ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਨੂੰ ਜ਼ਿਲ੍ਹਾ ਅਵਾਰਡ ਨਾਲ ਕੀਤਾ ਸਨਮਾਨਿਤ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 29 ਨਵੰਬਰ 2023

           ਸਿੱਖਿਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ  ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

Advertisement

                ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਜਿਲ੍ਹੇ ਦੇ ਸਕੈਡੰਰੀ ਵਿਭਾਗ ਦੇ ਸਰਵੋਤਮ 23 ਅਧਿਕਾਰੀਆਂ, ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਟੇਟ ਐਵਾਰਡ ਦੀ ਤਰਜ਼ ਤੇ ਜ਼ਿਲ੍ਹਾ ਫਾਜ਼ਿਲਕਾ ਨੇ ਜ਼ਿਲ੍ਹਾ ਅਵਾਰਡ ਦੀ ਸ਼ੁਰੂਆਤ ਕੀਤੀ ਹੈ।ਜਿਸ ਲਈ ਅਪਲਾਈ ਕਰਨ ਲਈ ਸਮੂਹ ਅਧਿਆਪਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਨਿਰਧਾਰਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਅਧਿਆਪਕਾਂ ਦੀ ਚੋਣ ਜ਼ਿਲ੍ਹਾ ਚੋਣ ਕਮੇਟੀ ਵੱਲੋਂ ਪੂਰੀ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ।

                ਅਧਿਆਪਕ  ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਅਧਿਆਪਕ ਇੱਕ ਵਿਦਿਆਰਥੀਆਂ ਦਾ ਭਵਿੱਖ ਉਜਾਗਰ ਕਰਦੇ ਹਨ ਅਤੇ ਅਧਿਆਪਕ ਹੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਤੇ ਚੰਗੇ ਸੰਸਕਾਰ ਭਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਨਾਲ ਮਿਲ ਕੇ ਹੋਰ ਵੱਡੇ ਪੱਧਰ ਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ।

ਜ਼ਿਲ੍ਹਾ ਸਿੱਖਿਆ ਅਫਸਰ ਡਾ. ਬੱਲ ਨੇ  ਕਿਹਾ ਕਿ ਸਾਨੂੰ ਇੱਕ ਅਧਿਆਪਕ ਵੱਲੋਂ ਪਾਏ ਯੋਗਦਾਨ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਸਨਮਾਨ ਸਮੇਂ ਦੀ ਲੋੜ ਹੈ ਕਿਉਂਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਦੇ ਰਾਹ ਵੱਲ ਨਹੀਂ ਤੁਰ ਸਕਦਾ, ਜਿਵੇਂ ਕਿ ਇਹ ਸਹੀ ਕਿਹਾ ਗਿਆ ਹੈ, ‘ਇੱਕ ਅਧਿਆਪਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਕਿ ਦੂਜਿਆਂ ਲਈ ਰਸਤਾ ਰੋਸ਼ਨ ਕਰਨ ਲਈ ਆਪ ਨੂੰ ਜਲਾਉਂਦਾ ਹੈ’। ਉਨ੍ਹਾਂ ਕਿਹਾ ਕਿ ਇਸੇ ਕਰਕੇ ਅਧਿਆਪਕ ਦੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਡੇ ਇਹ ਅਵਾਰਡੀ ਅਧਿਆਪਕ ਦੂਸਰਿਆਂ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਦਾ ਕੰਮ ਕਰਨਗੇ।

               ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰੋਜੈਕਟਾਂ ਵਿੱਚ ਯੋਗਦਾਨ ਦੇਣ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਵਿੱਚੋਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ, ਹੈੱਡਮਾਸਟਰਾ ਸਤਿੰਦਰ ਬੱਤਰਾ, ਲੈਕਚਰਾਰ ਪੰਕਜ਼ ਕੰਬੋਜ, ਗੌਤਮ ਗੌੜ੍ਹ,ਅਮਨ ਸੇਠੀ,ਐਮ ਐਸ ਆਈ ਕੋਆਰਡੀਨੇਟਰ ਸੁਰਿੰਦਰ ਕੰਬੋਜ ਅਤੇ ਸਿੱਖਿਆ ਸੁਧਾਰਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪ੍ਰਿੰਸੀਪਲ ਅਤੁੱਲ ਕੁਮਾਰ, ਪ੍ਰਿਸੀਪਲ ਜਸਵਿੰਦਰ ਸਿੰਘ, ਪ੍ਰਿਸੀਪਲ ਸੁਮਿਤ ਕੁਮਾਰ, ਹੈੱਡਮਾਸਟਰਾ ਬੰਤਾ ਸਿੰਘ, ਹੈੱਡਮਾਸਟਰਾ ਰਾਜੀਵ ਸਿੰਘ, ਲੈਕਚਰਾਰ ਹਰਬੰਸ ਸਿੰਘ, ਲੈਕਚਰਾਰ ਕੁੰਭਾ ਰਾਮ,ਮੈਡਮ ਨੈਨਸੀ, ਕੰਪਿਊਟਰ ਅਧਿਆਪਕ ਵਿਸ਼ਾਲ ਵਾਟਸ,ਮੈਡਮ ਕੀਰਤੀ ਬੰਗਾ, ਅਧਿਆਪਕ ਨਰਿੰਦਰ ਕੁਮਾਰ,ਮੈਡਮ ਅਮਨਪ੍ਰੀਤ ਕੌਰ, ਕੰਪਿਊਟਰ ਅਧਿਆਪਕਾਂ ਵਿਸ਼ੂ ਦੂਮੜਾ,ਮੈਡਮ ਮੋਨਿਕਾ, ਪੀਟੀਆਈ ਬਲਦੇਵ ਸਿੰਘ, ਸਹਾਇਕ ਲਾਇਬ੍ਰੇਰੀਅਨ ਨੀਲਮ ਰਾਣੀ,ਕਲਰਕ ਵਿਜੇ ਭੂਸਨ ਨੂੰ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਸਮਾਰੋਹ ਨੂੰ ਨੇਪਰੇ ਚਾੜ੍ਹਨ ਲਈ ਭਾਰਤੀ ਫਾਊਂਡੇਸ਼ਨ ਦੇ ਅਕਾਦਮਿਕ ਮੈਂਟਰ ਦਵਿੰਦਰ ਕੁਮਾਰ, ਮੰਗਾ ਸਿੰਘ, ਪ੍ਰਦੀਪ ਕੁਮਾਰ,ਸਾਹਿਲ ਗਰਗ,ਪ੍ਰੋਜੈਕਟ ਕੋਆਰਡੀਨੇਟਰ ਅਮਰਜੀਤ ਸਿੰਘ ,ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਵਿਵੇਕ ਅਨੇਜਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

Advertisement
Advertisement
Advertisement
Advertisement
Advertisement
error: Content is protected !!