ਸਕੂਲਾਂ ਅਤੇ ਕਾਲਜਾਂ ਵਿੱਚ ਨੁੱਕੜ ਨਾਟਕ ਪੇਸ਼ ਕਰਕੇ ਭਰੂਣ ਹੱਤਿਆ ਪ੍ਰਤੀ ਕੀਤਾ ਜਾਗਰੂਕਤਾ

Advertisement
Spread information
ਬਿੱਟੂ ਜਲਾਲਾਬਾਦੀ, ਫਾਜਿਲਕਾ 27 ਨਵੰਬਰ 2023
     ਸਮਾਜਿਕ  ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਚੰਡੀਗੜ੍ਹ ਦੇ ਸਹਿਯੋਗ ਨਾਲ ਜਨ ਜੋਤੀ ਕਲਿਆਣ  ਸੰਮਤੀ ਅਬੋਹਰ  (ਰਜਿ.)ਵੱਲੋਂ ਕੰਨਿਆ ਭਰੂਣ ਹੱਤਿਆ ਜਾਗਰੂਕਤਾ ਕੈਪ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ -ਵੱਖ ਸਕੂਲਾਂ ਅਤੇ  ਕਾਲਜਾਂ ਵਿੱਚ  ਨੁੱਕੜ ਨਾਟਕ ਪੇਸ਼ ਕੀਤੇ ਜਾ ਰਹੇ ਹਨ।      ਪਿਛਲੇ  ਦਿਨੀਂ ਸਰਕਾਰੀ  ਸੀ. ਸੈ.ਸਕੂਲ  ਬਲੂਆਣਾ ,ਮਾਇਆ ਦੇਵੀ ਸੀ. ਸੈ. ਸਕੂਲ  ਕੇਰਾ ਖੇੜਾ ,ਸਰਦਾਰ ਪਟੇਲ ਮੀਰਾ ਕਾਲਜ ਅਬੋਹਰ, ਸੱਚ ਖੰਡ ਸੀ. ਸੈ. ਸਕੂਲ ਅਬੋਹਰ ,ਸ਼ਿਵਾਲਿਕ ਸਕੂਲ ਅਬੋਹਰ ,ਨਵਯੁਗ ਸਕੂਲ ਅਬੋਹਰ ,ਸਰਕਾਰੀ  ਸੀ. ਸੈ. ਸਕੂਲ  ਡੰਗਰ ਖੇੜਾ ,ਮੀਰਾ ਕਾਲਜ ਆਫ਼ ਨਰਸਿੰਗ ਅਬੋਹਰ ,ਵਾਹਿਗੁਰੂ ਕਾਲਜ ਅਬੋਹਰ ਆਦਿ ਵਿਦਿਅਕ ਸੰਸਥਾਵਾਂ ਵਿਖੇ ਪੇਸ਼ਕਾਰੀਆਂ ਕੀਤੀਆਂ ਹਨ।
     ਵਿਮਲ ਮਿੱਢਾ ਦੇ ਲਿਖੇ ਨਾਟਕ “ਤੈ ਕੀ ਦਰਦ ਨਾ ਆਇਆ ” ਦੀ ਪੇਸ਼ਕਾਰੀ ਰੂਬੀ ਸ਼ਰਮਾ ਟੀਮ ਇੰਚਾਰਜ  ਵੱਲੋਂ ਵੈਭਵ ਅਗਰਵਾਲ ,ਵਿਕਾਸ ਕੁਮਾਰ , ਸੰਦੀਪ ਸ਼ਰਮਾ ,ਪਵਨ ਕੁਮਾਰ ,ਗੁਲਜਿੰਦਰ ਕੌਰ,ਅਵਤਾਰ  ਸਿੰਘ ,ਠਾਕੁਰ  ਵਲੋ ਕੀਤੀਆਂ  ਜਾ ਰਹੀਆਂ  ਹਨ। ਜਨ ਜੋਤੀ ਕਲਿਆਣ ਸੰਮਤੀ ਅਬੋਹਰ ਵੱਲੋਂ ਸ਼੍ਰੀ ਦਿਆਲ ਚੰਦ ਅਤੇ ਨਰਿੰਦਰ  ਕੁਮਾਰ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ  ਤਹਿਤ  ਨੁੱਕੜ  ਨਾਟਕਾਂ  ਦੀਆਂ ਪੇਸ਼ਕਾਰੀਆਂ ਜਾਰੀ ਰਹਿਣਗੀਆਂ ।
Advertisement
Advertisement
Advertisement
Advertisement
Advertisement
error: Content is protected !!