Mega Event – ਐੱਸ.ਐੱਸ.ਡੀ ਕਾਲਜ ‘ਚ ਇੱਕੋ ਮੌਕੇ ਪਹੁੰਚੇ, ਜਿਲ੍ਹੇ ਦੇ 500 ਟੌਪਰ

Advertisement
Spread information

ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਾਰਵੀਂ ਦੀ ਪ੍ਰੀਖਿਆ ‘ਚੋਂ ਜਿਲੇ ਭਰ ਦੇ ਟੌਪਰ 500 ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਡਾ: ਸਤਨਾਮ ਸਿੰਘ ਸੰਧੂ ਅਤੇ ਸਿਵ ਸਿੰਗਲਾ ਨੇ ਕੈਰੀਅਰ ਕੌਂਸਲਿੰਗ ਰਾਹੀਂ ਵਿਦਿਆਰਥੀਆਂ ਬਾਰਵੀਂ ਤੋਂ ਅੱਗੇ ਦੀ ਪੜਾਈ ਅਤੇ ਭਵਿੱਖ ਦੀ ਯੋਜਨਾਬੰਦੀ ਬਾਰੇ ਜਾਣਕਾਰੀ ਦਿੱਤੀ

ਰਘਵੀਰ ਹੈਪੀ, ਬਰਨਾਲਾ 25 ਮਈ 2024

         ਇਲਾਕੇ ਵਿੱਚ ਸਿੱਖਿਆ ਦੇ ਖੇਤਰ ਨਿਵੇਕਲਾ ਸਥਾਨ ਰੱਖਣ ਵਾਲੀ ਵਿਦਿਅੱਕ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਾਰਵੀਂ ਦੀ ਪ੍ਰੀਖਿਆ ਵਿੱਚ 80% ਤੋਂ ਵੱਧ ਨੰਬਰ ਲੈਣ ਵਾਲੇ ਜਿਲੇ ਭਰ ਦੇ 500 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਸਿੱਖਿਆ ਵਿਦਵਾਨ
ਡਾ. ਸਤਨਾਮ ਸਿੰਘ ਸੰਧੂ, MA (ਪੰਜਾਬੀ), M.Phil., Ph.D, MBA, (ਸਾਬਕਾ ਮੁਖੀ ਅਤੇ ਡਾਇਰੈਕਟਰ ਡਿਸਟੈਂਸ ਐਜੂਕੇਸ਼ਨ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕੈਰੀਅਰ ਕੌਂਸਲਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਬਹੁਤ ਜਾਣਕਾਰੀ ਸਾਂਝੀ ਕੀਤੀ ਕਿ ਬਾਰਵੀਂ ਕਰਨ ਤੋ ਬਾਅਦ ਅੱਗੇ ਕਿਹੋ ਜਿਹੀ ਵਿਦਿਆ ਲੈ ਕੇ ਉਹ ਆਪਣੇ ਕੈਰੀਅਰ ਨੂੰ ਸਫਲ ਬਣਾਉਣ ਲਈ ਭਵਿੱਖ ਦੀਆਂ ਯੋਜਨਾਵਾਂ ਬਣਾ ਸਕਦੇ ਹਨ।                                 
        ਇਸ ਮੌਕੇ ਐੱਸ.ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸਰਮਾਂ ਨੇ ਕਿਹਾ ਕਿ ਭਾਵੇਂ ਬਹੁਤੀਆਂ ਵਿਦਿਅੱਕ ਸੰਸਥਾਵਾਂ ਆਪਣੇ ਵਿਦਿਆਰਥੀਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ, ਪਰ ਇਕ ਸਦੀ ਪੁਰਾਣੀ ਐੱਸ.ਡੀ ਸਭਾ ਬਰਨਾਲਾ ਵੱਲੋਂ ਜਿਥੇ ਆਪਣੇ ਸੱਤ ਸਕੂਲ ਅਤੇ ਇਕ ਕਾਲਜ ਚਲਾਇਆ ਜਾ ਰਿਹਾ ਹੈ, ਉਥੇ ਅੱਜ ਦਾ ਸਨਮਾਨ ਸਮਾਰੋਹ ਕਰਕੇ ਪੂਰੇ ਬਰਨਾਲਾ ਜਿਲੇ ਦੇ ਵਿਦਿਆਰਥੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।          ਉਹਨਾਂ ਟੌਪਰ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਸਨਮਾਨ ਸਮਾਰੋਹ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਬੱਚੇ ਨੂੰ ਆਪਣਾ ਨਿਸਾਨਾ ਮਿੱਥ ਕੇ ਚੱਲਣਾ ਚਾਹੀਦਾ ਹੈ। ਪੜਾਈ ਵਿੱਚ ਇਹ ਮਹੱਤਵ ਨਹੀਂ ਰੱਖਦਾ ਕਿ ਤੁਸੀਂ ਬੀ.ਏ ਆਰਟਸ ਕਰ ਰਹੇ ਜਾਂ ਕੋਈ ਹੋਰ, ਪਰ ਇਸਦਾ ਵੱਡਾ ਮਹੱਤਵ ਜਰੂਰ ਹੈ ਕਿ ਤੁਸੀਂ ਭਵਿੱਖ ਦੀਆਂ ਯੋਜਨਾਵਾਂ ਮੁਤਾਬਿਕ ਵਿਸੇ ਕਿਹੜੇ ਚੁਣੇ ਹਨ।                                   
      ਇਸ ਮੌਕੇ ਬਰਨਾਲਾ ਸਹਿਰ ਦੇ ਮੰਨੇ ਪ੍ਰਮੰਨੇ ਟੰਡਨ ਖਾਨਦਾਨ ਵਿਚੋਂ ਉਚੇਚੇ ਤੌਰ ‘ਤੇ ਪਹੁੰਚੀ ਨੀਲਮ ਖੌਸਲਾ ਨੇ ਸਨਮਾਨਿਤ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਉਚਾਈਆਂ ਛੂਹਣ ਦਾ ਅਸੀਰਵਾਦ ਦਿੱਤਾ। ਇਸ ਸਮੇਂ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਟੌਪਰ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਕਹਿੰਦਿਆਂ ਐੱਸ ਐੱਸ ਡੀ ਕਾਲਜ ਵੱਲੋਂ ਜਿਲੇ ਭਰ ਦੇ ਟੌਪਰ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਉਪਰਾਲੇ ਦੀ ਭਰਪੂਰ ਸਾਲਾਘਾ ਕੀਤੀ। ਬਰਨਾਲਾ ਦੇ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਇਸ ਮੌਕੇ ਵਿਸੇਸ ਸਿਰਕਤ ਕੀਤੀ।

Advertisement

      ਐੱਸ.ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸਰਮਾ, ਆਚਾਰੀਆ ਸਨਾਤਨ ਪੰਡਤ ਸਿਵ ਕੁਮਾਰ ਗੌੜ, ਜਨਰਲ ਸਕੱਤਰ ਸਿਵ ਸਿੰਗਲਾ, ਵਿਜੈ ਕੁਮਾਰ ਭਦੌੜ, ਜਤਿੰਦਰ ਗੋਇਲ, ਪ੍ਰਵੀਨ ਸਿੰਗਲਾ, ਵਿਪਨ ਕੁਮਾਰ ਭਦੌੜ ਅਤੇ ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ ਜਿੰਦਲ ਵੱਲੋਂ ਟੌਪਰ ਰਹੇ 500 ਦੇ ਕਰੀਬ ਵਿਦਿਆਰਥੀਆਂ ਨੂੰ ਟਰੌਫੀਆਂ ਅਤੇ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਨੂੰ ਵੀ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਰਾਏ ਗੋਇਲ, ਸਵਿੰਦਰ ਕੁਮਾਰ ਸੰਸਾਰੀ ਕੁਲੈਕਸਨ ਵਾਲੇ, ਸੁਰਿੰਦਰ ਕੁਮਾਰ ਗਣੇਸ ਜਿਊਲਰ ਵਾਲੇ, ਐਡਵੋਕੇਟ ਜਨਰਲ ਜਤਿੰਦਰ ਗੋਲਡੀ, ਐਡਵੋਕੇਟ ਪ੍ਰਮੋਦ ਪੱਬੀ, ਸੰਜੀਵ ਹਰੀਓਮ ਆਦਿ ਵੀ ਹਾਜਰ ਸਨ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ ਜਿੰਦਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ, ਜਦੋਂਕਿ ਸਟੇਜ ਸਕੱਤਰ ਦਾ ਫਰਜ ਪ੍ਰੋ: ਹਰਪ੍ਰੀਤ ਕੌਰ ਵੱਲੋਂ ਨਿਭਾਇਆ ਗਿਆ।                                   

Advertisement
Advertisement
Advertisement
Advertisement
Advertisement
error: Content is protected !!