ਗੁਆਂਢੀ ,ਸ਼ੋਅਰੂਮ ਦੇ ਮੁਲਾਜਮ ਨਾਲ ਮਿਲ ਕੇ ਕਰਵਾਉਂਦਾ ਰਿਹਾ ਚੋਰੀ
ਐਮ. ਤਾਵਿਸ਼, ਧਨੌਲਾ (ਬਰਨਾਲਾ) 29 ਜਨਵਰੀ 2024
ਪੁਲਿਸ ਨੇ ਇੱਕ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ,ਦੋ ਚੋਰਾਂ ਨੂੰ ਗਿਰਫਤਾਰ ਕਰਕੇ,ਉਨ੍ਹਾਂ ਦੇ ਕਬਜੇ ਵਿੱਚੋਂ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਨੇ ਦੱਸਿਆ ਕਿ ਧਨੌਲਾ ਵਿਖੇ ਸ਼ਿਵਾ ਇਲੈਕਟ੍ਰੋਨਿਕਸ ਨਾਂ ਦੇ ਸ਼ੋਅਰੂਮ ਤੋਂ ਚੋਰੀ ਹੋਏ ਸਮਾਨ ਸਮੇਤ ਧਨੌਲਾ ਪੁਲਿਸ ਨੇ ਦੋ ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ ,ਸਭ ਤੋਂ ਅਹਿਮ ਗੱਲ ਇਹ ਇਹ ਹੈ ਇਕ ਨੌਜਵਾਨ ਖੁਦ ਸਿਵਾ ਇਲੈਕਟ੍ਰਾਨਿਕਸ ਦੀ ਦੁਕਾਨ ਤੇ ਹੀ ਕੰਮ ਕਰਦਾ ਸੀ । ਸ਼ੋਅਰੂਮ ਤੇ ਕੰਮ ਕਰਨ ਵਾਲੇ ਸਾਜਨਦੀਪ ਸਿੰਘ ਉਰਫ ਸਾਜਨ ਪੁੱਤਰ ਰਾਜ ਸਿੰਘ ਵਾਸੀ ਸਹਾਰੀਆ ਪੱਤੀ ਧਨੌਲਾ ਤੇ ਸੰਜੀਵ ਕੁਮਾਰ ਦੀ ਦੁਕਾਨ ਦੇ ਗੁਆਢੀਂ ਯਾਦਵਿੰਦਰ ਸਿੰਘ ਉਰਫ ਘੁੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਸਹਾਰੀਆ ਪੱਤੀ ਧਨੌਲਾ ਨੇ ਆਪਸ ਵਿੱਚ ਮਿਲ ਕੇ ਰਾਤ ਸਮੇਂ ਸੰਜੀਵ ਕੁਮਾਰ ਦੇ ਸ਼ੋਅਰੂਮ ਦੀ ਛੱਤ ਰਾਹੀਂ ਦੁਕਾਨ ਵਿੱਚੋਂ 2 ਨਵੇਂ ਸਪਿਲਟ AC ਡੇਢ ਟਨ, ਜਿਨਾਂ ਵਿੱਚੋਂ ਇੱਕ ਗੋਦਰੇਜ਼ ਅਤੇ ਇੱਕ ਹਾਇਰ ਕੰਪਨੀ ਦਾ ਹੈ ।2 LG ਕੰਪਨੀ ਦੀਆਂ ਨਵੀਆਂ ਵਾਸ਼ਿੰਗ ਮਸ਼ੀਨਾਂ,1ਹਾਇਰ ਕੰਪਨੀ ਦਾ ਨਵਾਂ ਮੈਕਰੋਵੇਵ, 3 LCD ਜਿਨਾਂ ਵਿੱਚੋਂ 1ਹਾਇਰ ਕੰਪਨੀ ਦੀ 32 ਇੰਚ, 1 ਸੈਮਸੰਗ ਕੰਪਨੀ ਦੀ 43 ਇੰਚ,1 ਯੂਕਾਮਾ ਕੰਪਨੀ ਦੀ 43 ਇੰਚ ਅਤੇ ਇੱਕ ਪ੍ਰੀਮੀਅਰ ਕੰਪਨੀ ਦਾ ਬਿਜਲੀ ਵਾਲਾ ਗੀਜਰ 25 ਲੀਟਰ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਸੰਜੀਵ ਕੁਮਾਰ ਦੇ ਬਿਆਨਾਂ ਦੀ ਅਧਾਰ ਤੇ ਸਾਜਨਦੀਪ ਉਰਫ ਸਾਜਨ ਅਤੇ ਕੁਲਦੀਪ ਸਿੰਘ ਓਕਤਾਨ ਦੇ ਖਿਲਾਫ ਮੁਕਦਮਾ ਨੰਬਰ 11 ਮਿਤੀ 28-01-2024 ਅ/ਧ 457,380,411, IPC ਥਾਣਾ ਧਨੌਲਾ ਦਰਜ਼ ਰਜਿਸਟਰ ਕੀਤਾ ਗਿਆ ਸੀ।
ਸ੍ਰੀ ਮਲਿਕ ਨੇ ਦੱਸਿਆ ਕਿ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਸ੍ਰੀ ਸਤਬੀਰ ਸਿੰਘ ਪੀ.ਪੀ.ਐਸ. ਡੀਐਸਪੀ ਸਬ ਡਿਵੀਜ਼ਨ ਬਰਨਾਲਾ ਅਤੇ ਨਿਰਮਲਜੀਤ ਸਿੰਘ ਮੁੱਖ ਅਫਸਰ ਥਾਣਾ ਧਨੌਲਾ ਦੀ ਯੋਗ ਅਗਵਾਈ ਹੇਠ ਥਾਣੇਦਾਰ ਨਿਰਮਲ ਸਿੰਘ,ਮਹਿਲਾ ਸੀਨੀਅਰ ਸਿਪਾਹੀ ਅਮਰਜੀਤ ਕੌਰ,ਸਿਪਾਹੀ ਗੁਰਦੀਪ ਸਿੰਘ ਅਤੇ ਹੋਮਗਾਰਡ ਅਜੀਤ ਸਿੰਘ ਨੇ ਦੋਸ਼ੀ ਸਾਜਨਦੀਪ ਸਿੰਘ ਉਰਫ ਸਾਜਨ ਨੂੰ ਦੋਸ਼ੀ ਯਾਦਵਿੰਦਰ ਸਿੰਘ ਉਰਫ ਘੁੱਲਾ ਦੇ ਮਕਾਨ ਵਿੱਚੋਂ ਕਾਬੂ ਕਰਕੇ ਰਿਹਾਇਸ਼ੀ ਮਕਾਨ ਦੇ ਹੀ ਇੱਕ ਕਮਰੇ ਵਿੱਚੋਂ ਮੁਦਈ ਮੁਕੱਦਮਾ ਦੀ ਦੁਕਾਨ ਵਿੱਚੋਂ ਚੋਰੀ ਕੀਤਾ ਸਮਾਨ ਬਰਾਮਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਜਨਦੀਪ ਸਿੰਘ ਉਰਫ ਸਾਜਨ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।