ਹਰਿੰਦਰ ਨਿੱਕਾ , ਪਟਿਆਲਾ 25 ਦਸੰਬਰ 2023
ਥਾਣਾ ਸਦਰ ਨਾਭਾ ਦੇ ਅਧੀਨ ਪੈਂਦੇ ਇੱਕ ਪਿੰਡ ਦੀ ਰਹਿਣ ਵਾਲੀ ਦਲਿਤ ਸਮਾਜ ਦੀ ਇੱਕ ਲੜਕੀ ਨੂੰ ਕਈ ਮਹੀਨਿਆਂ ਤੋਂ ਫੋਨ ਕਰਕੇ ਅਤੇ ਕਾਲਜ ਦੇ ਸਾਹਮਣੇ ਖੜ੍ਹਕੇ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਅਤੇ ਸ਼ੌਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਜਲੀਲ ਕਰਨ ਵਾਲੀ ਉਸ ਦੀ ਮਾਂ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਨੇ ਦੱਸਿਆ ਕਿ ਦੋਸ਼ੀ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਹਰੀਗੜ੍ਹ ,ਥਾਣਾ ਸਦਰ ਨਾਭਾ ਕਈ ਮਹਿਨਿਆ ਤੋ ਫੋਨ ਕਰਕੇ ਮੁਦਈ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ । ਮਿਤੀ 3 ਅਗਸਤ 2023 ਨੂੰ ਦੋਸ਼ੀ ਨੇ ਕਾਲਜ ਦੇ ਸਾਹਮਣੇ , ਲੜਕੀ ਨੂੰ ਘੇਰ ਕੇ ਧਮਕੀਆ ਵੀ ਦਿੱਤੀਆ ਸਨ । ਮੁਦਈ ਦਾ ਇਹ ਵੀ ਦੋਸ਼ ਹੈ ਕਿ ਦੋਸ਼ੀ ਦੀ ਮਾਤਾ ਪਰਮਜੀਤ ਕੌਰ ਵੀ ਮੁਦਈ ਦੀ ਲੜਕੀ ਨੂੰ ਧਮਕਾ ਰਹੀ ਹੈ । ਮਿਤੀ 14 ਅਗਸਤ 2023 ਨੂੰ ਵੀ ਦੋਸ਼ੀ ,ਮੁਦਈ ਦੀ ਲੜਕੀ ਨੂੰ ਘੇਰ ਕੇ ਵਿਆਹ ਕਰਾਉਣ ਅਤੇ ਸਬੰਧ ਬਣਾਉਣ ਲਈ ਧਮਕੀਆ ਦੇਣ ਲੱਗ ਪਿਆ ਅਤੇ ਦੋਸ਼ੀ ਦੀ ਮਾਂ ਦੋਸ਼ਣ ਪਰਮਜੀਤ ਕੌਰ ਨੇ ਮੁਦਈ ਦੀ ਲੜਕੀ ਪ੍ਰਤੀ ਕਈ ਲਿਖਤਾ ਲਿਖ ਕੇ ਸੋ਼ਸ਼ਲ ਮੀਡੀਆ ਪਰ ਪਾ ਕੇ,ਉਸ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਪੜਤਾਲ ਉਪਰੰਤ ਗੁਰਦੇਵ ਸਿੰਘ ਅਤੇ ਉਸ ਦੀ ਮਾਂ ਪਰਮਜੀਤ ਕੌਰ ਦੇ ਖਿਲਾਫ ਅਧੀਨ ਜ਼ੁਰਮ 341/354-A (2)/354-D/500 IPC ਅਤੇ Sec 3(1)R, 3(2) SC/ST Act ਤਹਿਤ ਥਾਣਾ ਸਦਰ ਨਾਭਾ ਵਿਖੇ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।