MOGA ਪੁਲਿਸ ਨੇ ਦਬੋਚੇ ਭੇਦ ਖੁੱਲ੍ਹਣ ਡਰੋਂ ਹੱਤਿਆ ਕਰਨ ਵਾਲੇ 2 ਮੁਲਜਮ

Advertisement
Spread information

ਅਸ਼ੋਕ ਵਰਮਾ, ਮੋਗਾ 26 ਫਰਵਰੀ2024

         ਮੋਗਾ ਪੁਲਿਸ ਨੇ ਇੱਕ ਕਤਲ ਦਾ ਭੇਤ ਖੁੱਲ੍ਹ ਜਾਣ ਦੇ ਡਰੋਂ ਹੱਤਿਆ ਦੀ ਦੂਸਰੀ ਵਰਾਦਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਮੁਲਜਮਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛ ਪੜਤਾਲ ਕਰਨ ਦੀ ਤਿਆਰੀ ’ਚ ਜੁਟ ਗਈ ਹੈ। ਸੀਨੀਅਰ ਪੁਲਿਸ ਕਪਤਾਨ ਮੋਗਾ ਵਿਵੇਕਸ਼ੀਲ ਸੋਨੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ। ਦੂਹਰੇ ਕਤਲ ਦੇ ਮੁਲਜਮਾਂ ਦੀ ਪਛਾਣ ਰਾਜੇਸ਼ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਧਨੀ ਖੁਰਦ ਦੇ ਤੌਰ ਤੇ ਹੋਈ ਹੈ।

Advertisement

          ਐਸ ਐਸ ਪੀ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਧਨੀ ਖੁਰਦ ਨੇ ਥਾਣਾ ਮੈਹਿਣਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 22ਫਰਵਰੀ 2024 ਨੂੰ ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀਆਨ ਬੱਧਨੀ ਖੁਰਦ ਉਸ ਦੇ ਭਰਾ ਮਨੀਕਰਨ ਸਿੰਘ ਨੂੰ ਫਿਲਮ ਦਿਖਾਉਣ ਦੇ ਬਹਾਨੇ ਘਰੋਂ ਲੈ ਗਏ ਅਤੇ ਰਾਤ ਨੂੰ ਘਰ ਵਾਪਿਸ ਨਹੀਂ ਆਏ।

      ਅਕਾਸ਼ਦੀਪ ਨੇ ਪੁਲਿਸ ਨੂੰ ਦੱਸਿਆ ਕਿ ਅਗਲੇ ਦਿਨ ਉਹ ਤੇ ਉਸ ਦਾ ਭਾਈ ਗਗਨਦੀਪ ਸਿੰਘ ਮੋਗਾ ਸ਼ਹਿਰ ਵਿਖੇ ਤਲਾਸ਼ ਕਰਨ ਲੱਗੇ ਤਾਂ ਉਨ੍ਹਾਂ ਨੂੰ ਬੁੱਘੀਪੁਰਾ ਚੋਂਕ ਵਿੱਚ ਰਾਜੇਸ਼ ਸਿੰਘ ਤੇ ਕੁਲਵਿੰਦਰ ਸਿੰਘ ਜਗਰਾਓ ਸਾਈਡ ਤੋਂ ਸੜਕ ਦੇ ਨਾਲ ਤੁਰੇ ਆਉਂਦੇ ਮਿਲੇ। ਉਸ ਨੇ ਪੁਲਿਸ ਨੂੰ ਦੱਸਿਆ ਕਿ ਮਨੀਕਰਨ ਸਿੰਘ ਬਾਰੇ ਪੁੱਛੇ ਜਾਣ ਤੇ ਦੋਵਾਂ ਨੇ ਕੋਈ ਸਪੱਸ਼ਟ ਜਵਾਬ ਨਹੀ ਦਿੱਤਾ।ਮੁਦੱਈ ਨੇ ਪੁਲਿਸ ਕੋਲ ਸ਼ੱਕ ਪ੍ਰਗਟ ਕੀਤਾ ਕਿ ਦੋਵਾਂ ਜਣਿਆ ਨੇ ਉਸ ਦੇ ਭਰਾ ਮਨੀਕਰਨ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਘਰੋ ਫੁਸਲਾ ਕੇ ਲਿਆਂਦਾ ਹੈ। ਥਾਣਾ ਮਹਿਣਾ ਪੁਲਿਸ  ਨੇ ਅਕਾਸ਼ਦੀਪ ਸਿੰਘ ਦੇ ਬਿਆਨ ਤੇ ਥਾਣਾ ਮਹਿਣਾ ਪੁਲਿਸ ਨੇ  ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਧਾਰਾ 364 ਤਹਿਤ ਮੁਕੱਦਮਾ ਦਰਜ ਕੀਤਾ ਸੀ।

             ਮਾਮਲੇ ਦੀ ਤਫਤੀਸ਼ ਦੌਰਾਨ ਥਾਣਾ ਬੱਧਨੀ ਕਲਾਂ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ  ਪ੍ਰਤਾਪ ਸਿੰਘ ਪੁਲਿਸ ਪਾਰਟੀ ਨਾਲ ਨੱਛਤਰ ਸਿੰਘ ਧਾਲੀਵਾਲ ਯਾਦਗਾਰੀ ਗੇਟ  ਬੱਧਨੀ ਖੁਰਦ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ  ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬੱਧਨੀ ਖੁਰਦ ਦੇ ਵਸਨੀਕ ਮਨਦੀਪ ਸਿੰਘ ਉਰਫ ਤੀਰਥ ਪੁੱਤਰ ਕਰਨੈਲ ਸਿੰਘ ਪੁੱਤਰ ਚੰਦ ਸਿੰਘ ਨੂੰ ਮਨੀਕਰਨ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਧਨੀ ਖੁਰਦ ,ਰਾਜੇਸ਼ ਸਿੰਘ ਪੁੱਤਰ ਸਤਪਾਲ ਸਿੰਘ,ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਧਨੀ ਖੁਰਦ ਨੇ ਕਾਫੀ ਦਿਨ ਪਹਿਲਾਂ ਸਾਜਿਸ਼ ਤਹਿਤ ਕਤਲ ਕਰ ਦਿੱਤਾ ਸੀ।  ਕਤਲ ਕਰਨ ਤੋਂ ਬਾਅਦ ਮਨਦੀਪ ਸਿੰਘ ਦੀ ਲਾਸ਼ ਉਸਦੇ ਘਰ ਵਿੱਚ ਹੀ ਰੱਖ ਕੇ ਬੰਦ ਕਰ ਦਿੱਤੀ ਸੀ। ਥਾਣਾ ਬੱਧਨੀ ਕਲਾਂ ਪੁਲਿਸ ਨੇ ਤਿੰਨਾਂ ਮੁਲਜਮਾਂ ਖਿਲਾਫ  ਧਾਰਾ  302\120ਬੀ ਤਹਿਤ ਮੁਕੱਦਮਾ ਦਰਜ ਕੀਤਾ ਸੀ।

          ਐਸਐਸਪੀ ਨੇ ਦੱਸਿਆ ਕਿ  ਤਫਤੀਸ਼ ਦੌਰਾਨ ਪੁਲਿਸ ਨੇ 23ਫਰਵਰੀ  ਨੂੰ ਰਾਜੇਸ਼ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਧਨੀ ਖੁਰਦ ਨੂੰ ਗਿ੍ਰਫਤਾਰ ਕਰ ਲਿਆ। ਮੁਲਜਮਾਂ ਨੇ ਮੁਢਲੀ ਪੁੱਛਗਿਛ ਦੌਰਾਨ ਪੁਲਿਸ ਕੋਲ ਮੰਨਿਆ ਕਿ ਉਹ ਮਿਤੀ 1 ਤੇ 2 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਮਨੀਕਰਨ ਸਿੰਘ ਨਾਲ ਪੈਸੇ ਅਤੇ ਗਹਿਣੇ ਲੁੱਟਣ ਦੀ ਨੀਯਤ ਨਾਲ ਦਾਖਲ ਹੋਏ ਤਾਂ ਤੀਰਥ ਸਿੰਘ ਨੂੰ ਜਾਗ ਆ ਗਈ । ਤੀਰਥ ਸਿੰਘ ਨੇ ਸ਼ੋਰ ਮਚਾਇਆ ਤਾਂ  ਰਾਜੇਸ਼ ਸਿੰਘ ਨੇ ਚਾਕੂ ਦਾ ਵਾਰ ਕੀਤਾ ਤੇ ਨਾਲ ਹੀ ਗਲਾ ਘੁੱਟ ਕੇ ਤੀਰਥ ਸਿੰਘ ਨੂੰ ਮਾਰ ਦਿੱਤਾ। ਮੁਲਜਮਾਂ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਸੀ ਕਿ ਕੁਲਵਿੰਦਰ ਸਿੰਘ ਨੇ ਕੁੱਝ ਸਮਾਂ ਪਹਿਲਾਂ  ਤੀਰਥ ਸਿੰਘ ਨੂੰ 1 ਏਕੜ ਜਮੀਨ ਰਸਤਾ ਦੇਣ ਦੀ ਸ਼ਰਤ ਤੇ ਵੇਚੀ ਸੀ।

            ਤੀਰਥ ਸਿੰਘ  ਕੁਲਵਿੰਦਰ ਸਿੰਘ ਨੂੰ ਜਮੀਨ ਵਿੱਚੋ ਲੰਘਣ ਲਈ ਰਸਤਾ ਨਹੀ ਦੇ ਰਿਹਾ ਸੀ। ਇਹ ਵਾਰਦਾਤ ਕਰਨ ਤੋ ਬਾਅਦ ਕਰੀਬ 20 ਦਿਨ ਤੱਕ ਕਤਲ ਸਬੰਧੀ ਕੋਈ ਪਤਾ ਨਹੀ ਲੱਗਿਆ। ਪਰੰਤੂ ਤੀਰਥ ਸਿੰਘ ਦੇ ਕਤਲ ਸਬੰਧੀ ਮ੍ਰਿਤਕ ਮਨੀਕਰਨ ਸਿੰਘ ਨੂੰ ਪੂਰਾ ਪਤਾ ਸੀ ਕਿ ਕਤਲ ਕਿਸ ਨੇ ਕੀਤਾ ਹੈ। ਮੁਲਜਮਾਂ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਮਨੀਕਰਨ ਦੇ ਗਲ ਵਿੱਚ ਪਾਏ ਮਫਲਰ ਪੁਲਿਸ ਨੇ ਮਨੀਕਰਨ ਦੀ ਲਾਸ਼ ਅਤੇ ਕਤਲ ਲਈ ਵਰਤਿਆ ਮਫਲਰ ਬਰਾਮਦ ਕਰਕੇ ਮੁਕੱਦਮੇ ’ਚ ਧਾਰਾ 302 ਦਾ ਵਾਧਾ ਕੀਤਾ ਹੈ।  ਥਾਣਾ ਬੱਧਨੀ ਕਲ਼ਾਂ ਪੁਲਿਸ ਨੇ ਮ੍ਰਿਤਕ ਮਨਦੀਪ ਸਿੰਘ ਉਰਫ ਤੀਰਥ ਸਿੰਘ ਦੀ ਲਾਸ਼ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਕਤਲ ਦੇ  ਦੋਵਾਂ ਮਾਮਲਿਆਂ ਨਾਲ ਸਬੰਧਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!