ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ: ਡਾ. ਜਤਿੰਦਰ ਰਾਜ ਸਿੰਘ

Advertisement
Spread information
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 24 ਨਵੰਬਰ 2023


       ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਵਿਖੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗ੍ਰਿਤ ਹਫਤਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਫਾਜਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸੀਐਚਸੀ ਖੂਈ ਖੇੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਦੇਖਰੇਖ ਹੇਠ ਜਾਗਰੁਕਤਾ ਕੈਂਪ ਲਗਾਇਆ ਗਇਆ।
       ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਤਿੰਦਰ ਰਾਜ ਸਿੰਘ ਸੈਨੀ ਨੇ ਦੱਸਿਆ ਕਿ ਲੋਕ ਅੱਜ ਕਲ ਐਂਟੀਬਾਇਓਟਿਕ ਲੈਂਦੇ ਹੈ ਜਦੋਂ ਕਿ ਇਸ ਦੀ ਜਰੂਰਤ ਵੀ ਨਹੀਂ ਹੁੰਦੀ। ਜਿਵੇਂ ਕਿ ਆਮ ਜੁਕਾਮ, ਫਲੂ, ਵਗਦਾ ਨੱਕ, ਜਾ ਵਿਯਰਾਲ ਇਨਫੈਕਸ਼ਨ ਹੋਣ ਤੇ ਇੰਤਿਬਿਓਟਕ ਦੀ ਜਰੂਰਤ ਨਹੀਂ ਹੁੰਦੀ ਬਲਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾਕਟਰੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਇਆ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੌ ਕੋਰਸ ਸ਼ੁਰੂ ਕੀਤਾ ਜਾਵੇ ਉਸਨੂੰ ਪੂਰਾ ਕੀਤਾ ਜਾਵੇ। ਪਰ ਲੋਕ ਜਾਣਕਾਰੀ ਨਾ ਹੋਣ ਕਾਰਨ ਉਸ ਕੋਰਸ ਨੂੰ ਪੂਰਾ ਨਾ ਕਰਦੇ ਹੋਏ ਆਪਣੀ ਮਰਜੀ ਨਾਲ ਦੂਸਰਾ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਹੈ ਜੌ ਕਿ ਠੀਕ ਨਹੀਂ ਹੈ। ਹਮੇਸ਼ਾ ਡਾਕਟਰੀ ਨਿਰਦੇਸ਼ ਅਨੁਸਾਰ ਹੀ ਦਵਾਈ ਦਾ  ਕੋਰਸ  ਪੂਰਾ ਕੀਤਾ ਜਾਵੇ ਅਤੇ ਲਾਗ ਨੂੰ ਰੋਕਣ ਲਈ ਅਤੇ ਐਂਟੀਬਾਇਓਟਿਕ ਤੋਂ ਬਚਣ ਲਈ ਆਪਣੇ ਹੱਥ ਧੋਵੇ ਜਾਵੇ ਤਾ ਕਿ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀ ਰੋਧਕ ਬਣ ਰਹੇ ਹਨ ਕਿਉਂਕਿ ਲੋਕ ਰੋਗ ਸੰਬਧੀ ਵਿਸ਼ੇਸ਼ ਐਂਟੀਬਾਇਓਟਿਕ ਜਾ ਖੁਰਾਕ ਨਹੀਂ ਲੈਂਦੇ ਹਨ।
Advertisement
Advertisement
Advertisement
Advertisement
Advertisement
error: Content is protected !!