ਰਿਚਾ ਨਾਗਪਾਲ, ਪਟਿਆਲਾ, 28 ਨਵੰਬਰ 2023
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਿਸ਼ੇ ਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਦੇ ਕੋਰਸ ਕੁਆਰਡੀਨੇਟਰ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਤਕਨਾਲੋਜੀ) ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਪਦਾਰਥ ਬਣਾਉਣ ਬਾਰੇ ਸਿਖਲਾਈ ਦਿੱਤੀ। ਕੋਰਸ ਦੌਰਾਨ ਸਿੱਖਿਆਰਥੀਆਂ ਨੇ ਆਪਣੇ ਹੱਥੀ ਵੱਖ-ਵੱਖ ਮੁਰੱਬੇ, ਕੈਂਡੀ, ਜੈਮ, ਆਰ.ਟੀ.ਸੀ., ਸੁਕੈਸ਼ ਆਦਿ ਤਿਆਰ ਕਰਨ ਦੀ ਵਿਧੀ ਨੂੰ ਜਾਣਿਆ।
ਅਗਾਂਹਵਧੂ ਕਿਸਾਨ ਗੁਰਪ੍ਰੀਤ ਕੌਰ ਪਿੰਡ ਕਲਿਆਣ ਨੇ ਸਿੱਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਖ਼ਤ ਮਿਹਨਤ ਲਈ ਉਤਸ਼ਾਹਿਤ ਕੀਤਾ। ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ ਨੇ ਸਿੱਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਖੁਰਾਕੀ ਤੱਤਾ ਬਾਰੇ ਜਾਣਕਾਰੀ ਦਿੱਤੀ।
ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਅਤੇ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਤਕਨਾਲੋਜੀ) ਨੇ ਸਿੱਖਿਆਰਥੀਆਂ ਅਤੇ ਖੁੰਬ ਉਤਪਾਦਕਾਂ ਨੂੰ ਬਾਜਵਾ ਵੈਜੀ ਕਰਾਫ਼ਟ ਪ੍ਰਾਈਵੇਟ ਲਿਮਟਿਡ, ਭੌਰ ਸੈਂਦਾਂ ਵਿਖੇ ਖੁੰਬ ਫਾਰਮ ਅਤੇ ਕੈਨਿੰਗ ਯੂਨਿਟ ਦਾ ਦੌਰਾ ਕਰਵਾਇਆ। ਸ. ਹਰਪਾਲ ਸਿੰਘ ਬਾਜਵਾ, ਅਗਾਂਹਵਧੂ ਕਿਸਾਨ ਨੇ ਆਪਣੇ ਸਫਲਤਾ ਦੇ ਨੁਕਤੇ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀ ਖਰੀਦੀਆਂ। ਅਖੀਰ ਵਿਚ ਡਾ. ਗੁਰਉਪਦੇਸ਼ ਕੌਰ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਵੀ ਦਿੱਤੀ।