ਰਾਸ਼ਟਰੀ ਕਿਸ਼ੋਰ ਸਿਹਤ,ਤੰਦਰੁਸ਼ਤੀ ਤੇ ਮਾਂਹਵਾਰੀ ਸਬੰਧੀ ਮਨਾਇਆ ਜਾਗਰੂਕਤਾ ਦਿਵਸ
ਸੋਨੀ ਪਨੇਸਰ, ਬਰਨਾਲਾ 29 ਮਈ 2024
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਟੀਕਾਕਰਨ ਅਫ਼ਸਰ/ਨੋਡਲ ਅਫ਼ਸਰ ਡਾ. ਗੁਰਬਿੰਦਰ ਕੌਰ ਅਤੇ ਐਸ.ਐਮ.ਓ. ਧਨੌਲਾ ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਅਧੀਨ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਪਿੰਡ ਹਮੀਦੀ ਵਿਖੇ ਪੀਅਰ ਐਜੂਕੇਟਰ ਅਤੇ ਲੋਕਾਂ ਨੂੰ ਕਿਸ਼ੋਰ ਅਵਸਥਾ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ ।
ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ, ਸਿੰਦਰਪਾਲ ਕੌਰ ਏ.ਐਨ.ਐਮ. ਨੇ ਦੱਸਿਆ ਕਿ ਕਿਸ਼ੋਰ ਉਮਰ ਵਿੱਚ ਖਾਸ ਕਰ ਲੜਕੀਆਂ ਨੂੰ ਮਾਂਹਵਾਰੀ ਦੇ ਦੌਰਾਨ ਪੈਡ ਜਾਂ ਸੁੱਕੇ ਕੱਪੜੇ ਦੀ ਵਰਤੋਂ ਕਰਨਾ, ਵਰਤੋਂ ਕੀਤੇ ਗਏ ਪੈਡ ਜਾਂ ਕੱਪੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਣਾ, ਕੱਪੜੇ ਜਾ ਪੈਡ ਨੂੰ ਹਰ ਚਾਰ ਜਾਂ ਛੇ ਘੰਟੇ ਬਾਅਦ ਬਦਲਦੇ ਰਹਿਣਾ, ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ,ਸਿਵਾਨੀ ਅਰੋੜਾ ਬਲਾਕ ਐਕਸਟੈਨਸਨ ਐਜੂਕੇਟਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਮਾਨਸਿਕ,ਭਾਵਨਾਤਮਿਕ ਅਤੇ ਸਰੀਰਿਕ ਬਦਲਾਵ ਆਉਂਦੇ ਹਨ ।ਇਸ ਉਮਰ ਵਿੱਚ ਚੰਗੀ ਸੰਗਤ ਕਰਨੀ ਚਾਹੀਦੀ ਹੈ। ਸੰਤੁਲਿਤ ਭੋਜਨ ਮੌਸਮ ਅਨੁਸਾਰ ਫਲ,ਸਬਜੀਆਂ,ਅਨਾਜ,ਦਾਲਾਂ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਸਰਪੰਚ ਜਸਵਿੰਦਰ ਸਿੰਘ,ਭੁਪਿੰਦਰ ਸਿੰਘ ਐਮ.ਪੀ.ਐਸ.,ਕਿਰਨਦੀਪ ਕੌਰ ਐਲ.ਐਚ.ਵੀ. ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ, ਬੇਟੀ ਬਚਾਓ ਅਤੇ ਪੀਅਰ ਐਜੂਕੇਟਰ ਦੇ ਰੋਲ ਬਾਰੇ ਚਾਨਣਾ ਪਾਇਆ ਗਿਆ ।ਇਸ ਅਵਸਥਾ ‘ਚ ਕਿਸ਼ੋਰ ਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਆਪਣੇ ਅਧਿਆਪਕ,ਏ.ਐਨ.ਐਮ,ਆਸਾ ਜਾਂ ਹਮ ਉਮਰ ਦੇ ਪੀਅਰ ਐਜੂਕੇਟਰ ਦੀ ਸਲਾਹ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਪੀਅਰ ਐਜੂਕੇਟਰ ਬੱਚਿਆਂ ਵੱਲੋਂ ਜਾਗਰੂਕਤਾ ਭਾਸਣ ਅਤੇ ਨਾਟਕ ਵੀ ਪੇਸ ਕੀਤੇ ਗਏ।ਇਸ ਸਮੇਂ ਪਿੰਡ ਹਮੀਦੀ ਦੇ ਅਧਿਆਪਕ,ਸਮਾਜ ਸੇਵੀ ਅਤੇ ਆਸਾ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।