protected !!