ਥਾਣੇ ‘ਚ ਵਿਜੀਲੈਂਸ ਦਾ ਛਾਪਾ, ਫੜ੍ਹ ਲਿਆ ਥਾਣੇਦਾਰ..

Advertisement
Spread information

ਗਗਨ ਹਰਗੁਣ , ਮਲੇਰਕੋਟਲਾ 24 ਜਨਵਰੀ 2024

        ਪੰਜਾਬ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ‘ਚ ਵਿਜੀਲੈਂਸ ਦੀ ਟੀਮ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਣ ਦੀ ਭਿਣਕ ਪੈਂਦਿਆਂ ਥਾਣੇ ਵਿੱਚ ਹੀ ਟ੍ਰੈਪ ਲਗਾ ਕੇ, ਰਿਸ਼ਵਤ ਲੈ ਰਹੇ ਏ.ਐਸ.ਆਈ. ਰਜਿੰਦਰ ਸਿੰਘ ਨੂੰ ਥਾਣੇ ‘ਚ ਹੀ ਰੰਗੇ ਹੱਥੀ ਗਿਰਫਤਾਰ ਕਰ ਲਿਆ। ਵਿਜੀਲੈਂਸ ਨੇ ਦੋਸ਼ੀ ਥਾਣੇਦਾਰ ਦੇ ਖਿਲਾਫ ਵਿਜੀਲੈਂਸ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ,ਅਗਲੀ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਹ ਮਾਮਲਾ ਥਾਣਾ ਅਮਰਗੜ ਜਿਲ੍ਹਾ ਮਲੇਰਕੋਟਲਾ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਹਾਕਮ ਸਿੰਘ ਵਾਸੀ ਪਿੰਡ ਨਿਆਮਦਪੁਰਾ (ਮਲੇਰਕੋਟਲਾ) ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਸ਼ਕਾਇਤ ਦਿੱਤੀ ਕਿ ਥਾਣਾ ਅਮਰਗੜ ਵਿਖੇ ਤਾਇਨਾਤ ਥਾਣੇਦਾਰ ਰਜਿੰਦਰ ਸਿੰਘ , ਉਸ ਦੇ ਬੇਟੇ ਦੇ ਖਿਲਾਫ ਥਾਣੇ ‘ਚ ਦਰਜ ਕੇਸ ਦਾ ਅਦਾਲਤ ਵਿੱਚ ਚਲਾਨ ਪੇਸ਼ ਕਰਨ ਰਿਸ਼ਵਤ ਮੰਗਦਾ ਹੈ। ਉਸ ਦਾ ਸੌਦਾ 5 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਥਾਣੇਦਾਰ ਨੂੰ ਰੰਗੇ ਹੱਥ ਕਾਬੂ ਕਰਨ ਲਈ ਵਿਜੀਲੈਂਸ ਬਿਊਰੋ ਦੇ ਬਰਨਾਲਾ ਜਿਲ੍ਹਾ ਹੈਡਕੁਆਟਰ ਤੇ ਤਾਇਨਾਤ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਡਿਊਟੀ ਲਾਈ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਆਪਣੀ ਟੀਮ ਨੂੰ ਨਾਲ ਲੈ ਕੇ, ਸਰਕਾਰੀ ਗਵਾਹਾਂ ਦੀ ਹਾਜ਼ਿਰੀ ਵਿੱਚ ਭ੍ਰਿਸ਼ਟ ਥਾਣਦੇਾਰ ਨੂੰ ਫੜ੍ਹਨ ਲਈ, ਥਾਣਾ ਅਮਰਗੜ ਦੇ ਨੇੜੇ ਹੀ ਟ੍ਰੈਪ ਲਾ ਲਿਆ। ਜਿਵੇਂ ਹੀ ਹਾਕਮ ਸਿੰਘ ਨੇ ਥਾਣੇਦਾਰ ਰਜਿੰਦਰ ਸਿੰਘ ਨੂੰ ਮੰਗੀ ਗਈ ਰਿਸ਼ਵਤ ਦੇ 5 ਹਜ਼ਾਰ ਰੁਪਏ ਉਸ ਨੂੰ ਫੜ੍ਹਾਏ ਤਾਂ ਉਦੋਂ ਹੀ ਵਿਜੀਲੈਂਸ ਦੀ ਘਾਤ ਲਈ ਖੜ੍ਹੀ ਟੀਮ ਨੇ ਉਸ ਨੂੰ ਰੰਗੇ ਹੱਥੀ ਦਬੋਚ ਲਿਆ। ਛਾਪਾਮਾਰ ਟੀਮ ਨੇ ਗਿਰਫਤਾਰ ਦੋਸ਼ੀ ਥਾਣੇਦਾਰ ਰਜਿੰਦਰ ਸਿੰਘ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। 

Advertisement
Advertisement
Advertisement
Advertisement
Advertisement
Advertisement
error: Content is protected !!