ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਫੋਟੋ, ਵੀਡੀਓ ਬਣਾ ਕੇ ਸੀ-ਵਿਜਿਲ ਐੱਪ ਉੱਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
ਕੀਤੀ ਗਈ ਸ਼ਿਕਾਇਤ ਦਾ ਹੱਲ 100 ਮਿੰਟਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ
ਕੰਟਰੋਲ ਰੂਮ ਨੰਬਰ 1950, 01679 -244333 ਉੱਤੇ ਵੀ ਕੀਤੀ ਜਾ ਸਕਦੀ ਹੈ ਸ਼ਿਕਾਇਤ
ਸੋਨੀ ਪਨੇਸਰ, ਬਰਨਾਲਾ, 27 ਮਾਰਚ 2024
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਕੋਈ ਵੀ ਸ਼ਿਕਾਇਤ ਚੋਣ ਕਮਿਸ਼ਨ ਦੀ ਸੀ- ਵਿਜਿਲ ਐੱਪ ਉੱਤੇ ਕਰ ਸਕਦੇ ਹਨ।
ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਆਮ ਨਾਗਰਿਕਾਂ ਲਈ ਇਹ ਐੱਪ ਬਣਾਈ ਗਈ ਹੈ ਤਾਂ ਜੋ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਜਾਣਕਾਰੀ ਦੇਣ ‘ਚ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਉੱਤੇ ਫੇਕ ਨਿਊਜ਼, ਸ਼ਰਾਬਾਂ ਜਾਂ ਪੈਸੇ ਦੀ ਵੰਡ, ਬਿਨਾਂ ਆਗਿਆ ਤੋਂ ਚੋਣ ਸਮੱਗਰੀ ਘਰਾਂ ਜਾਂ ਦੁਕਾਨਾਂ ਦੇ ਉੱਤੇ ਲਗਾਏ ਜਾਣ ਸਬੰਧੀ, ਸਪੀਕਰ ਦੀ ਵਰਤੋਂ ਸਬੰਧੀ, ਭੜਕਾਊ ਭਾਸ਼ਣ ਜਾਂ ਦੂਸ਼ਣਬਾਜ਼ੀ, ਫਿਰਕਿਆਂ ਨੂੰ ਆਪਸ ਵਿੱਚ ਲੜਾਈ ਸਬੰਧੀ ਕੋਈ ਕਾਰਵਾਈ ਜਾਂ ਮਤਦਾਤਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ।
ਇਸ ਐੱਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਫੋਟੋ ਜਾਂ ਵੀਡੀਓ ਭੇਜ ਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਬੜੀ ਹੀ ਮਹਤਵਪੂਰਣ ਅਤੇ ਕਾਰਗਰ ਮੋਬਾਈਲ ਐੱਪ ਦਾ ਲਾਹਾ ਲੈਣ। ਜਿਨ੍ਹਾਂ ਲੋਕਾਂ ਕੋਲ ਸਮਾਰਟ ਫੋਨ ਨਹੀਂ ਹੈ ਜਾਂ ਐੱਪ ਉੱਤੇ ਸ਼ਿਕਾਇਤ ਦਰਜ ਕਰਨ ਵਿਚ ਕੋਈ ਦਿੱਕਤ ਆਉਂਦੀ ਹੈ, ਉਹ ਲੋਕ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਈ 1950 ਉੱਤੇ ਵੀ ਫੋਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਸ ਉੱਤੇ 01679 -244333 ਨੰਬਰ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।