ਹੁਣ 19 ਦਸੰਬਰ ਤੱਕ ਸ੍ਰੀ ਮਦ ਭਗਵਤ ਪਾਠ ਅਤੇ ਪੂਜਾ ਹੋਵੇਗੀ : ਸ਼ਿਵਦਰਸਨ ਸ਼ਰਮਾ
ਪ੍ਰਸਿੱਧ ਭਜਨ ਗਾਇਕ ਅਲਕਾ ਗੋਇਲ ਭਲਕੇ ਸ਼ਾਮ ਨੂੰ 6 ਵਜੇ ਮਨੋਹਰ ਸੰਕੀਰਤਨ ਕਰਨਗੇ : ਸ਼ਿਵ ਸਿੰਗਲਾ
ਰਘਵੀਰ ਹੈਪੀ , ਬਰਨਾਲ਼ਾ, 13 ਦਸੰਬਰ 2023
ਸ੍ਰੀ ਸਨਾਤਨ ਧਰਮ (ਐੱਸ.ਡੀ) ਸਭਾ ਬਰਨਾਲ਼ਾ ਵੱਲੋਂ 100ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੀ ਸ਼ੁਰੂਆਤ ਇੱਕ ਵਿਸ਼ਾਲ ਸੋਭਾ ਯਾਤਰਾ ਨਾਲ ਕੀਤੀ ਗਈ। ਸ਼ੋਭਾ ਯਾਤਰਾ ਤੋਂ ਪਹਿਲਾਂ ਐੱਸ ਡੀ ਸਕੂਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਉਘੇ ਉਦਯੋਗਪਤੀ ਵਿਨੋਦ ਸਿੰਗਲ (ਬੰਗਲੌਰ ਵਾਲਿਆਂ) ਵੱਲੋਂ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਐੱਸ ਡੀ ਵੱਲੋਂ ਸਿੰਗੋਲ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਬਰਨਾਲ਼ਾ ਪੂਨਮਦੀਪ ਕੌਰ, ਬਲਤੇਜ ਪੰਨੂੰ, ਲਖਵੀਰ ਸਿੰਘ ਲੱਖੀ ਜੈਲਦਾਰ, ਵਿਨੋਦ ਸਿੰਗਲ, ਰਾਕੇਸ਼ ਗਰਗ, ਸ਼ਿਵਦਰਸ਼ਨ ਕੁਮਾਰ ਸ਼ਰਮਾ, ਸ਼ਿਵ ਸਿੰਗਲਾ ਨੇ ਭਾਗ ਲਿਆ ਅਤੇ ਪੰਡਤ ਸ਼ਿਵ ਕੁਮਾਰ ਗੌੜ ਤੇ ਰਾਕੇਸ਼ ਗੌੜ ਨੇ ਮੰਤਰ ਉਚਾਰਣ ਕੀਤਾ। ਇਸ ਉਪਰੰਤ ਵਿਸ਼ਾਲ ਸੋਭਾ ਯਾਤਰਾ ਐੱਸ. ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬਾਲਮੀਕ ਚੌਂਕ) ਸ਼ੁਰੂ ਹੋ ਕੇ ਅੱਗਰਵਾਲ ਚੌਂਕ, ਸ਼ਹੀਦ ਭਗਤ ਚੌਂਕ, ਸਦਰ ਬਜ਼ਾਰ, ਛੱਤਾ ਖੂਹ, ਰੇਲਵੇ ਸਟੇਸ਼ਨ, ਨਹਿਰੂ ਚੌਂਕ, ਜੋੜੇ ਪੰਪ, ਪੱਕਾ ਕਾਲਜ ਰੋਡ, ਗਜਲ ਹੋਟਲ ਵਾਲੀ ਗਲੀ ਰਾਹੀਂ ਕੱਚਾ ਕਾਲਜ ਰੋਡ, ਬਾਬਾ ਨਾਮਦੇਵ ਗੁਰਦੁਆਰਾ, ਸਿਵਲ ਹਸਪਤਾਲ ਦੇ ਸਾਹਮਣਿਓਂ ਹੁੰਦੀ ਹੋਈ ਅੱਗਰਵਾਲ ਚੌਂਕ ਤੋਂ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਈ। ਸ਼ੋਭਾ ਯਾਤਰਾ ਵਿੱਚ ਸ੍ਰੀ ਮਦ ਭਗਵਤ ਗ੍ਰੰਥ ਨੂੰ ਹਾਥੀ ਉਪਰ ਸਸ਼ੋਭਿਤ ਕੀਤਾ ਗਿਆ ਸੀ, ਬਹੁਤ ਹੀ ਸੁੰਦਰ ਝਾਕੀਆਂ ਅਤੇ ਰਥ ਇਸ ਮੌਕੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੇ ਸਨ। ਇਹ ਸ਼ੋਭਾ ਯਾਤਰਾ ਸਰਬ ਧਰਮ ਏਕਤਾ ਦੀ ਵੀ ਪ੍ਰੇਰਨਾ ਸਰੋਤ ਹੀ ਨਿੱਬੜੀ ਕਿਉਂਕਿ ਐਸ ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਸਮੇਤ ਸਮੁੱਚੀ ਮੈਨੇਜਮੈਂਟ ਵੱਲੋਂ ਸੋਭਾ ਯਾਤਰਾ ਦੇ ਰਸਤੇ ਵਿੱਚ ਆਉਂਦੇ ਗੁਰਦੁਆਰਾ ਨਾਨਕਪੁਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਨਾਲ਼ਾ ਅਤੇ ਗੁਰਦੁਆਰਾ ਬਾਬਾ ਨਾਮਦੇਵ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀ ਵੱਲੋਂ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦਿੱਤੇ ਗਏ ਅਤੇ ਯਾਤਰਾ ਵਿੱਚ ਸਾਮਲ ਲੋਕਾਂ ਲਈ ਚਾਹ ਪਾਣੀ, ਬਿਸਕੁਟ ਅਤੇ ਫਲਾਂ ਦੇ ਲੰਗਰ ਲਗਾਏ ਗਏ। ਰਸਤੇ ਮੰਦਰ ਗੀਟੀ ਬਾਬਾ ਮੰਦਰ, ਗੀਤ ਭਵਨ, ਪ੍ਰਾਚੀਨ ਸ਼ਿਵ ਮੰਦਰ, ਪੁਰਾਣੀ ਗਊਸ਼ਾਲਾ, ਮਹਾਂ ਸਕਤੀ ਕਲਾ ਮੰਦਰ, ਮਾਤਾ ਆਦਿ ਸ਼ਕਤੀ ਮੰਦਰ, ਮਹਾਂਰਿਸ਼ੀ ਬਾਲਮੀਕ ਮੰਦਰ ਵਿੱਚ ਮੱਥਾ ਟੇਕਦਿਆਂ ਸ਼ੋਭਾ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ। ਬਰਨਾਲ਼ਾ ਵਾਸੀਆਂ ਵੱਲੋ ਵੀ ਸਹਿਰ ਦੇ ਬਜਾਰਾਂ ਵਿੱਚ ਅਣਗਿਣਤ ਸਟਾਲਾਂ ਅਤੇ ਲੰਗਰ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਸੋਭਾ ਯਾਤਰਾ ਵਿੱਚ ਜਿਥੇ ਸਨਾਤਨ ਅਚਾਰੀਆ ਸ਼ਿਵ ਕੁਮਾਰ ਗੌੜ, ਰਾਕੇਸ਼ ਗੌੜ, ਮਹੰਤ ਕੇਵਲ ਕ੍ਰਿਸ਼ਨ ਅਤੇ ਬਾਬਾ ਸੁਖਦੇਵ ਮੁਨੀ ਜੀ ਸੁੰਦਰ ਰਥਾਂ ‘ਤੇ ਸਵਾਰ ਸਨ, ਉਥੇ ਸਨਾਤਨ ਧਰਮ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੌਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਰਾਹੁਲ ਗੁਪਤਾ,ਰਾਜੇਸ਼ ਕਾਂਸਲ ਸਮੇਤ ਐਸ ਡੀ ਸਭਾ ਦੇ ਸਮੂਹ ਮੈਂਬਰਾਨ ਇਸ ਸੋਭਾ ਯਾਤਰਾ ਨਾਲ ਚੱਲ ਰਹੇ ਹਨ।ਬਹੁਤ ਹੀ ਸ਼ਾਨਦਾਰ ਬੈਂਡ ਵਾਜੇ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਸਨ ਅਤੇ ਬਹੁਤ ਹੀ ਮਿੱਠੀਆਂ ਅਤੇ ਯਾਦਗਾਰੀ ਯਾਦਾਂ ਨੂੰ ਛੱਡਦਿਆਂ ਮੁੜ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆ ਕੇ ਸ਼ੋਭਾ ਯਾਤਰਾ ਸੰਪੰਨ ਹੋਈ।