ਕਲੱਬ ਮੈਂਬਰਾਂ ਦੇ ਪੈਸੇ ਦਾ ਸਹੀ ਮੁੱਲ ਪਾ ਕੇ ਕਲੱਬ ਨੂੰ ਵਿੱਤੀ ਫਾਇਦੇ ਵਿੱਚ ਪਹੁੰਚਾਇਆ- ਪ੍ਰੋਗਰੈਸਿਵ ਗਰੁੱਪ
ਹਰਿੰਦਰ ਨਿੱਕਾ , ਪਟਿਆਲਾ 29 ਦਸੰਬਰ 2023
ਭਲ੍ਹਕੇ 30 ਦਸੰਬਰ ਨੂੰ ਹੋਣ ਵਾਲੀਆਂ ਰਜਿੰਦਰਾ ਜਿਮਖਾਨਾ ਕਲੱਬ ਦੀਆਂ ਚੋਣਾਂ (gymkhana club patiala election) ਦੇ ਮੱਦੇਨਜ਼ਰ ਕਲੱਬ ਦੇ ਪ੍ਰਧਾਨ ਦੀਪਕ ਕੰਪਾਂਨੀ, ਸਕੱਤਰ ਹਰਪ੍ਰੀਤ ਸੰਧੂ, ਡਾ.ਮਨਮੋਹਨ ਸਿੰਘ, ਕੁੰਦਨ ਸਿੰਘ ਨਾਗਰਾ, ਕੇ.ਵੀ.ਐਸ ਸਿੱਧੂ ਗੁਰਦੀਪ ਸਿੰਘ ਚੀਮਾ, ਇੰਜ.ਏ.ਪੀ ਗਰਗ ‘ਤੇ ਹੋਰ ਮੈਂਬਰਾਂ ਨੇ ਪਿਛਲੇ ਸਾਲ ਦਾ ਰਿਪੋਰਟ ਅਤੇ ਡਿਵੈਲਪਮੈਂਟ ਕਾਰਡ ਪੇਸ਼ ਕੀਤਾ। ਇੱਨ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਉਹਨਾਂ ਦੀ ਸਮੁੱਚੀ ਟੀਮ ਨੇ ਪਿਛਲੇ ਇੱਕ ਸਾਲ ਵਿੱਚ ਨਿਸਵਾਰਥ ਭਾਵ ਨਾਲ ਕਲੱਬ ਦੀ ਬੇਹਤਰੀ ਲਈ ਕੰਮ ਕਰਦੇ ਹੋਏ, ਮੈਂਬਰਾਂ ਦੇ ਇੱਕ-ਇੱਕ ਪੈਸੇ ਦਾ ਸਹੀ ਮੁੱਲ ਪਾ ਕੇ ਕਲੱਬ ਨੂੰ ਵਿੱਤੀ ਫਾਇਦੇ ਵਿੱਚ ਪਹੁੰਚਾਇਆ ਹੈ। ਉਨਾਂ ਦੱਸਿਆ ਕਿ ਚਾਹੇ ਦੋਵੇਂ ਲਿਫਟਾਂ ਹੋਣ, ਡਾਇਨਿੰਗ ਹਾਲ ਹੋਵੇ , ਚਾਹੇ ਸਪੋਰਟਸ ਗਤੀਵਿਧੀਆਂ ਹੋਣ, ਚਾਹੇ ਕਲੱਬ ਦੀ ਸੁੰਦਰਤਾ ਹੋਵੇ, ਚਾਹੇ ਕਿਚਨ ਵਿੱਚ ਖਾਣੇ ਦੀ ਗੁਣਵੱਤਾ ਹੋਵੇ । ਹਰ ਜਗ੍ਹਾ ਉੱਪਰ ਪੈਸੇ ਨੂੰ ਬਚਾ ਕੇ ਤਕਰੀਬਨ ਪੰਜ ਕਰੋੜ ਤੋਂ ਉੱਪਰ ਦੀ ਐਫ. ਡੀ ਕਲੱਬ ਦੇ ਬੈਂਕ ਖਾਤੇ ਵਿੱਚ ਜਮ੍ਹਾ ਪਈ ਹੈ। ਜਦੋਂ ਕਿ ਪਿਛਲੇ ਟੀਮ ਦੀ ਟਰਮ ਦੌਰਾਨ ਖਜ਼ਾਨਾ ਬਿਲਕੁਲ ਹੀ ਖਾਲੀ ਸੀ ।
ਉਨਾਂ ਨੇ ਸਮੂਹ ਕਲੱਬ ਮੈਂਬਰਾਂ ਨੂੰ ਕਿਹਾ ਕਿ ਅਗਰ ਕੋਈ ਵੀ ਮੈਂਬਰ ਕਿਸੇ ਵੀ ਵਿੱਤੀ ਮੁੱਦੇ ਉੱਪਰ ਕੋਈ ਵੀ ਜਵਾਬ ਤਲਬੀ ਚਾਹੁੰਦਾ ਹੈ, ਤਾਂ ਉਹ ਕਲੱਬ ਦੇ ਦਫਤਰ ਵਿੱਚੋਂ ਉਪਲਬਧ ਰਿਕਾਰਡ ਨੂੰ ਚੈੱਕ ਵੀ ਕਰ ਸਕਦਾ ਹੈ। ਦਫਤਰ ਵਿੱਚ ਕਲੱਬ ਦੀ ਇੱਕ ਇੱਕ ਪਾਈ ਦਾ ਹਿਸਾਬ ਅਤੇ ਕਲੱਬ ਨੂੰ ਘਾਟੇ ‘ਚੋਂ ਕੱਢ ਕੇ ਫਾਇਦੇ ਵਿੱਚ ਪਹੁੰਚਾਉਣ ਦਾ ਸਾਰਾ ਲੇਖਾ-ਜੋਖਾ ਪਿਆ ਹੈ। ਕਿਉਂਕਿ ਇੱਕ ਰਿਟਾਇਰਡ ਬੈਂਕਰ ਹੋਣ ਦੇ ਨਾਤੇ ਉਨ੍ਹਾਂ ਨੂੰ ਸਾਰੇ ਨਫੇ ਨੁਕਸਾਨ ਬਾਰੇ ਚੰਗੀ ਤਰ੍ਹਾਂ ਪਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਕਲੱਬ ਦੇ ਚੰਗੇ ਭਵਿੱਖ ਅਤੇ ਮੈਂਬਰਾਂ ਨੂੰ ਹੋਰ ਵਧੀਆ ਸੁਵਿਧਾਵਾਂ ਦੇਣ ਲਈ, ਅੱਜ ਹੋਣ ਵਾਲੀਆਂ ਵੋਟਾਂ ਵਿੱਚ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਦੇ ਸਮੂਹ ਮੈਂਬਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐਮ.ਐਮ ਸਿਆਲ, ਡਾ.ਸੰਜੇ ਬਾਂਸਲ, ਇੰਜੀ. ਏ.ਪੀ ਗਰਗ, ਐਡ. ਦਿਨੇਸ਼ ਬਾਤਿਸ਼, ਮਨਦੀਪ ਗਰਗ ਜਿਮੀ ਸਮਾਣਾ, ਡਾ. ਅਨਸ਼ੂਮੰਨ ਖਰਬੰਦਾ, ਮੁਕੇਸ਼ ਮਲਹੌਤਰਾ, ਰਜਿੰਦਰ ਮੰਗਲਾ, ਪ੍ਰਦੀਪ ਸਿੰਗਲਾ, ਜਤਿਨ ਮਿੱਤਲ ਹਾਜਰ ਸਨ। ਵਰਣਨਯੋਗ ਹੈ ਕਿ ਰਜਿੰਦਰਾ ਜਿਮਖਾਨਾ ਕਲੱਬ ਦੇ 2900 ਮੈਂਬਰ ਵੋਟਰ ਹਨ।