ਰਘਵੀਰ ਹੈਪੀ , ਬਰਨਾਲਾ 16 ਜਨਵਰੀ 2024
ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ‘ਤੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ, ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੂੰ ਸਕੱਤਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਚੁਣੇ ਜਾਣ ਦੀ ਖੁਸ਼ੀ ਵਿੱਚ ਅੱਜ ਬਰਨਾਲਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਬਾਰ ਮੈਂਬਰਾਂ ਨੇ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੂੰ ਉਨ੍ਹਾਂ ਦੀ ਸਕੱਤਰ ਵਜੋਂ ਹੋਈ ਚੋਣ ਲਈ ਵਧਾਈ ਵੀ ਦਿੱਤੀ। ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਬੱਗਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵੀ ਕਰੀਬੀਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਮੀਤ ਹੇਅਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ, ਦਿਨ ਰਾਤ ਮਿਹਨਤ ਕੀਤੀ ਸੀ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਧੀਰਜ ਕੁਮਾਰ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਰਹਿਣ ਵਾਲਾ ਕੋਈ ਪਹਿਲਾ ਵਕੀਲ ਬਾਰ ਕੌਂਸਲ ਦਾ ਸੈਕਟਰੀ ਚੁਣਿਆ ਗਿਆ ਹੈ। ਇਹ ਬਰਨਾਲਾ ਬਾਰ ਐਸੋਸੀਏਸ਼ਨ ਤੋਂ ਇਲਾਵਾ ਬਰਨਾਲਾ ਸ਼ਹਿਰ ਹੀ ਨਹੀਂ ,ਸਗੋਂ ਜਿਲ੍ਹੇ ਦੇ ਲੋਕਾਂ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਰਾਹੁਲ ਗੁਪਤਾ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਸ਼ਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਸੁਮੰਤ ਗੋਇਲ, ਐਡਵੋਕੇਟ ਕੁਨਾਲ ਗਰਗ, ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਪੰਕਜ ਕੁਮਾਰ, ਐਡਵੋਕੇਟ ਸ਼ਿਵਦਰਸ਼ਨ ਬਾਂਸਲ, ਐਡਵੋਕੇਟ ਗੁਰਪ੍ਰੀਤ ਸਿੰਘ ਕਾਲੀਆ, ਐਡਵੋਕੇਟ ਰਾਜੀਵ ਗੋਇਲ, ਐਡਵੋਕੇਟ ਅਨੁਜ ਮੋਹਨ ਗੁਪਤਾ, ਐਡਵੋਕੇਟ ਰਾਜੀਵ ਲੂਬੀ, ਐਡਵੋਕੇਟ ਪੁਨੀਤ ਪੱਬੀ, ਐਡਵੋਕੇਟ ਮੋਹਿਤ ਜਿੰਦਲ, ਐਡਵੋਕੇਟ ਆਸ਼ੂਤੋਸ਼ ਗਰਗ, ਐਡਵੋਕੇਟ ਅਮਿਤ ਗੋਇਲ, ਐਡਵੋਕੇਟ ਮੀਨਾਕਸ਼ੀ ਅਤੇ ਐਡਵੋਕੇਟ ਸਰਬਜੀਤ ਕੌਰ ਆਦਿ ਵਕੀਲ ਹਾਜ਼ਿਰ ਸਨ।
ਫਲੈਸ਼ਬੈਕ
ਜਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਬਤੌਰ ਵਕੀਲ, ਵਕਾਲਤ ਸ਼ੁਰੂ ਕਰਨ ਵਾਲੇ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੂੰ ਸਾਲ 2018 ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਨੇ ਵੋਟਾਂ ਪਾ ਕੇ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦਾ ਮੈਂਬਰ ਚੁਣਿਆ ਸੀ। ਬਾਰ ਕੌਂਸਲ ਮੈਂਬਰ ਬਣਨ ਤੋਂ ਬਾਅਦ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੂੰ ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਹੁਣ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰਾਂ ਵੱਲੋਂ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੂੰ ਸਕੱਤਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਚੁਣਿਆ ਗਿਆ ਹੈ।