ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 29 ਦਸੰਬਰ 2023
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੇ 07 ਮੋਟਰਸਾਇਕਲ 1 ਅਲਟੋ ਕਾਰ ਅਤੇ 07 ਮੋਬਾਇਲ ਫੋਨ ਬਰਾਮਦ ਕੀਤੇ ਹਨ।ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸੀ.ਆਈ.ਆਈ-2 ਦੇ ਇੰਚਾਰਜ ਸਬ ਇੰਸਪੈਕਟਰ ਜਗਸੀਰ ਸਿੰਘ ਨੇ ਇਹ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲਿਸ ਪਾਰਟੀਆਂ ਵੱਲੋਂ ਸ਼ੱਕ ਦੀ ਬਿਨ੍ਹਾ ’ਤੇ ਮੋਟਰਸਾਇਕਲ ਸਵਾਰਾਂ ਨੂੰ ਰੋਕਿਆ ਗਿਆ ਤਾਂ ਉਨਾਂ ਕੋਲ ਮੋਟਰਸਾਇਕਲ ਦੇ ਕਾਗਜ਼ ਨਹੀ ਸਨ। ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਇਹ ਮੋਟਰਸਾਇਕਲ ਚੋਰੀ ਦੇ ਹਨ।
ਥਾਣਾ ਸਦਰ ਮਲੋਟ ਦੇ ਏਰੀਆ ਵਿੱਚੋਂ 02 ਮੋਟਰਸਾਇਕਲ ਚੋਰੀ ਹੋਏ ਸਨ, ਜਿਸ ਸਬੰਧੀ ਸੁਨੀਲ ਕੁਮਾਰ ਪੁੱਤਰ ਭਗਵਾਨਦਾਸ ਵਾਸੀ ਧਰਾਂਗਵਾਲਾ ਜਿਲ੍ਹਾ ਫਾਜਿਲਕਾ ਦੇ ਬਿਆਨ ’ਤੇ ਅਤੇ ਰਾਜਿੰਦਰ ਸਿੰਘ ਪੁੱਤਰ ਨੀਟਾ ਸਿੰਘ ਵਾਸੀ ਹਾਕੂਵਾਲਾ ਦੇ ਬਿਆਨਾਂ ਤਹਿਤ ਥਾਣਾ ਸਦਰ ਮਲੋਟ ਵਿਖੇ ਮੁਕੱਦਮੇ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸੀ.ਆਈ.ਏ.-02, ਮਲੋਟ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਤਕੌਨੀ ਫਾਜਿਲਕਾ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਮੋਟਰ ਸਾਇਕਲ ਸਵਾਰ ਵਿਅਕਤੀ ਆਇਆ ਜਿਸ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਿੱਲ ਪੱਤੀ ਮਲੋਟ ਵਜ਼ੋ ਹੋਈ ਹੈ। ਇਸ ਵਿਅਕਤੀ ਪਾਸ ਮੋਟਰਸਾਇਕਲ ਦੇ ਕਾਗਜਾਤ ਵਗੈਰਾ ਨਹੀ ਸਨ ਜੋ ਮੋਟਰਸਾਇਕਲ ਚੋਰੀ ਦਾ ਹੋਣਾ ਪਾਇਆ ਗਿਆ। ਗੁਰਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਚੋਰੀ ਦੇ 07 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਉਸ ਨੇ ਇਹ ਵੀ ਮੰਨਿਆਂ ਕਿ ਇਸ ਮੋਟਰਸਾਇਕਲ ਦੀ ਚੋਰੀ ਦੌਰਾਨ ਅਨਮੋਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਮਲੋਟ ਵੀ ਉਸ ਦੇ ਨਾਲ ਸੀ, ਜਿਸ ਨੂੰ ਵੀ ਇਸ ਮੁਕੱਦਮਾ ਵਿੱਚ ਨਾਮਜਦ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਹੀ ਸੀ.ਆਈ.ਏ.-2 ਮਲੋਟ ਵੱਲੋਂ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਸਮੇਤ ਪੁਲਿਸ ਫਾਜਲਿਕਾ ਰੋਡ ਪਰ ਨਾਕਾਬੰਦੀ ਕੀਤੀ ਗਈ ਸੀ ਜੋ ਦੋਰਾਨੇ ਚੈਕਿੰਗ ਇੱਕ ਸ਼ੱਕੀ ਵਿਅਕਤੀ ਜਿਸ ਦੀ ਪਹਿਚਾਣ ਵਿੱਕੀ ਸਿੰਘ ਪੁੱਤਰ ਬਲਵਿੰਦਰ ਸਿੰਘ ਪਟੇਲ ਨਗਰ ਮਲੋਟ ਵਜ਼ੋਂ ਹੋਈ ਹੈ, ਮੋਟਰਸਾਇਕਲ ਪਰ ਆਇਆ ਜਿਸ ਪਾਸ ਵੀ ਮੋਟਰਸਾਇਕਲ ਦੇ ਕਾਗਜਾਤ ਨਹੀਂ ਸਨ, ਜੋ ਪੜਤਾਲ ਕਰਨ ਤੇ ਇਹ ਮੋਟਰਸਾਇਕਲ ਵੀ ਚੋਰੀ ਦਾ ਹੋਣਾ ਪਾਇਆ ਗਿਆ। ਵਿੱਕੀ ਸਿੰਘ ਪੁੱਤਰ ਬਲਵਿੰਦਰ ਸਿੰਘ ਪਟੇਲ ਨਗਰ ਮਲੋਟ ਨੂੰ ਨਾਮਜਦ ਕਰਕੇ, ਉਸ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਦੌਰਾਨ ਚੋਰੀ ਦੇ 5 ਹੋਰ ਮੋਟਰਸਾਇਕਲ ਅਤੇ ਇੱਕ ਅਲਟੋ ਕਾਰ ਬਰਾਮਦ ਕਰਵਾਈ ਗਈ ਹੈ। ਦੋਹਾਂ ਮੁਕੱਦਮਿਆਂ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।