ਰਿੰਕੂ ਝਨੇੜੀ, ਸੰਗਰੂਰ 7 ਅਪ੍ਰੈਲ 2024
ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ, ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਸਾਬਕਾ ਐਮ.ਪੀ. ਅਤੇ ਕੈਬਿਨੇਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਪਿਤਾ ਸਵ. ਸੰਤ ਰਾਮ ਸਿੰਗਲਾ ਦੇ ਘਰ ਰੱਖੇ ਬਰਸੀ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਸਵ. ਸੰਤ ਰਾਮ ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਰਦਾਰ ਮਾਨ, ਨਾਲ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਹੋਰਨਾਂ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਉਪਰੰਤ ਸ. ਮਾਨ ਨੇ ਕਿਹਾ ਕਿ ਸੰਤ ਰਾਮ ਸਿੰਗਲਾ ਇੱਕ ਨੇਕ ਦਿਲ ਆਗੂ ਸਨ, ਜਿਨ੍ਹਾਂ ਨੇ ਬਤੌਰ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਾਫੀ ਚੰਗੇ ਕੰਮ ਕੀਤੇ, ਜਿਨ੍ਹਾਂ ਕਰਕੇ ਅੱਜ ਵੀ ਪਟਿਆਲਾ ਦੇ ਲੋਕ ਸੰਤ ਰਾਮ ਸਿੰਗਲਾ ਜੀ ਨੂੰ ਯਾਦ ਕਰਦੇ ਹਨ। ਸਾਬਕਾ ਕੈਬਿਨੇਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸ. ਮਾਨ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੀ ਜਥੇਬੰਦੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਜਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ, ਸਤਨਾਮ ਸਿੰਘ ਰੱਤੋਕੇ, ਸੁਖਵਿੰਦਰ ਸਿੰਘ ਬਲਿਆਲ, ਜਸਵਿੰਦਰ ਸਿੰਘ ਬੀਂਬੜ, ਪ੍ਰਗਟ ਸਿੰਘ ਗਾਗਾ, ਸੁਖਜਿੰਦਰ ਸਿੰਘ ਸਰਪੰਚ ਸ਼ਹਿਣਾ, ਨਵਨੀਤ ਗੋਪੀ ਆਦਿ ਹੋਰ ਆਗੂ ਵੀ ਹਾਜਰ ਸਨ ।