ਟੀ.ਐਨ.ਐਨ. , ਹੁਸ਼ਿਆਰਪੁਰ 17 ਜਨਵਰੀ 2024
ਸੰਘਣੀ ਧੁੰਦ ਦੀ ਵਜ੍ਹਾ ਕਾਰਣ, ਪੰਜਾਬ ਪੁਲਿਸ ਦੇ ਮੁਲਾਜਮਾਂ ਦਪ ਭਰੀ ਇੱਕ ਬੱਸ ਹਾਈਵੇ ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਭਿਅੰਕਰ ਹਾਦਸੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜਮ ਸਣੇ ਚਾਰ ਮੁਲਾਜਮਾਂ ਦੀ ਮੌਤ ਹੋ ਗਈ । ਜਦੋਂਕਿ ਕਈ ਇੱਕ ਦਰਜਨ ਤੋਂ ਜਿਆਦਾ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ ਹਨ। ਪੁਲਿਸ ਦੀ ਬੱਸ ਵਿੱਚ 30 ਦੇ ਕਰੀਬ ਪੁਲਿਸ ਮੁਲਾਜਮ ਸਵਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਹਾਦਸਾ ਪੰਜਾਬ ਦੇ ਹੁਸ਼ਿਆਰਪੁਰ ‘ਚ ਪਠਾਨਕੋਟ ਹਾਈਵੇਅ ‘ਤੇ ਮੁਕੇਰੀਆਂ ਨੇੜੇ ਬੁੱਧਵਾਰ ਸਵੇਰੇ ਕਰੀਬ 5:30 ਵਜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੁਕਾਮੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 30 ਤੋਂ ਵੱਧ ਪੁਲੀਸ ਮੁਲਾਜ਼ਮ ਸਵਾਰ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਜਲੰਧਰ ਸਥਿਤ ਪੰਜਾਬ ਆਰਮਡ ਪੁਲਸ ਸੈਂਟਰ (ਪੀ.ਏ.ਪੀ.) ਦੇ ਕਰਮਚਾਰੀ ਗੁਰਦਾਸਪੁਰ ਜਾ ਰਹੇ ਸਨ। ਜਦੋਂ ਪੁਲਿਸ ਨਾਲ ਭਰੀ ਬੱਸ ਮੁਕੇਰੀਆਂ ਨੇੜੇ ਪਹੁੰਚੀ ਤਾਂ ਸੰਘਣੀ ਧੁੰਦ ਕਾਰਣ ਹਾਈਵੇਅ ’ਤੇ ਖੜ੍ਹੇ ਟਰਾਲੀ ਨਾਲ ਜਾ ਟਕਰਾਈ।