Barnala ਸ਼ਹਿਰ ਦੀ ਇੱਕ ਵੱਡੀ ਫਰਮ ਦੇ ਗੋਦਾਮ ‘ਚ ਪੁਲਿਸ ਦਾ ਛਾਪਾ, ਸ਼ਰਾਬ ਬਰਾਮਦ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 31 ਮਾਰਚ 2024

      ਬਰਨਾਲਾ-ਸੰਗਰੂਰ ਮੁੱਖ ਸੜਕ ਤੇ ਸਥਿਤ ਇੱਕ ਢਾਬੇ ਦੇ ਨੇੜੇ ਬਰਨਾਲਾ ਸ਼ਹਿਰ ਦੀ ਇੱਕ ਵੱਡੀ ਫਰਮ ਦੇ ਗੁਦਾਮ ਤੇ ਪੁਲਿਸ ਨੇ ਰੇਡ ਕਰਕੇ,ਉੱਥੋਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਪਾਰਟੀ ਨੇ ਸ਼ਰਾਬ ਕਬਜੇ ਵਿੱਚ ਲੈ ਕੇ, ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਸ਼ਹਿਰ ਦੀ ਵੱਡੀ ਨਾਮੀ ਫਰਮ ਦੇ ਮਾਲਿਕਾਂ ਨੂੰ ਬਚਾਉਣ ਲਈ, ਵੱਡੀ ਗਿਣਤੀ ਵਿੱਚ ਸ਼ਹਿਰ ਦੇ ਕੁੱਝ ਵਪਾਰੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਰਾਜਸੀ ਰੁਤਬੇ ਵਾਲੇ ਵਿਅਕਤੀ ਵੀ, ਥਾਣਾ ਸਿਟੀ 1 ਬਰਨਾਲਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

Advertisement

      ਸਾਡੀ ਟੀਮ ਜਦੋਂ ਥਾਣੇ ਪਹੁੰਚੀ ਤਾਂ ਪੁਲਿਸ ਵਾਲਿਆਂ ਨੇ 2 ਜਣਿਆਂ ਤੋਂ ਉਨਾਂ ਦੇ ਅਧਾਰ ਕਾਰਡ ਲੈ ਕੇ, ਅਗਲੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਫਰਮ ਮਾਲਿਕਾਂ ਦਾ ਇੱਕ ਵਿਅਕਤੀ , ਪੁਲਿਸ ਤੇ ਇਹ ਦਬਾਅ ਵੀ ਬਣਾਉਂਦਾ ਵੇਖਿਆ ਗਿਆ ਕਿ ਫੜ੍ਹੀ ਗਈ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਨਾਲ ਖੜ੍ਹਾ ਕੇ ਜਿਹੜੀ ਫੋਟੋ ਖਿੱਚੀ ਗਈ ਸੀ, ਕ੍ਰਿਪਾ ਕਰਕੇ, ਉਹ ਡਿਲੀਟ ਕਰ ਦਿੱਤੀ ਜਾਵੇ ਅਤੇ ਮੀਡੀਆ ਲਈ ਜ਼ਾਰੀ ਨਾ ਕੀਤੀ ਜਾਵੇ। ਫਰਮ ਦੇ ਮਾਲਿਕਾਂ ਦਾ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਆਬਕਾਰੀ ਐਕਟ ਤਹਿਤ ਦਰਜ਼ ਕੀਤਾ ਜਾਣ ਵਾਲਾ, ਪਰਚਾ, ਫਰਮ ਵਾਲਿਆਂ ਦੀ ਬਜਾਏ, ਕਿਸੇ ਹੋਰ ਨੌਕਰ-ਚਾਕਰ ਤੇ ਹੀ ਦੇ ਕੇ ਬੁੱਤਾ ਸਾਰ ਦਿੱਤਾ ਜਾਵੇ।

        ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਫਰਮ ਵਾਲਿਆਂ ਤੇ ਪਰਚਾ ਦਰਜ ਕਰਦੀ ਹੈ ਜਾਂ ਫਿਰ ਕਿਸੇ ਹੋਰ ਦੁੱਕੀ ਤਿੱਕੀ ਤੇ ਹੀ ਪਰਚਾ ਦਰਜ ਕਰਕੇ, ਖਾਨਾਪੂਰਤੀ ਕਰ ਦੇਵੇਗੀ। ਪਤਾ ਲੱਗਿਆ ਹੈ ਕਿ ਪੁਲਿਸ ਦੋ ਜਣਿਆਂ ਖਿਲਾਫ ਕੇਸ ਦਰਜ ਕਰ ਰਹੀ ਹੈ, ਇਹ ਨਾਮਜ਼ਦ ਦੋਸ਼ੀ ਕੌਣ ਹੋਣਗੇ,ਇਹ ਤਾਂ ਪੁਲਿਸ ਵੱਲੋਂ ਦਰਜ ਕੀਤੀ ਜਾ ਰਹੀ,ਐਫ.ਆਈ.ਆਰ. ਤੋਂ ਬਾਅਦ ਹੀ ਸਾਹਮਣੇ ਆਉਣਗੇ। ਇਸ ਸਬੰਧੀ ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਦਾ ਪੱਖ ਜਾਣਨ ਲਈ, ਫੋਨ ਕੀਤਾ,ਪਰੰਤੂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।  

Advertisement
Advertisement
Advertisement
Advertisement
Advertisement
error: Content is protected !!