ਹੈਡ ਗ੍ਰੰਥੀ ਨੂੰ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਤੋਂ ਅਦਾਲਤ ਨੇ ਕੀਤਾ ਬਰੀ

Advertisement
Spread information

ਹਰਿੰਦਰ ਨਿੱਕਾ, ਪਟਿਆਲਾ 25 ਮਈ 2024

      ਕਰੀਬ ਨੌ ਕੁ ਵਰ੍ਹਿਆਂ ਦੇ ਇੱਕ ਬੱਚੇ ਨਾਲ ਅਸ਼ਲੀਲ ਹਰਕਤਾਂ / ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚੋਂ ਹਰਿੰਦਰ ਕੌਰ ਸਿੱਧੂ Addl. Session Judge Fast Track special Court Paitala ਨੇ ਗੁਰੂਦੁਆਰਾ ਸਾਹਿਬ ਦੇ ਹੈਡ ਗਰੰਥੀ ਨੂੰ ਬਾਇੱਜਤ ਬਰੀ ਕਰ ਦਿੱਤਾ ਹੈ। ਪੁਲਿਸ ਨੇ ਇਹ ਕੇਸ ਬਾਲ ਭਲਾਈ ਕਮੇਟੀ ਪਟਿਆਲਾ ਦੀ ਸਿਫਾਰਸ ਤੇ ਹੈਡ ਗ੍ਰੰਥੀ ਜਗਤਾਰ ਸਿੰਘ ਹੰਡਿਆਇਆ ( ਬਰਨਾਲਾ ) ਦੇ ਖਿਲਾਫ ਦਸੰਬਰ 2021 ਨੂੰ ਦਰਜ ਕਰਕੇ,ਹੈਡ ਗਰੰਥੀ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਉਦੋਂ ਤੋਂ ਲੈ ਕੇ, ਬਰੀ ਹੋਣ ਤੱਕ ਹੈਡ ਗਰੰਥੀ ਜਗਤਾਰ ਸਿੰਘ ਪਟਿਆਲਾ ਜੇਲ੍ਹ ਵਿੱਚ ਹੀ ਬੰਦ ਰਿਹਾ ਅਤੇ ਉਸ ਦੀ ਜਮਾਨਤ ਵੀ ਨਹੀਂ ਸੀ ਹੋ ਸਕੀ। 

Advertisement

ਅਦਾਲਤ ਵਿੱਚ ਨਹੀਂ ਟਿਕ ਸਕੀ, ਪੁਲਿਸ ਵੱਲੋਂ ਪੇਸ਼ ਕਹਾਣੀ,,,,

     ਪ੍ਰਾਪਤ ਜਾਣਕਾਰੀ ਅਨੁਸਾਰ 14 ਦਸੰਬਰ 2021 ਨੂੰ ਪੁਲਿਸ ਥਾਣਾ ਸਿਟੀ ਕੋਤਵਾਲੀ ਪਟਿਆਲਾ ਵਿਖੇ ਦਫਤਰ ਬਾਲ ਭਲਾਈ ਕਮੇਟੀ ਪਟਿਆਲਾ ਦੀ ਸਿਫਾਰਸ ਤੇ ਨਾਮਜ਼ਦ ਦੋਸ਼ੀ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਹੰਡਿਆਇਆ (ਬਰਨਾਲਾ) ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਬਾਲ ਭਲਾਈ ਕਮੇਟੀ ਨੇ ਇਹ ਕਾਰਵਾਈ ਖਾਲਸਾ ਮਹੁੱਲਾ ਪਟਿਆਲਾ ਦੇ ਰਹਿਣ ਵਾਲੇ ਕਰੀਬ 9 ਸਾਲ ਦੇ ਲੜਕੇ ਦੇ ਮਾਂ-ਪਿਉ ਦੇ ਲਿਖਤੀ ਬਿਆਨ ਨੂੰ ਅਧਾਰ ਬਣਾ ਕੇ ਅਮਲ ਵਿੱਚ ਲਿਆਂਦੀ ਗਈ ਸੀ। ਵਰਨਣਯੋਗ ਹੈ ਕਿ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਹੰਡਿਆਇਆ ,ਜਿਲਾ ਬਰਨਾਲਾ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਬਤੌਰ ਹੈਡ ਗ੍ਰੰਥੀ ਦੀ ਨੌਕਰੀ ਕਰਦਾ ਸੀ । ਉਸ ਨੂੰ ਕੁਝ ਦਿਨਾਂ ਲਈ ਬਾਬਾ ਗਾਂਧਾ ਸਿੰਘ ਗੁਰੂਦੁਆਰਾ ਖਾਲਸਾ ਮਹੁੱਲਾ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਭੇਜਿਆ ਗਿਆ ਸੀ। ਇੱਥੇ ਹੀ ਉਸ ਦੀ ਮੁਲਾਕਾਤ ਕਥਿਤ ਤੌਰ ਤੇ  ਅਸ਼ਲੀਲ ਹਰਕਤਾਂ ਦਾ ਸ਼ਿਕਾਰ ਹੋਏ ਲੜਕੇ ਦੀ ਮਾਂ ਨਾਲ ਹੋਈ ਸੀ। ਕਿਉਂਕਿ ਉਹ ਅਕਸਰ ਹਰ ਰੋਜ ਹੀ ਗੁਰੂਦੁਆਰਾ ਸਾਹਿਬ ਆਉਂਦੀ ਸੀ। ਉਸ ਦਾ ਲੜਕਾ ਵੀ ਗੁਰੂਦੁਆਰਾ ਸਾਹਿਬ ਵਿਖੇ ਤਬਲਾ ਸਿੱਖਣ ਲਈ ਆਉਂਦਾ ਸੀ। ਮੁਤਾਬਿਕ ਐਫਆਈਆਰ 30 ਨਵੰਬਰ 2021 ਨੂੰ ਲੜਕੇ ਨੇ ਆਪਣੀ ਮਾਤਾ ਨੂੰ ਦੱਸਿਆ ਸੀ ਕਿ ਹੈਡ ਗਰੰਥੀ ਜਗਤਾਰ ਸਿੰਘ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸ ਨਾਲ ਗਲਤ ਹਰਕਤਾਂ ਕੀਤੀਆਂ । ਅਗਲੇ ਹੀ ਦਿਨ ਲੜਕੇ ਦੇ ਮਾਤਾ-ਪਿਤਾ ਉਸ ਨੂੰ ਦਫਤਰ ਬਾਲ ਭਲਾਈ ਕਮੇਟੀ ਪਟਿਆਲਾ ਕੋਲ ਲੈ ਗਏ ਅਤੇ ਸਾਰੀ ਗੱਲਬਾਤ ਦੱਸੀ । ਕਮੇਟੀ ਦੀ ਪੜਤਾਲੀਆ ਰਿਪੋਰਟ ਅਤੇ ਸਿਫਾਰਸ਼ ਦੇ ਅਧਾਰ ਪਰ ਪੁਲਿਸ ਨੇ 14 ਦਸੰਬਰ 2021 ਨੂੰ ਥਾਣਾ ਸਿਟੀ ਕੋਤਵਾਲੀ ਪਟਿਆਲਾ ਵਿਖੇ ਨਾਮਜ਼ਦ ਦੋਸ਼ੀ ਜਗਤਾਰ ਸਿੰਘ ਦੇ ਖਿਲਾਫ ਪੋਕਸੇ ਐਕਟ ਦੀ ਧਾਰਾ 10 ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ।

    ਪੁਲਿਸ ਵੱਲੋਂ ਚਲਾਨ ਪੇਸ਼ ਕਰਨ ਉਪਰੰਤ ਮਾਨਯੋਗ Addl. Session Judge Fast Track special Court Paitala ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਬਚਾਉ ਪੱਖ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਸੁਖਵਿੰਦਰ ਸਿੰਘ ਬੱਲ ਪਟਿਆਲਾ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਗੁਰੀ ਬਰਨਾਲਾ ਨੇ ਅਦਾਲਤ ਵਿੱਚ ਪੇਸ਼ ਕੀਤੀ ਕਹਾਣੀ ਦੇ ਜ਼ੋਰਦਾਰ ਦਲੀਲਾਂ ਅਤੇ ਤੱਥਾਂ ਨਾਲ ਪਰਖੱਚੇ ਉਡਾ ਦਿੱਤੇ। ਆਖਿਰ ਮਾਨਯੋਗ ਅਦਾਲਤ ਦੀ ਐਡੀਸ਼ਨਲ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਨੇ 29 ਮਹੀਨਿਆਂ ਤੋਂ ਜੇਲ੍ਹ ਬੰਦ ਨਾਮਜ਼ਦ ਦੋਸ਼ੀ ਹੈਡ ਗਰੰਥੀ ਜਗਤਾਰ ਸਿੰਘ ਨੂੰ ਕੇਸ ਦੇ ਤੱਥਾਂ ਨੂੰ ਬਾਰਿਕੀ ਨਾਲ ਵਾਚਣ ਅਤੇ ਬਚਾਉ ਪੱਖ ਦੇ ਵਕੀਲਾਂ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕਰ ਦਿੱਤਾ। ਮਾਨਯੋਗ ਅਦਾਲਤ ਵਿੱਚ ਨਾਮਜ਼ਦ ਦੋਸ਼ੀ ਖਿਲਾਫ ਘੜੀ ਕਹਾਣੀ ਟਿਕ ਨਾ ਸਕੀ। 

Advertisement
Advertisement
Advertisement
Advertisement
Advertisement
error: Content is protected !!