ਵੋਟਾਂ ਦਾ ਵੱਜਿਆ ਬਿਗਲ,ADC ਨੇ ਡਿਜ਼ੀਟਲ ਮੋਬਾਇਲ ਵੈਨ ਨੂੰ ਦਿੱਤੀ ਹਰੀ ਝੰਡੀ

Advertisement
Spread information

ਕਿਹਾ! ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ‘ਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਕਰੇਗੀ ਜਾਗਰੂਕ
ਵੋਟਾਂ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲਈ 1950 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ – ਮੇਜਰ ਅਮਿਤ ਸਰੀਨ
ਬੇਅੰਤ ਬਾਜਵਾ , ਲੁਧਿਆਣਾ, 24 ਦਸੰਬਰ 2023

      ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਡਿਜੀਟਲ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।                                               
      ਇਸ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਸਾਡਾ ਮੁਲਕ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਮੋਬਾਇਲ ਰਾਹੀਂ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਵੋਟ ਨਹੀਂ ਬਣੀ ਹੈ, ਵੋਟ ਕਿਵੇਂ ਪਾਣੀ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਵੈਨ ਈ.ਵੀ.ਐਮ., ਵੀ.ਵੀ.ਪੈਟ, ਐਲ.ਈ.ਡੀ. ਨਾਲ ਲੈਸ ਹੈ ਜੋ ਵੱਖ-ਵੱਖ ਸਕੂਲਾਂ, ਕਾਲਜ਼ਾਂ ਅਤੇ ਮੁਹੱਲਿਆਂ ਵਿੱਚ ਜਾਵੇਗੀ। ਆਮ ਲੋਕਾਂ ਵਲੋਂ ਡੈਮੋ ਵੋਟਾਂ ਪਾ ਕੇ ਵੀ ਵੇਖੀਆਂ ਜਾ ਸਕਦੀਆਂ ਹਨ ਐਲ.ਈ.ਡੀ. ਵਿੱਚ ਵੋਟਾਂ ਦੇ ਸਬੰਧ ਵਿੱਚ ਵੀਡੀਓ ਵੀ ਦਿਖਾਈਆਂ ਜਾਣਗੀਆਂ ਜਿਸ ਰਾਹੀਂ ਆਮ ਜਨਤਾ ਨੂੰ ਵੋਟਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।                         
         ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ ਅੱਜ 24 ਦਸੰਬਰ ਤੋਂ 02 ਜਨਵਰੀ 2024 ਤੱਕ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਇਸ ਡਿਜ਼ੀਟਲ ਮੋਬਾਇਲ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਸਦੇ ਤਹਿਤ ਅੱਜ ਹਲਕਾ 64-ਲੁਧਿਆਣਾ (ਪੱਛਮੀ) ਵਿੱਚ ਮਿੰਨੀ ਸਕੱਤਰੇਤ, ਲੁਧਿਆਣਾ, ਫਿਰੋਜ਼ਪੁਰ ਰੋਡ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਘੁਮਾਰ ਮੰਡੀ, ਹੈਬੋਵਾਲ ਕਲਾਂ, ਰਿਸ਼ੀ ਨਗਰ, ਕਿਚਲੂ ਨਗਰ, ਟੈਗੋਰ ਨਗਰ, ਹੈਬੋਵਾਲ ਖੁਰਦ, ਡੇਅਰੀ ਕੰਪਲੈਕਸ, ਹੰਬੜਾਂ ਰੋਡ ਲੁਧਿਆਣਾ ਵਿਖੇ 02 ਵਜੇ ਤੱਕ ਜਦਕਿ 66-ਗਿੱਲ (ਐਸ.ਸੀ.) ਅਧੀਨ ਪ੍ਰਤਾਪ ਸਿੰਘ ਵਾਲਾ, ਬੱਲੋਕੇ, ਜੱਸੀਆਂ, ਭੱਟੀਆਂ ਅਤੇ ਬਹਾਦੁਰਕੇ ਵਿਖੇ ਸ਼ਾਮ 02 ਤੋਂ 05 ਵਜੇ ਤੱਕ ਨਾਗਰਿਕਾਂ ਨੂੰ ਵੋਟ ਦੇ ਮਹੱਤਵ ਅਤੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
      ਇਸੇ ਤਰ੍ਹਾਂ ਭਲਕੇ 25 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 61-ਲੁਧਿਆਣਾ (ਦੱਖਣੀ) ਅਧੀਨ ਸ਼ੇਰਪੁਰ ਤੋਂ ਗਿਆਸਪੁਰਾ, ਗਿਆਸਪੁਰਾ ਤੋਂ ਲੋਹਾਰਾ, ਲੋਹਾਰਾ ਤੋਂ ਨਿਊ ਸ਼ਿਮਲਾਪੁਰੀ ਤੱਕ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 62-ਆਤਮ ਨਗਰ ਅਧੀਨ ਬੱਸ ਅੱਡਾ, ਪ੍ਰੀਤ ਪੈਲੇਸ, ਗਿੱਲ ਚੌਕ-ਪ੍ਰਤਾਪ ਚੌਕ-ਗਿੱਲ ਨਹਿਰ-ਸੂਆ ਰੋਡ ਦੁਗਰੀ-ਦੁਗਰੀ ਚੌਕ-ਡਾ. ਅੰਬੇਡਕਰ ਨਗਰ-ਮਾਡਲ ਟਾਊਨ ਚੌਕ-ਬੱਸ ਅੱਡਾ।

Advertisement

26 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 63-ਲੁਧਿਆਣਾ (ਕੇਂਦਰੀ) ਅਧੀਨ ਜਗਰਾਉਂ ਪੁਲ ਤੋਂ ਫੀਲਡ ਗੰਜ, ਸਿਵਲ ਹਸਪਤਾਲ, ਕਿਦਵਈ ਨਗਰ ਤੋਂ ਸਮਰਾਲਾ ਚੌਂਕ, ਬਸਤੀ ਜੋਧੇਵਾਲ ਤੋਂ ਦਰੇਸੀ, ਚੌੜਾ ਬਾਜ਼ਾਰ ਅਤੇ ਜਗਰਾਉਂ ਪੁਲ, ਸ਼ਾਮ 02 ਤੋਂ 05 ਵਜੇ ਤੱਕ ਹਲਕਾ 65-ਲੁਧਿਆਣਾ (ਉੱਤਰੀ) ਅਧੀਨ ਜਗਰਾਉਂ ਪੁਲ ਤੋਂ ਫੁਹਾਰਾ ਚੌਂਕ, ਕੈਲਾਸ਼ ਚੌਂਕ, ਮਾਈ ਹਰਕ੍ਰਿਸ਼ਨ ਧਰਮਸ਼ਾਲਾ, ਕੁੰਦਨਪੁਰੀ, ਦਮੋਰੀਆ ਪੁਲ, ਆਰੀਆ ਸਕੂਲ ਤੋਂ ਖੱਬੇ ਪਾਸੇ ਪੈਟਰੋਲ ਪੰਪ, ਛਾਉਣੀ ਮੁਹੱਲਾ ਅਤੇ ਸਲੇਮ ਟਾਬਰੀ।

27 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 59-ਸਾਹਨੇਵਾਲ ਅਧੀਨ ਜੀ.ਐਸ.ਐਸ.ਐਸ. ਮੁੰਡੀਆਂ ਕਲਾਂ ਤੋਂ ਮਾਈ ਭਾਗੋ ਕਾਲਜ ਰਾਮਗੜ੍ਹ, ਮੇਨ ਚੌਂਕ ਕੋਹਾੜਾ ਤੋਂ ਮੇਨ ਚੌਂਕ ਸਾਹਨੇਵਾਲ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 60-ਲੁਧਿਆਣਾ (ਪੂਰਬੀ) ਅਧੀਨ ਬਹਾਦੁਰ ਕੇ ਰੋਡ, ਨੂਰਵਾਲਾ ਰੋਡ, ਕਾਕੋਵਾਲ ਰੋਡ, ਬਸਤੀ ਚੌਕ, ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਸਮਰਾਲਾ ਚੌਕ, ਸੈਕਟਰ-32 ਪੁੱਡਾ ਗਰਾਊਂਡ, ਸੈਕਟਰ-39 ਗੋਲ ਮਾਰਕੀਟ।

28 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 68-ਦਾਖਾ ਅਧੀਨ ਬੱਦੋਵਾਲ, ਹਸਨਪੁਰ, ਭਨੋਹੜ, ਮੁੱਲਾਂਪੁਰ, ਖੰਜਰਵਾਲ, ਸਵੱਦੀ ਕਲਾਂ, ਗੁੜੇ, ਚੌਂਕੀਮਾਨ, ਕੁਲਾਰ, ਢੱਟ, ਬੋਪਾਰਾਏ, ਜੰਗਪੁਰ, ਮੋਹੀ, ਸਰਾਭਾ, ਗੁੱਜਰਵਾਲ, ਫੱਲੇਵਾਲ, ਲਤਾਲਾ, ਛਪਾਰ, ਧੂਰਕੋਟ, ਘੁੰਗਰਾਣਾ ਤੱਕ।

29 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ 69-ਰਾਏਕੋਟ (ਐਸ.ਸੀ.) ਅਧੀਨ ਹਿੱਸੋਵਾਲ, ਸੁਧਾਰ, ਅਕਾਲਗੜ੍ਹ, ਹਲਵਾਰਾ, ਨੂਰਪੁਰਾ, ਰਾਏਕੋਟ, ਬੱਸੀਆਂ, ਸ਼ਾਹਜਹਾਂਪੁਰ, ਨੱਥੋਵਾਲ, ਧੂਰਕੋਟ, ਬੋਪਾਰਾਏ ਖੁਰਦ, ਕਾਲਸ, ਦੱਦਾਹੂਰ, ਜਲਾਲਦੀਵਾਲ ਤੱਕ।

30 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 70-ਜਗਰਾਉਂ (ਐ.ਸੀ.) ਜਗਰਾਉਂ-ਕਮਾਲਪੁਰਾ-ਲੰਮਾ, ਲੱਖਾ, ਮਾਣੂੰਕੇ, ਚੱਕਰ, ਮੱਲ੍ਹਾ, ਕਾਉਂਕੇ ਕਲਾਂ, ਅਮਰਗੜ੍ਹ ਕਲੇਰ, ਗਾਲਿਬ ਕਲਾਂ, ਸ਼ੇਰਪੁਰ ਕਲਾਂ, ਲੀਲਾਂ, ਰਾਮਗੜ੍ਹ ਭੁੱਲਰ, ਸਵੱਦੀ ਖੁਰਦ, ਬੋਦਲਵਾਲਾ, ਜਗਰਾਉਂ।

31 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 67-ਪਾਇਲ (ਐਸ.ਸੀ.) ਮਲੌਦ, ਸਿਹੌੜਾ, ਧਮੋਟ, ਪਾਇਲ, ਕੱਦੋਂ, ਦੋਰਾਹਾ। ਪਹਿਲੀ ਜਨਵਰੀ, 2024 ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 57-ਖੰਨਾ ਅਧੀਨ ਬੀਜਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਖੰਨਾ, ਬੱਸ ਸਟੈਂਡ ਖੰਨਾ, ਕੋਰਟ ਕੰਪਲੈਕਸ, ਜੀ.ਟੀ.ਬੀ. ਮਾਰਕੀਟ ਖੰਨਾ ਅਤੇ ਮਲੇਰਕੋਟਲਾ ਚੌਕ ਖੰਨਾ ਵਿਖੇ ਸਮਾਪਤੀ ਹੋਵੇਗੀ। ਅਖੀਰਲਾ ਦਿਨ, 02 ਜਨਵਰੀ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 58-ਸਮਰਾਲਾ ਅਧੀਨ ਪੁੱਡਾ ਮਾਰਕੀਟ ਸਾਹਮਣੇ ਐਸ.ਡੀ.ਐਮ. ਦਫ਼ਤਰ ਸਮਰਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ, ਮੇਨ ਚੌਂਕ ਮਾਛੀਵਾੜਾ, ਚਰਨ ਕਮਲ ਚੌਂਕ ਮਾਛੀਵਾੜਾ, ਅਤੇ ਨਹਿਰ ਗੜੀ ਤਰਖਾਣਾ ਦਾ ਇਲਾਕਾ ਕਵਰ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!