ਪ੍ਰਤਿਭਾ ਨੂੰ ਮਾਣ ਦੇਣ ਲਈ SSD ਕਾਲਜ਼ ਦੀ ਨਿਵੇਕਲੀ ਪਹਿਲ…

Advertisement
Spread information

12ਵੀਂ ਦੀ ਪ੍ਰੀਖਿਆ ‘ਚੋਂ ਜਿਲ੍ਹੇ ਭਰ ਦੇ 80% ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਐੱਸ.ਐੱਸ.ਡੀ ਕਾਲਜ ਬਰਨਾਲਾ 25 ਮਈ ਨੂੰ ਕਰੇਗਾ ਸਨਮਾਨਿਤ

ਰਘਵੀਰ ਹੈਪੀ, ਬਰਨਾਲਾ, 22 ਮਈ 2024

    ਪ੍ਰਤਿਭਾ ਨੂੰ ਮਾਣ ਦੇ ਕੇ, ਵਿੱਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਸਿੱਖਿਆ ਦੇ ਖੇਤਰ ਵੱਖਰੀ ਪਹਿਚਾਣ ਬਣਾ ਚੁੱਕੀ ਵਿਦਿਅਕ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ 25 ਮਈ ਨੂੰ ਬਰਨਾਲਾ ਜ਼ਿਲ੍ਹੇ ਦੇ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜੇ, ਸੰਘੇੜਾ ਬਾਈਪਾਸ ਰੋਡ ‘ਤੇ ਸਥਿਤ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ 25 ਮਈ ਨੂੰ ਸਵੇਰੇ 10 ਵਜੇ ਇਹ ਸਨਮਾਨ ਸਮਾਰੋਹ ਸੁਰੂ ਹੋਵੇਗਾ। ਸਨਮਾਨ ਸਮਾਰੋਹ ਵਿੱਚ 12 ਵੀਂ ਜਮਾਤ ਵਿਚ ਅੱਸੀ ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿੱਦਿਆਰਥੀਆਂ ਨੂੰ ਸਨਮਾਨਿਆ ਜਾਵੇਗਾ।                                                    

       ਐੱਸ.ਡੀ ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਦੱਸਿਆ ਹੈ ਕਿ ਇਸ ਮੌਕੇ ‘ਤੇ ਚੰਗੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੌਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਪ੍ਰਸਿੱਧ ਸਿੱਖਿਆ ਵਿਦਵਾਨ ਡਾ. ਸਤਨਾਮ ਸਿੰਘ ਸੰਧੂ, MA (ਪੰਜਾਬੀ), M.Phil., Ph.D, MBA, (ਸਾਬਕਾ ਮੁਖੀ ਅਤੇ ਡਾਇਰੈਕਟਰ ਡਿਸਟੈਂਸ ਐਜੂਕੇਸ਼ਨ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੁਆਰਾ ਇੱਕ ਕੈਰੀਅਰ ਕੌਂਸਲਿੰਗ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਇਹ ਸੈਸ਼ਨ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੀ ਯੋਜਨਾ ਬਣਾਉਣ ਵਿੱਚ ਸਹਾਈ ਹੋਵੇਗਾ। ਇਸ ਨਿਵੇਕਲੇ ਸਨਮਾਨ ਸਮਾਰੋਹ ਦੌਰਾਨ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸ਼ਰਮਾ ਵੱਲੋ “ਬਰਨਾਲਾ ਟੌਪਰ” ਰਹੇ ਵਿਦਿਆਰਥੀਆਂ ਨੂੰ ਅਸੀਰਵਾਦ ਦਿੰਦਿਆਂ ਸਰਟੀਫਿਕੇਟ ਅਤੇ ਟਰੌਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Advertisement

ਇਹ ਫੋਨ ਨੰਬਰਾਂ ਤੇ ਲੈ ਸਕਦੇ ਹੋਰ ਜਾਣਕਾਰੀ,,

    ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖਿਆ ਸਾਸ਼ਤਰੀ ਸ੍ਰੀ ਸਿਵ ਸਿੰਗਲਾ ਨੇ ਜਿਲ੍ਹੇ ਦੇ ਕਿਸੇ ਵੀ ਸਕੂਲ ਵਿੱਚੋਂ ਅੱਸੀ ਫੀਸਦੀ ਵੱਧ ਅੰਕ ਲੈ ਕੇ ਜਾਂ 12ਵੀਂ ਪ੍ਰੀਖਿਆ 80% ਤੋਂ ਵੱਧ ਨੰਬਰਾਂ ਨਾਲ ਪਾਸ ਕਰਨ ਵਾਲੇ ਬਰਨਾਲਾ ਜਿਲੇ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਸਨਮਾਨ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਹੈ। ਉਨ੍ਹਾਂ ਕਿਹਾ ਕਿ ਸਨਮਾਨ ਸਮਾਰੋਹ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ, ਵਿਦਿਆਰਥੀ 24 ਮਈ ਤੱਕ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੇ ਫੋਨ ਨੰਬਰ 98149-27887 ‘ਤੇ, ਪ੍ਰੋ: ਭਾਰਤ ਭੂਸਣ ਦੇ ਫੋਨ ਨੰਬਰ 94171-76081 ‘ਤੇ, ਪ੍ਰੋ: ਨੀਰਜ ਸ਼ਰਮਾ ਦੇ ਫੋਨ ਨੰਬਰ 79731-70431 ‘ਤੇ ਅਤੇ ਡਾ:ਬਿਕਰਮਜੀਤ ਸਿੰਘ ਦੇ ਫੋਨ ਨੰਬਰ 94655-68680 ‘ਤੇ ਸੰਪਰਕ ਕਰਕੇ ਖੁਦ ਨੂੰ ਰਜਿਸਟਰ ਕਰਵਾ ਸਕਦੇ ਹਨ।

Advertisement
Advertisement
Advertisement
Advertisement
Advertisement
error: Content is protected !!