ਪ੍ਰਭੂ ਸ਼੍ਰੀ ਰਾਮ ਦੇ ਰੰਗ ਸਾਰਾ ਵਿਸ਼ਵ ਰੰਗਿਆ ਹੋਇਆ ਹੈ-  ਨਰਿੰਦਰ ਬਾਂਸਲ 

Advertisement
Spread information
ਰਿਚਾ ਨਾਗਪਾਲ, ਪਟਿਆਲਾ 22 ਜਨਵਰੀ 2024
    ਆਯੋਧਿਆ ਵਿਖੇ ਅੱਜ ਪ੍ਰਭੂ ਸ੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਰੰਗ ਵਿੱਚ ਪੂਰਾ ਵਿਸ਼ਵ ਰੰਗਿਆ ਹੋਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਬਾਂਸਲ ਭੱਠੇ ਵਾਲੇ ਨੇ ਆਪਣੇ ਗ੍ਰਹਿ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਯੁਧਿਆ ਆਗਮਨ ਦੀ ਖੁਸ਼ੀ ਵਿੱਚ ਕਰਵਾਏ ਗਏ ਕੀਰਤਨ ਅਤੇ ਸਮਾਗਮ ਦੌਰਾਨ ਕਹੇ।                                          ਉਹਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ 500 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਅੱਜ ਸ੍ਰੀ ਰਾਮ ਜੀ ਆਪਣੇ ਨਿਵਾਸ ਸਥਾਨ ਤੇ ਬਿਰਾਜੇ ਹਨ। ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੇ ਆਗੂ ਵਧਾਈ ਦੇ ਪਾਤਰ ਹਨ। ਇਸ ਮੌਕੇ ਉਹਨਾਂ ਨੇ ਸਮੁੱਚੇ ਆਗੂਆਂ ਵਰਕਰਾਂ ਤੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ, ਪ੍ਰਭੂ ਸ੍ਰੀ ਰਾਮ ਜੀ ਦੀ ਜੈ ਵੀ ਕੀਤੀ।
 
Advertisement
Advertisement
Advertisement
Advertisement
Advertisement
error: Content is protected !!