ਵਿਸ਼ਵ ਸ਼ਾਂਤੀ ਲਈ ਹਵਨ ਯੱਗ ਉਪਰੰਤ ਰਸਮੀ ਤੌਰ ਤੇ ਸੈਂਟਰ ਕੀਤਾ ਲੜਕੀਆਂ ਦੇ ਸਪੁਰਦ
ਹਰਿੰਦਰ ਨਿੱਕਾ ਬਰਨਾਲਾ
ਸਥਾਨਕ ਗਾਂਧੀ ਆਰੀਆ ਹਾਈ ਸਕੂਲ ਵਿਖੇ ਨਵੇਂ ਬਣੇ ਮਾਤਾ ਸ਼ੀਲਾ ਰਾਣੀ ਗੋਇਲ ਸਿਲਾਈ ਸੈਂਟਰ ਦਾ ਉਦਘਾਟਨ ਐਸਐਸਪੀ ਸੰਦੀਪ ਗੋਇਲ ਨ ਕੀਤਾ। ਵਰਣਨਯੋਗ ਹੈ ਕਿ ਆਰੀਆ ਸਕੂਲ ਵਿੱਚ ਪਿਛਲੇ ਇਕ ਸਾਲ ਤੋਂ ਮਾਸਟਰ ਸੱਤ ਸਾਲ ਜੀ ਦੇ ਪਰਿਵਾਰ ਵੱਲੋਂ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਸੈਂਟਰ ਵਿੱਚ ਸਕੂਲ ਦੀਆਂ ਲੱਗਭੱਗ 90 ਲੜਕੀਆਂ ਸਿਲਾਈ ਸਿੱਖ ਰਹੀਆਂ ਹਨ ।ਇਹਨਾਂ ਵਿੱਚੋਂ ਬਹੁਤੀਆਂ ਲੜਕੀਆਂ ਅਤੇ ਸਕੂਲ ਦੀਆਂ ਅਧਿਆਪਕਾਵਾਂ ਨੇ ਕਰੋਨਾ ਸੰਕਟ ਸਮੇਂ ਪਿਛਲੇ 2 ਮਹੀਨਿਆਂ ਤੋਂ ਕਰੀਬ ਦਸ ਹਜ਼ਾਰ ਮਾਸਕ ਬਣਾ ਕੇ ਲੋੜਵੰਦਾਂ ਨੂੰ ਵੰਡੇ। ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਸਮਾਜ ਸੇਵਾ ਦੇ ਇਸ ਕਾਰਜ ਦੀ ਚੁਫੇਰਿਓਂ ਪ੍ਰਸੰਸਾ ਹੋਈ। ਐਸਐਸਪੀ ਸੰਦੀਪ ਗੋਇਲ ਵੀ ਇਸ ਦੌਰਾਨ ਸਕੂਲੀ ਬੱਚਿਆਂ ਨੂੰ ਮਿਲਣ ਲਈ ਆਏ। ਬੱਚਿਆਂ ਦੇ ਇਸ ਸਮਾਜ ਸੇਵਾ ਦੇ ਯਤਨਾਂ ਤੋਂ ਖੁਸ਼ ਹੋ ਕੇ ਐਸਐਸਪੀ ਗੋਇਲ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਸੈਂਟਰ ਨੂੰ ਅਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ। ਹੁਣ ਇਹ ਸਿਲਾਈ ਸੈਂਟਰ ਨਵੇਂ ਫਰਨੀਚਰ ਨਵੀਆਂ ਮਸ਼ੀਨਾਂ ਅਤੇ ਸਾਜੋ ਸਾਮਾਨ ਨਾਲ ਤਿਆਰ ਹੋ ਗਿਆ ਹੈ। ਵਿਸ਼ਵ ਸ਼ਾਂਤੀ ਲਈ ਹਵਨ ਯੱਗ ਤੋਂ ਬਾਅਦ ਰਸਮੀ ਤੌਰ ਤੇ ਐਸਐਸਪੀ ਬਰਨਾਲਾ ਨੇ ਇਹ ਸੈਂਟਰ ਲੜਕੀਆਂ ਨੂੰ ਸਪੁਰਦ ਕਰਦੇ ਹੋਏ ਕਿਹਾ ਕਿ ਅੱਜ ਲੋੜ ਹੈ ਕਿ ਬੱਚੇ ਆਪਣੇ ਪੈਰਾਂ ਤੇ ਖੜ੍ਹੇ ਹੋਣ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੈਂਟਰ ਤੋਂ ਸਿਲਾਈ ਸਿਖਣ ਵਾਲੀਆਂ ਲੜਕੀਆਂ ਨੂੰ ਉਹ ਲੁਧਿਆਣਾ ਵਿਖੇ ਇੰਡਸਟਰੀ ਵਿੱਚ ਨੌਕਰੀ ਦਿਵਾਉਣ ਲਈ ਯਤਨ ਕਰਨਗੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਰਤ ਭੂਸ਼ਨ ਮੈਨਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰੀਆ ਸੰਸਥਾਵਾਂ ਹਮੇਸ਼ਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦੀਆਂ ਰਹਿਣਗੀਆਂ। ਸੰਸਥਾ ਦੇ ਮੈਨੇਜਰ ਸੰਜੀਵ ਸ਼ੋਰੀ ਨੇ ਕਿਹਾ ਕਿ ਕਿ ਇਸ ਸੈਂਟਰ ਵਿੱਚ ਸਿਲਾਈ ਸਿਖਣ ਵਾਲੀਆਂ ਲੜਕੀਆਂ ਨੂੰ ਸੰਸਥਾ ਵੱਲੋਂ ਇਕ ਇਕ ਸਿਲਾਈ ਮਸ਼ੀਨ ਵੀ ਦਿੱਤੀ ਜਾਵੇਗੀ। ਇਸ ਮੌਕੇ ਲੁਧਿਆਣਾ ਤੋਂ ਮਾਸਟਰ ਸੱਤ ਪਾਲ ਜੀ, ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਡਾ ਸੂਰਿਆ ਕਾਂਤ ਸ਼ੋਰੀ, ਭਾਰਤ ਮੋਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ , ਸੁਖਮਿੰਦਰ ਸੰਧੂ, ਦੀਪਕ ਸੋਨੀ, ਅਸ਼ੋਕ ਕੁਮਾਰ ਲੱਖੀ, ਐਮਸੀ ਮਹੇਸ਼ ਲੋਟਾ, ਕੇਵਲ ਜਿੰਦਲ, ਮਹਿੰਦਰ ਪਾਲ ਪੱਖੋ, ਸੁੱਖੀ ਐਮਸੀ, ਰਜਿੰਦਰ ਚੌਧਰੀ, ਮੋਤੀ ਗਰਗ, ਲੁਧਿਆਣਾ ਤੋਂ ਰਾਕੇਸ਼ ਕੁਮਾਰ,ਨਰਿੰਦਰ ਸ਼ਰਮਾ ਆਦਿ ਸ਼ਾਮਿਲ ਹੋਏ।
।