ਕਰੋੜਾਂ ਦੀ ਡਰੱਗ ਮਨੀ ਸਣੇ ਚਿੱਟੇ ਦੇ ਚਾਰ ਨਸ਼ਾ ਤਸਕਰ ਗ੍ਰਿਫਤਾਰ
ਅਸ਼ੋਕ ਵਰਮਾ, ਬਠਿੰਡਾ 30 ਜਨਵਰੀ 2024 ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਏਜੀਟੀਐਫ ਦੇ ਸਹਿਯੋਗ ਨਾਲ ਕਰੀਬ ਛੇ ਮਹੀਨੇ ਪਹਿਲਾਂ ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰੀ ਡਰੱਗ ਰੈਕਟ ਮਾਮਲੇ ’ਚ ਗ੍ਰਿਫਤਾਰ ਮੁਲਜਮਾਂ ਤੋਂ ਗੰਭੀਰਤਾ ਨਾਲ ਪੁੱਛਗਿਛ ਦੌਰਾਨ ਚਾਰ ਹੋਰ ਮੁਲਜਮਾਂ ਨੂੰ ਕਰੋੜਾਂ ਦੀ ਡੱਰਗ ਮਨੀ ਸਮੇਤ ਦੋਬਚਣ ’ਚ ਸਫਲਤਾ ਹਾਸਲ ਕੀਤੀ ਹੈ। ਪੜਤਾਲ ਦੌਰਾਨ ਮੁਲਜਮਾਂ ਦਾ ਅਮਰੀਕਾ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਹੁਣ ਗ੍ਰਿਫਤਾਰ ਮੁਲਜਮਾਂ ਵਿੱਚ ਬਿੱਕਰ ਸਿੰਘ ਉਰਫ ਬਿੱਕਰ ਆਗਰਾ ਪੁੱਤਰ ਜਗਸੀਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ,ਤਾਰਾ ਚੰਦ ਪਾਰਿਕ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਸੋਹਨ ਪਾਲ ਜਿਲ੍ਹਾ ਚੁਰੂ ਰਾਜਸਥਾਨ ਹਾਲ ਅਬਾਦ ਲੁਧਿਆਣਾ, ਸਿਮਰਨਜੀਤ ਸਿੰਘ ਉਰਫ ਸਿਮਰ ਪੁੱਤਰ ਹਰਜਿੰਦਰ ਸਿੰਘ ਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਹਰਮੰਦਰ ਸਿੰਘ ਉਰਫ ਗੁੱਲੂ ਪੁੱਤਰ ਬਲਦੇਵ ਸਿੰਘ ਵਾਸੀ ਅੰਮ੍ਰਿਤਸਰ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ 14 ਜੁਲਾਈ 2023 ਨੂੰ ਸੀਆਈਏ-1 ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਚਿੱਟੇ ਦੇ ਇਕ ਅੰਤਰਰਾਸ਼ਟਰੀ ਤਸਕਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ 270 ਗ੍ਰਾਮ ਹੈਰੋਇਨ, 30 ਬੋਰ ਦਾ ਵਿਦੇਸ਼ੀ ਪਿਸਤੌਲ ਤੇ ਪੰਜ ਕਾਰਤੂਸ , ਇੱਕ ਔਡੀ ਕਾਰ ਅਤੇ 18 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੰਦਰੀ ਵਾਸੀ ਜੋਗੀ ਨਗਰ ਬਠਿੰਡਾ, ਬਲਜਿੰਦਰ ਸਿੰਘ ਉਰਫ਼ ਰੈਂਚ ਵਾਸੀ ਮਾਹੀਨੰਗਲ ਤਲਵੰਡੀ ਸਾਬੋ, ਮਨਪ੍ਰੀਤ ਸਿੰਘ ਮਨੀ ਅਤੇ ਗੁਰਪ੍ਰੀਤ ਸਿੰਘ ਗੋਰਾ ਵਾਸੀਅਨ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਕੀਤੀ ਗਈ ਸੀ। ਪੁਲਿਸ ਅਨੁਸਾਰ ਬਲਜਿੰਦਰ ਸਿੰਘ ਉਰਫ ਬਿੰਦਰੀ ਕੌਮਾਂਤਰੀ ਸਮੱਗਲਰ ਹੈ ਜਿਸ ਦੇ ਪਾਕਿਸਤਾਨ ਵਿਚਲੇ ਸਮੱਗਲਰਾਂ ਨਾਲ ਸਬੰਧ ਹਨ। ਬਿੰਦਰੀ ਵਿਰੁੱਧ ਐਨਡੀਪੀਐਸ ਤਹਿਤ 9 ਕੇਸ ਦਰਜ ਹਨ ਅਤੇ ਉਹ ਡਰੋਨ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਲਿਆਉਂਦਾ ਸੀ।
ਪੁਲਿਸ ਵੱਲੋਂ ਅੱਜ ਦਿੱਤੀ ਜਾਣਕਾਰੀ ਮੁਤਾਬਕ 14 ਜੁਲਾਈ 2023 ਮਾਮਲੇ ਦੀ ਤਫਤੀਸ਼ ਦੌਰਾਨ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ, ਕਿੰਦਰਬੀਰ ਸਿੰਘ ਉਰਫ ਸੰਨੀ ਦਿਆਲ ਪੁੱਤਰ ਪਲਵਿੰਦਰ ਸਿੰਘ ਵਾਸੀ ਪੱਟੀ ਜਿਲ੍ਹਾ ਤਰਨਤਾਰਨ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਸੀ। ਪੁਲਿਸ ਬਿੱਕਰ ਸਿੰਘ ਨੂੰ ਆਗਰਾ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਈ ਸੀ ਜਿਸ ਕੋਲੋਂ ਕੀਤੀ ਪੁੱਛਗਿਛ ਦੇ ਅਧਾਰ ਤੇ ਤਾਰਾ ਚੰਦ ਪਾਰਿਕ ਨੂੰ ਗ੍ਰਿਫਤਾਰ ਕਰਕੇ ਉਸ ਤੋਂ 1 ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੇ ਇੱਕ ਅਲਕਾਜ਼ਾਰ ਕਾਰ ਵੀ ਕਬਜੇ ’ਚ ਲਈ ਹੈ। ਪੁਲਿਸ ਨੇ ਸੋਮਵਾਰ ਨੂੰ ਸਿਮਰਨਜੀਤ ਸਿੰਘ ਉਰਫ ਸਿਮਰ ਅਤੇ ਹਰਮੰਦਰ ਸਿੰਘ ਉਰਫ ਗੁੱਲੂ ਵਾਸੀਅਨ ਅੰਮ੍ਰਿਤਸਰ ਗ੍ਰਿਫਤਾਰ ਕੀਤੇ ਹਨ। ਪੁਲਿਸ ਪੜਤਾਲ ’ਚ ਪਤਾ ਲੱਗਾ ਹੈ ਕਿ ਕਿੰਦਰਬੀਰ ਸਿੰਘ ਅਮਰੀਕਾ ’ਚ ਬੈਠਕੇ ਪੰਜਾਬ ’ਚ ਕੌਮਾਂਤਰੀ ਪੱਧਰ ਦਾ ਡਰੱਗ ਰੈਕਟ ਚਲਾ ਰਿਹਾ ਹੈ।
ਮੁਲਜਮਾਂ ਦਾ ਅਪਰਾਧਿਕ ਰਿਕਾਰਡ
ਪੁਲਿਸ ਅਨੁਸਾਰ ਬਲਜਿੰਦਰ ਸਿੰਘ ਉਰਫ ਬਿੰਦਰੀ ਖਿਲਾਫ ਇਸ ਤੋਂ ਪਹਿਲਾਂ 9 ਮੁਕੱਦਮੇ ਦਰਜ ਹਨ ਜਿੰਨ੍ਹਾਂ ਚੋ 4 ਦਾ ਸਬੰਧ ਨਸ਼ਾ ਤਸਕਰੀ ਨਾਲ ਹੈ। ਉਸ ਖਿਲਾਫ ਅਸਲਾ ਐਕਟ ਦਾ ਕੇਸ ਵੀ ਦਰਜ ਹੈ। ਇਸੇ ਤਰਾਂ ਮਨਪ੍ਰੀਤ ਸਿੰਘ ਉਰਫ ਮਨੀ ਖਿਲਾਫ ਨਸ਼ਾ ਤਸਕਰੀ ਅਤੇ ਅਸਲਾ ਐਕਟ ਸਮੇਤ ਦੋ ਮੁਕੱਦਮੇ ਦਰਜ ਹਨ। ਗੁਰਪ੍ਰੀਤ ਉਰਫ ਗੋਰਾ ਖਿਲਾਫ ਫਾਜਿਲਕਾ ’ਚ ਨਸ਼ਾ ਤਸਕਰੀ ਦਾ ਇੱਕ ਮੁਕੱਦਮਾ ਦਰਜ ਹੈ। ਬਿੱਕਰ ਸਿੰਘ ਖਿਲਾਫ ਸਾਲ 2022 ’ਚ ਥਾਣਾ ਕੈਨਾਲ ਕਲੋਨੀ ’ਚ ਪਹਿਲਾ ਕੇਸ ਦਰਜ ਹੋਇਆ ਸੀ ਜਦੋਂਕਿ ਦੂਸਰਾ ਅਸਲਾ ਐਕਟ ਆਦਿ ਨਾਲ ਸਬੰਧਤ ਥਾਣਾ ਤਾਜਗੰਜ ਆਗਰਾ ਉੱਤਰ ਪ੍ਰਦੇਸ਼ ਦਾ ਹੈ। ਅਮਰੀਕਾ ’ਚ ਬੈਠੇ ਕਿੰਦਰਬੀਰ ਸਿੰਘ ਉਰਫ ਸੰਨੀ ਦਿਆਲ ਖਿਲਾਫ ਵੀ ਨਸ਼ਾ ਤਸਕਰੀ ਅਤੇ ਅਸਲਾ ਐਕਟ ਆਦਿ ਦੇ 9 ਮੁਕੱਦਮੇ ਦਰਜ਼ ਹਨ ਜਿੰਨ੍ਹਾਂ ਚੋ ਇੱਕ ਰਾਜਸਥਾਨ ਨਾਲ ਸਬੰਧਤ ਹੈ। ਕਿੰਦਰਬੀਰ ਸਿੰਘ ਖਿਲਾਫ ਸਭ ਤੋਂ ਪਹਿਲਾ ਮਾਮਲਾ ਸਾਲ 2011 ਵਿੱਚ ਅਤੇ ਆਖਰੀ ਸਾਲ 2018 ਵਿੱਚ ਦਰਜ ਹੋਇਆ ਸੀ।

Advertisement