ਰਿਚਾ ਨਾਗਪਾਲ, ਪਟਿਆਲਾ, 30 ਨਵੰਬਰ 2023
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸੁਲਤਾਨਪੁਰ ਲੋਧੀ ਦੇ ਗੁਰੂ ਘਰ ਵਿੱਚ ਸ਼ਰੇਆਮ ਗੋਲੀਆਂ ਆਮ ਆਦਮੀ ਪਾਰਟੀ ਦੀ ਸ਼ੈਅ ਤੇ ਪੁਲਿਸ ਪ੍ਰਸ਼ਾਸਨ ਵਲੋਂ ਚਲਾਈਆਂ ਗਈਆਂ। ਜਿਸ ਦੀ ਨਿੰਦਾ ਹਰ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਾ ਕਰ ਰਿਹਾ ਹੈ। ਪਰ ਥਾਂ ਥਾਂ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਬਹਿਬਲਪੁਰ ਕਾਂਡ ਤੇ ਬਰਗਾੜੀ ਘਟਨਾ ਤੇ ਭੰਡਣ ਵਾਲੇ ਪੰਥ ਦਰਦੀ ਹੁਣ ਸੁਲਤਾਨਪੁਰ ਲੋਧੀ ਗੋਲੀ ਕਾਂਡ ਤੇ ਚੁੱਪ ਕਿਉਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਸ਼ਰੇਆਮ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਅੰਦਰ ਜਾ ਕਿ ਪੰਜਾਬ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ।ਪਰ ਅਜੇ ਤੱਕ ਆਪ ਸਰਕਾਰ ਵੱਲੋਂ ਕਰਵਾਈ ਗਈ ਇਸ ਨਿੰਦਣਯੋਗ ਘਟਨਾ ਤੇ ਕਿਸੇ ਵੀ ਪੰਥ ਦਰਦੀ ਜੋ ਬਾਦਲਾਂ ਨੂੰ ਭੱਡਣ ਵਿੱਚ ਵਧੇਰੇ ਦਿਲਚਸਪੀ ਦਿਖਾ ਰਹੇ ਸਨ।ਉਹ ਇਸ ਗੋਲੀ ਕਾਂਡ ਤੇ ਚੁੱਪ ਧਾਰ ਕਿ ਬੈਠ ਚੁੱਕੇ ਹਨ।ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਪੰਥ ਦਾ ਮੌਖੋਟਾ ਪਾਉਣ ਵਾਲੇ ਅਪਣੇ ਆਪ ਨੂੰ ਪੰਥ ਦਰਦੀ ਅਖਵਾਉਣ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਘਿਓ ਖਿਚੜੀ ਹੋ ਚੁੱਕੇ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਜੇਕਰ ਕੋਈ ਪਾਰਟੀ ਸੁਲਤਾਨਪੁਰ ਲੋਧੀ ਗੁਰੂ ਘਰ ਵਿੱਚ ਸ਼ਰੇਆਮ ਸਰਕਾਰ ਦੀ ਸ਼ੈਅ ਤੇ ਚਲਾਇਆ ਗੋਲੀਆਂ ਦੀ ਨਿੰਦਾ ਕਰਦਾ ਹੋਇਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਜਿਥੇ ਮੰਗ ਕਰਦਾ ਹੈ। ਉਥੇ ਕਈ ਚੈਨਲਾਂ ਦੇ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕੀਤੀ ਕੁੱਟਮਾਰ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।
ਉਹਨਾਂ ਸਮੁੱਚੀਆਂ ਸਿੱਖ ਸੰਗਤਾਂ, ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸੰਗਤਾਂ ਦੇ ਕਟਿਹਰੇ ਵਿੱਚ ਲਿਆਉਣ ਲਈ ਸੰਗਤ ਜਾਗਰੂਕ ਲਹਿਰ ਪੈਦਾ ਕਰਨ ਤਾ ਜੋ ਪੰਥ ਦੋਖੀਆਂ ਨੂੰ ਸਜ਼ਾ ਦਿਵਾਈਆਂ ਜਾਣ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਸੈਨਿਕ ਵਿੰਗ ਦੇ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਪਰਮਿੰਦਰ ਸਿੰਘ ਨੀਟਾ ਸੰਧੂ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਪ੍ਰਧਾਨ ਡਾ ਅਰੁਜਨ ਸਿੰਘ, ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਸੁਖਵਿੰਦਰ ਸਿੰਘ ਕਾਲਾ ਅਰੌੜਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਕੇਵਲ ਖਾ ਧਰਮਗੜ,ਪ੍ਰਧਾਨ ਡਾ ਜਸਵੰਤ ਸਿੰਘ ਅਲਾਦਾਦਪੁਰ, ਮਨਜੀਤ ਸਿੰਘ ਸਲਾਣਾ,ਸਿੰਕਦਰ ਸਿੰਘ ਮੋਤੀ, ਬਲਤੇਜ ਸਿੰਘ ਸਾਬਕਾ ਕੌਂਸਲਰ,ਆਦਿ ਹਾਜ਼ਰ ਸਨ।