ਰਵੀ ਸੈਣ, ਬਰਨਾਲਾ 26 ਨਵੰਬਰ 2023
ਕੇਦਰ ਦੀ ਮੋਦੀ ਸਰਕਾਰ ਵੱਲੋ ਦੇਸ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਲਈ 187 ਸਕੀਮਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਦਾ ਪ੍ਰਚਾਰ ਕਰਨ ਲਈ ਪੰਜਾਬ ਵਿੱਚ ਕੇਦਰ ਸਰਕਾਰ ਵੱਲੋ 117 ਮੋਬਾਈਲ ਵੈਨਾ ਜਿੰਨਾ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋ 22 ਨਵੰਬਰ ਨੂੰ ਵਿਕਸਤ ਭਾਰਤ ਸਕੰਲਪ ਯਾਤਰਾ ਨੂੰ ਰਵਾਨਾ ਕੀਤਾ ਗਿਆ ਹੈ ਉਹ ਵੈਨਾ ਹਰ ਇਕ ਵਿਧਾਨ ਸਭਾ ਹਲਕੇ ਵਿੱਚ ਜਾਵੇਗੀ ਅਤੇ ਇੱਕ ਇੱਕ ਵੈਨ ਪਿੰਡ ਪਿੰਡ ਜਾਕੇ ਇਹਨਾਂ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨਗੀਆ ਤਾਕਿ ਆਮ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਪਤਾ ਚੱਲ ਸਕੇ ਅਤੇ ਹਰ ਇੱਕ ਆਮ ਆਦਮੀ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੇ ਇਹ ਜਾਣਕਾਰੀ ਪ੍ਰੈਸ ਦੇ ਨਾਂ ਇਕ ਬਿਆਨ ਜਾਰੀ ਕਰਦਿਆ ਭਾਜਪਾ ਸੈਨਿਕ ਸੈੱਲ ਦੇ ਸੂਬਾ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਲੋਕਾਂ ਨੂੰ ਇਹਨਾਂ ਪ੍ਰਚਾਰ ਕਰਨ ਵਾਲੀਆਂ ਵੈਨਾ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਸਿੱਧੂ ਨੇ ਕਿਹਾ ਕਿ ਜਿਵੇਂ ਕੇ ਅਯੁਸਮਨ ਬੀਮਾ ਯੋਜਨਾ ਜਿਸ ਵਿੱਚ ਮੁਫ਼ਤ ਇਲਾਜ ਕਰਵਾਉਣ ਲਈ ਕੇਦਰ ਸਰਕਾਰ ਵੱਲੋ ਪੰਜ ਲੱਖ ਤੱਕ ਦੀ ਸੁਭੀਦਾ ਹੈ ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਲੋੜਮੰਦ ਲੋਕ 2.5 ਲੱਖ ਤੱਕ ਆਪਣੇ ਘਰ ਬਣਾਉਣ ਵਾਸਤੇ ਮੁਫ਼ਤ ਕੇਦਰ ਸਰਕਾਰ ਤੋਂ ਪੈਸੇ ਲੇ ਸਕਦੇ ਹਨ ,ਉੱਜਵਲ ਗੈਸ ਯੋਜਨਾ ਤਹਿਤ ਲੋੜਮੰਦ ਲੋਕ ਮੁਫ਼ਤ ਗੈਸ ਕੁਨੈਕਸ਼ਨ ਲੈ ਸਕਦੇ ਹਨ, ਰੇੜ੍ਹੀ ਤੇ ਛੋਟੇ ਛੋਟੇ ਕੰਮ ਕਰਨ ਵਾਲੇ ਲੋਕਾਂ ਲਈ ਬਿਨਾ ਵਿਆਜ ਤੋ ਕਰਜੇ ਦੀ ਸੁਭਿਦਾ,ਵਿਸ਼ਕਰਮਾ ਸਕੀਮ ਜਿਸ ਰਾਹੀਂ 18 ਕਿਸਮ ਦੇ ਕਾਰੀਗਰ ਰਾਜ ਮਿਸਤਰੀ, ਪਲੰਬਰ,ਮੋਚੀ, ਨਾਈ, ਘਮਿਆਰ,ਧੋਬੀ, ਸੁਨਾਰ ,ਲੱਕੜ ਦੇ ਮਿਸਤਰੀ ਆਦਿ ਸਰਕਾਰ ਤੋਂ ਆਪਣਾ ਕਾਰੋਬਾਰ ਤੋਰਨ ਲਈ ਬਿਨਾ ਵਿਆਜ ਤੋ ਕਰਜਾ ਲੈ ਸਕਦੇ ਹਨ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਥੇ ਭਾਰਤ ਦਾ ਝੰਡਾ ਪੂਰੇ ਵਿਸ਼ਵ ਵਿੱਚ ਬੁਲੰਦ ਕੀਤਾ ਹੈ ਉਥੇ ਦੇਸ ਦੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਘਰ ਘਰ ਵਿੱਚੋਂ ਗਰੀਬੀ ਦੂਰ ਭਜਾਉਣ ਲਈ ਭੀ ਬੱਚਨਬਧ ਹਨ ਉਹਨਾਂ ਭਾਰਤੀ ਜੰਨਤਾ ਪਾਰਟੀ ਦੇ ਲੀਡਰਾਂ ਨੂੰ ਅਤੇ ਵਰਕਰਾਂ ਨੂੰ ਭੀ ਅਪੀਲ ਕੀਤੀ ਕੇ ਉਹ ਇਹਨਾਂ ਪ੍ਰਚਾਰ ਵੈਨਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਕਿ ਪੰਜਾਬ ਦੇ ਆਮ ਲੋਕ ਇਹਨਾਂ ਢੇਰ ਸਾਰੀਆਂ ਵੈਲਫੇਅਰ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ।ਇਸ ਮੌਕੇ ਸਿੱਧੂ ਤੋ ਇਲਾਵਾ ਕੈਪਟਨ ਵਿਕਰਮ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਜਗਸੀਰ ਸਿੰਘ ਭੈਣੀ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਜਾਗੀਰ ਸਿੰਘ ਹੌਲਦਾਰ ਅਜਾਇਬ ਸਿੰਘ ਧੌਲਾ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ