ਬਰਨਾਲਾ ਦੀ ਰਾਹੀ ਬਸਤੀ ‘ਚ ਬਲਾਤਕਾਰ….!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 24 ਦਸੰਬਰ 2023

    ਸ਼ਹਿਰ ਦੀ ਰਾਹੀ ਬਸਤੀ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਲੜਕੇ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਕੇ,ਦੋਸ਼ੀ ਨੂੰ ਗਿਰਫਤਾਰ ਵੀ ਕਰ ਲਿਆ ਹੈ। ਪੀੜਤ ਲੜਕੀ ਥਾਣਾ ਸਦਰ ਬਰਨਾਲਾ ਦੇ ਇਲਾਕੇ ਦੀ ਰਹਿਣ ਵਾਲੀ ਹੈ,ਜਦੋਂਕਿ ਲੜਕਾ ਪਿੰਡ ਖੁੱਡੀ ਕਲਾਂ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਹ ਮਾਮਲਾ ਬਲਾਤਕਾਰ ਦੀ ਘਟਨਾ ਤੋਂ 9 ਦਿਨ ਬਾਅਦ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਲੜਕੀ ਦੀ ਮਾਂ ਨੇ ਲਿਖਵਾਇਆ ਹੈ ਕਿ ਉਸ ਦਾ ਇੱਕ ਰਿਸ਼ਤੇਦਾਰ ਲੜਕਾ ਭੋਲਾ ਸਿੰਘ ਵਾਸੀ ਖੁੱਡੀ ਕਲਾਂ, ਮਿਤੀ 15-12-2023 ਨੂੰ ,ਉਸਦੀ ਨਾਬਾਲਿਗ ਲੜਕੀ ਨੂੰ ਬਹਿਲਾ ਫੁਸਲਾ ਕੇ ਗਲੀ ਨੰਬਰ 9 ਰਾਹੀ ਬਸਤੀ ਬਰਨਾਲਾ ਵਿਖੇ ਲੈ ਗਿਆ। ਜਿੱਥੇ ਲਿਜਾ ਕੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਮੌਕਾ ਤੋ ਭੱਜ ਗਿਆ । ਘਟਨਾ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਨਾਮਜਦ ਦੋਸ਼ੀ ਭੋਲਾ ਸਿੰਘ ਪੁੱਤਰ ਰਾਮ ਲਾਲ ਵਾਸੀ ਖੁੱਡੀ ਕਲਾਂ ਦੇ ਖਿਲਾਫ ਅਧੀਨ ਜੁਰਮ 376 ਆਈ.ਪੀ.ਸੀ. ਅਤੇ ਸੈਕਸ਼ਨ 3,4 ਪੋਕਸੋ ਐਕਟ 2012/2013 ਤਹਿਤ ਥਾਣਾ ਸਿਟੀ-2 ਬਰਨਾਲਾ ਵਿਖੇ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ. ਹਰਵਿੰਦਰ ਪਾਲ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!