ਚਿੱਟਾ ਵੇਚਦੇ 3 ਜਣਿਆਂ ਨੂੰ Police ਨੇ ਫੜ੍ਹਿਆ…!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 19 ਜਨਵਰੀ 2024

  ਜਿਲ੍ਹੇ ਦੇ ਧਨੌਲਾ ਇਲਾਕੇ ਵਿੱਚ ਬਾਹਰੋਂ ਲਿਆਕੇ ਚਿੱਟਾ ਵੇਚਣ ਵਾਲੇ ਤਿੰਨ ਚਿੱਟਾ ਤਸਕਰਾਂ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਇਹ ਤਿੰਨੋਂ ਜਣੇ ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਦੇ ਰਹਿਣ ਵਾਲੇ ਹਨ। ਧਨੌਲਾ ਪੁਲਿਸ ਦੇ ਹੱਥੇ ਚੜ੍ਹੇ  ਤਿੰਨੋਂ ਤਸਕਰਾਂ ਦੇ ਖਿਲਾਫ ਪੁਲਿਸ ਨੇ ਲੰਘੀ ਕੱਲ੍ਹ ਕੇਸ ਦਰਜ ਕਰਕੇ ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ।                    ਧਨੌਲਾ ਥਾਣੇ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੂੰ ਲੰਘੀ ਕੱਲ੍ਹ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਗੁਰਜੋਬਨ ਸਿੰਘ ਉਰਫ ਜੋਬਨ, ਜੋਜਨਵਿੰਦਰ ਸਿੰਘ ਉਰਫ ਜੋਜਨ ਅਤੇ ਕਰਨਜੋਤ ਸਿੰਘ,  ਮਿਲਕੇ ਬਾਹਰਲੀ ਸਟੇਟ ਵਿੱਚੋਂ ਸਸਤੇ ਭਾਅ ਤੇ ਨਸ਼ੀਲਾ ਚਿੱਟਾ ਹੈਰੋਇਨ ਲਿਆ ਕੇ ਆਪਣੇ ਮੋਟਰਸਾਇਕਲ ਬਿਨਾਂ ਨੰਬਰੀ ਪਰ ਸਵਾਰ ਹੋ ਕੇ ਜਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਅਤੇ ਨੇੜਲੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ।       ਉਹ ਲੰਘੀ ਕੱਲ੍ਹ ਵੀ ਆਪਣੇ ਮੋਟਰਸਾਇਕਲ ਬਿਨਾਂ ਨੰਬਰੀ ਪਰ ਸਵਾਰ ਹੋਕੇ ਨਸ਼ੀਲਾ ਚਿੱਟਾ ਹੈਰੋਇਨ ਵੇਚਣ ਦੀ ਤਾਕ ਵਿੱਚ ਪਸ਼ੂ ਮੰਡੀ ਧਨੌਲਾ ਵਿਖੇ ਫਿਰਦੇ ਹਨ। ਇਤਲਾਹ ਭਰੋਸੇਯੋਗ ਹੋਣ ਕਾਰਣ, ਪੁਲਿਸ ਨੇ ਥਾਣਾ ਧਨੌਲਾ ਵਿਖੇ ਤਿੰਨੋਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 21,25/61/85 ਐਨਡੀ & ਪੀਐਸ ਐਕਟ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।  ਥਾਣਾ ਧਨੌਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਅਨੁਸਾਰ ਤਿੰਨੋਂ ਨਸ਼ਾ ਤਸਕਰਾਂ ਦੇ ਕਬਜੇ ਵਿਚੋਂ ,ਦੌਰਾਨ ਏ ਤਲਾਸ਼ੀ 300 ਗ੍ਰਾਮ ਹੈਰੋਇਨ ਚਿੱਟਾ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਤਸਕਰਾਂ ਤੋਂ ਸਖਤੀ ਨਾਲ ਪੁੱਛਗਿੱਛ ਜ਼ਾਰੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!