ਮੀਤ ਹੇਅਰ ਦਾ ਐਲਾਨ-ਮਾਲਵਾ ਖਿੱਤੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਕਰਾਂਗਾ ਉਪਰਾਲਾ

Advertisement
Spread information

ਪਿਛਲੀਆਂ ਸਰਕਾਰਾਂ ਨੇ ਟਰਾਂਸਪੋਰਟ ਮਾਫੀਏ ਨੂੰ ਲਾਹਾ ਦੇਣ ਲਈ ਮਾਲਵਾ ਖਿੱਤੇ ਨੂੰ ਰੇਲ ਰਾਹੀਂ ਚੰਡੀਗੜ੍ਹ ਨਾਲੋੰ ਤੋੜੀ ਰੱਖਿਆ-ਮੀਤ ਹੇਅਰ

ਰਘਵੀਰ ਹੈਪੀ/ਅਦੀਸ਼ ਗੋਇਲ, ਬਰਨਾਲਾ, 12 ਮਈ 2024
        ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਮਾਲਵੇ ਖਿੱਤੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ ਅਤੇ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਤੋਂ ਇਹ ਮੁੱਦਾ ਸਭ ਤੋਂ ਪਹਿਲਾਂ ਹੱਲ ਕਰਵਾਇਆ ਜਾਵੇਗਾ । ਮੀਤ ਹੇਅਰ ਨੇ ਲੋਕਾਂ ਨੂੰ ਇਹ ਭਰੋਸਾ ਬੀਤੀ ਸ਼ਾਮ ਬਰਨਾਲਾ ਹਲਕੇ ਦੇ ਪਿੰਡਾਂ ਦੇ ਦੌਰਿਆਂ ਤੋਂ ਬਾਅਦ ਬਰਨਾਲਾ ਸ਼ਹਿਰ ‘ਚ ਰੱਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਦਿਤਾ।                                   
           ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਪਿਛਲੀਆਂ ਪਾਰਟੀਆਂ ਨੇ ਟਰਾਂਸਪੋਰਟ ਮਾਫੀਏ ਨੂੰ ਲਾਹਾ ਦੇਣ ਲਈ ਪੂਰੇ ਮਾਲਵਾ ਖਿੱਤੇ ਨੂੰ ਸਭ ਤੋਂ ਸਸਤੇ ਆਵਾਜਾਈ ਸਾਧਨ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲੋੰ ਤੋੜੀ ਰੱਖਿਆ ਹੈ । ਅਬੋਹਰ, ਬਠਿੰਡਾ ਤੋਂ ਤਪਾ, ਬਰਨਾਲਾ, ਧੂਰੀ ਹੁੰਦੀ ਹੋਈ ਰੇਲ ਲਾਈਨ ਰਾਜਪੁਰਾ ਤੋਂ ਅੰਬਾਲਾ ਤੱਕ ਜਾਂਦੀ ਹੈ । ਪਰ ਸਿਰਫ ਰਾਜਪੁਰਾ ਤੋਂ 40 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਚੰਡੀਗੜ੍ਹ ਨੂੰ ਕੋਈ ਸਿੱਧੀ ਰੇਲ ਲਾਈਨ ਹੀ ਨਹੀਂ ਜਾਂਦੀ। ਮਾਲਵੇ ਦੇ ਲੋਕ ਸੂਬੇ ਦੀ ਰਾਜਧਾਨੀ ਪਹੁੰਚਣ ਲਈ ਬੱਸਾਂ ਉੱਪਰ ਮਹਿੰਗਾ ਸਫ਼ਰ ਕਰਨ ਨੂੰ ਮਜਬੂਰ ਹਨ। ਹੇਅਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਭੇਜਿਆ ਜਾਵੇ ਤਾਂ ਜੋ ਅਗਲੀ ਬਣਨ ਵਾਲੀ ਕੇਂਦਰ ਸਰਕਾਰ ਵਿੱਚ ਅਹਿਮ ਰੋਲ ਨਿਭਾ ਕੇ ਪੰਜਾਬ ਦੇ ਲੰਬੇ ਅਰਸੇ ਤੋਂ ਅਨਕਦੇ ਮੁੱਦੇ ਸੁਲਝਾਏ ਜਾ ਸਕਣ।                                                                   
       ਮੀਤ ਹੇਅਰ ਨੇ ਬਰਨਾਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ, ਸਿੱਖਿਆ, ਕਿਸਾਨੀ, ਵਪਾਰ ਤੇ ਖੇਡਾਂ ਜਿਹੇ ਲੋਕਾਂ ਨਾਲ ਜੁੜੇ ਮੁੱਦੇ ਆਮ ਆਦਮੀ ਪਾਰਟੀ ਦੀ ਪ੍ਰਮੁੱਖ ਤਰਜੀਹ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ, ਸਗੋਂ ਵਿਕਾਸ ਦੀ ਸਿਆਸਤ ਕਰਦੀ ਹੈ। ਹਲਕੇ ਦੇ ਵਿਕਾਸ ਲਈ ਇੱਥੇ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਸਿਹਤ ਤੇ ਸਿੱਖਿਆ ਸੰਸਥਾਵਾਂ ਦਾ ਜਾਲ ਵੀ ਵਿਛਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਹਿੱਤ ਸੁਰੱਖਿਅਤ ਰੱਖੇ ਜਾਣਗੇ। 
        ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸਮੁੱਚੀ ਪਾਰਟੀ ਮੁੱਖ ਮੰਤਰੀ ਤੇ ਪਾਰਟੀ ਦੀ ਲੀਡਰਸ਼ਿਪ ਦੀ ਧੰਨਵਾਦੀ ਹੈ, ਜਿਨ੍ਹਾਂ ਸੰਗਰੂਰ ਹਲਕੇ ਦੀ ਨੁਮਾਇੰਦਗੀ ਲਈ ਬਰਨਾਲਾ ਤੋਂ ਦੋ ਵਾਰ ਐਮ ਐਲ ਏ ਬਣੇ ਨੌਜਵਾਨ ਆਗੂ ਮੀਤ ਹੇਅਰ ਨੂੰ ਉਮੀਦਵਾਰ ਵਜੋਂ ਚੁਣਿਆ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾ ਕੇ ਪਾਰਲੀਮੈਂਟ ਵਿੱਚ ਪਹੁੰਚਾਇਆ ਜਾਵੇਗਾ ਅਤੇ “ਸੰਸਦ ਵਿੱਚ ਵੀ ਭਗਵੰਤ ਮਾਨ” ਅਤੇ 13-0  ਦੇ ਮਿਸ਼ਨ ਨੂੰ ਪੂਰਾ ਕੀਤਾ ਜਾਵੇਗਾ। 
Advertisement
Advertisement
Advertisement
Advertisement
Advertisement
error: Content is protected !!