ਬੀ.ਟੀ.ਐਨ , ਅੰਮ੍ਰਿਤਸਰ 7 ਅਪ੍ਰੈਲ 2024
ਲੋਕ ਸਭਾ ਚੋਣਾਂ ਦਾ ਬਿਗਲ ਵਜਦਿਆਂ ਹੀ ਭਾਜਪਾ ਆਗੂਆਂ ਨੇ ਪਾਰਟੀ ਨੂੰ ਬੂਥ ਪੱਧਰ ਤੱਕ ਸਰਗਰਮ ਭੂਮਿਕਾ ਅਦਾ ਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਰਈਆ (ਬਾਬਾ ਬਕਾਲਾ-ਅੰਮ੍ਰਿਤਸਰ) ਵਿਖੇ ਕਰਵਾਏ ਗਏ ਬੂਥ ਸੰਮੇਲਨ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕੋਰ ਕੇਮਟੀ ਦੇ ਮੈਬਰ ਅਤੇ ਕਲਸਟਰ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਆਗੂਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਇਸ ਸੰਮੇਲਨ ਦੀ ਅਗਵਾਈ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ, ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ, ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਕਨਵੀਨਰ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਸੂਰਜ ਭਾਰਦਵਾਜ, ਲੋਕ ਸਭਾ ਵਿਸਥਾਰਕ ਸੁਮਿਤ ਸੱਭਰਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਮਾਣਾ ਆਦਿ ਹੋਰ ਅਹੁਦੇਦਾਰਾਂ ਦੀ ਰਹਿਨੁਮਾਈ ਹੇਠ ਹੋਈ ।
ਇਸ ਮੌਕੇ ਸੰਬੋਧਿਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਸਰਕਾਰ ਨੇ ਆਪਣੇ ਦਸ ਵਰ੍ਹਿਆਂ ਦੇ ਕਾਰਜਕਾਲ ਵਿੱਚ ਚੌਹਪੱਖੀ ਵਿਕਾਸ ਕਰਕੇ, ਨਵਾਂ ਇਤਿਹਾਸ ਸਿਰਜਿਆ ਹੈ, ਹੁਣ ਹਰ ਆਗੂ ਅਤੇ ਵਰਕਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਭਾਜਪਾ ਦੇ ਵਰਕਰਾਂ ‘ਤੇ ਪੂਰਾ ਯਕੀਨ ਹੈ ਕਿ ਉਹ ਪੰਜਾਬ ਵਿੱਚ ਕੁੱਝ ਲੋਕਾਂ ਵੱਲੋਂ ਜਾਣ ਬੁੱਝ ਕੇ ਬੜੇ ਹੀ ਸਾਜ਼ਿਸ਼ੀ ਢੰਗ ਨਾਲ, ਖੜ੍ਹੇ ਕੀਤੇ ਜਾ ਰਹੇ ਅੜਿੱਕਿਆਂ ਨੂੰ ਬਹੁਤ ਹੀ ਸੂਝਬੂਝ ਨਾਲ ਪਾਰ ਕਰਕੇ ਮਿੱਥੇ ਹੋਏ ਟੀਚਿਆਂ ਨੂੰ ਨੇਪਰੇ ਚਾੜਨਗੇ । ਸਰਦਾਰ ਢਿੱਲੋਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਉ ਆਪਾਂ ” ਇਸ ਵਾਰ, 400 ਪਾਰ ” ਦੇ ਤੈਅ ਕੀਤੇ ਟੀਚੇ ਨੂੰ ਹਾਸਿਲ ਕਰਨ ਵਿੱਚ ਆਪੋ.ਆਪਣੇ ਹਿੱਸੇ ਦਾ ਯੋਗਦਾਨ ਪਾਈਏ। ਇਸ ਮੌਕੇ ਪਰ ਭਾਰਤੀ ਜਨਤਾ ਪਾਰਟੀ ਦੇ ਸਮੂਹ ਅਹੁਦੇਦਾਰ ਸਾਹਿਬਾਨ,ਬੂਥ ਇੰਚਾਰਜ ਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਮੌਜੂਦ ਸਨ।
![](https://barnalatoday.com/wp-content/uploads/2024/04/30-2.jpg)
![](https://barnalatoday.com/wp-content/uploads/2024/04/30-1.jpg)