ਇਹ ਤਾਂ ਪੰਗਾ ਹੋਰ ਪੈ ਗਿਆ,ਲੱਖੇ ਸਿਧਾਣੇ ਹੋਰਾਂ ਨੂੰ ਸਕੂਲ ਪ੍ਰਬੰਧਕਾਂ ਨੇ ਲਲਕਾਰਿਆ

Advertisement
Spread information

ਅਸ਼ੋਕ ਵਰਮਾ, ਰਾਮਪੁਰਾ 8 ਨਵੰਬਰ 2023

     ਰਾਮਪੁਰਾ ਦੇ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿੱਦਿਆਂ ਮੰਦਰ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਅੱਜ ਬੀਤੇ ਦੋ ਦਿਨਾਂ ਦੌਰਾਨ ਲੱਖਾ ਸਿਧਾਣਾ ਵੱਲੋਂ ਸਕੂਲ ’ਚ ਹੰਗਾਮਾ ਕਰਨ ਦੇ ਮਾਮਲੇ ’ਚ ਆਪਣਾ ਪੱਖ ਰੱਖਿਆ ਅਤੇ ਇੰਨ੍ਹਾਂ ਘਟਨਾਵਾਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ । ਪ੍ਰਬੰਧਕੀ ਕਮੇਟੀ ਦੇ ਆਗੂਆਂ ਦਾ ਵਤੀਰਾ ਅੱਜ ਸਖਤ ਦਿਖਾਈ ਦਿੱਤਾ ਅਤੇ ਉਹ ਸਕੂਲ ’ਚ ਕੀਤੇ ਹੰਗਾਮੇ ਨੂੰ ਲੈਕੇ ਕਾਫੀ ਨਰਾਜ਼ ਦਿਖਾਈ ਦਿੱਤੇ। ਵਿੱਦਿਆ ਭਾਰਤੀ ਪੰਜਾਬ  ਦੇ ਜੱਥੇਬੰਦਕ ਸਕੱਤਰ ਰਜਿੰਦਰ ਕੁਮਾਰ ਨੇ ਅੱਜ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਸੰਸਕਾਰੀ ਤੇ ਨਰਮ ਹਾਂ ਸਾਨੂੰ ਕੰਮਜੋਰ ਸਮਝਣ ਦੀ ਭੁੱਲ ਨਾ ਕੀਤੀ ਜਾਏ।             ਲੱਖਾ ਸਿਧਾਣਾ ਵੱਲੋਂ ਆਪਣੇ ਸਾਥੀਆਂ ਨਾਲ ਕੀਤੇ ਹੰਗਾਮੇ ਨੂੰ ਲੈਕੇ ਉਨ੍ਹਾਂ  ਕਿਹਾ ਕਿ ਸਕੂਲ ਚਲਾਉਣ ਵਾਲੀ ਸੰਸਥਾ ਨੂੰ ਕੋਈ ਦਬਾਅ ਲਵੇਗਾ ਇਹ ਉਸ ਦੀ ਭੁੱਲ ਹੋ ਸਕਦੀ  ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਕੂਲ ਪ੍ਰਬੰਧਕਾਂ ਜਾਂ ਸਟਾਫ ਨੂੰ ਲੈਕੇ ਕੋਈ ਦਿੱਕਤ ਸੀ ਤਾਂ ਸਕੂਲ ਦੀ ਕਮੇਟੀ ਜਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਕੋਲ ਸ਼ਕਾਇਤ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕੁੱਝ ਲੋਕਾਂ ਵੱਲੋਂ ਬੇਲੋੜਾ ਅਤੇ ਬਿਨਾਂ ਮਤਲਬ ਦਾ ਹੰਗਾਮਾ ਕਰਕੇ ਸਕੂਲ ਦੀ ਮਰਿਯਾਦਾ ਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਜੋਕਿ ਸਿੱਖਿਆ ਵਰਗੇ ਅਹਿਮ ਮਾਮਲੇ ’ਚ ਚਿੰਤਾਜਨਕ ਹੈ। ਸਕੂਲ ਵਿੱਚ ਮਾਂ ਬੋਲੀ ਪੰਜਾਬੀ ਨੂੰ ਲੈਕੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਜਰੂਰੀ ਵਿਸ਼ਿਆ ਅਨੁਸਾਰ ਪੰਜਾਬੀ ਮਾਂ ਬੋਲੀ ਪੜ੍ਹਾਈ ਵੀ ਜਾਂਦੀ ਹੈ ਤੇ ਪੂਰੀ ਤਰਾਂ ਸਤਿਕਾਰ ਵੀ ਦਿੱਤਾ ਜਾਂਦਾ ਹੈ ।
        ਉਹਨਾਂ ਕਿਹਾ ਕਿ ਹੁਣ ਵੀ  ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੂੰ ਕੋਈ ਪੰਜਾਬੀ ਭਾਸ਼ਾ ਦੇ ਸਬੰਧ ’ਚ ਸ਼ਕਾਇਤ ਹੈ ਤਾਂ ਉਹ ਸਕੂਲ ਪ੍ਰਬੰਧਕ ਕਮੇਟੀ , ਜਿਲ੍ਹਾ ਸਿੱਖਿਆਂ ਅਫਸਰ ਜਾਂ ਫਿਰ ਸੀ ਬੀ ਐਸ ਸੀ ਦੇ ਅਧਿਕਾਰੀਆਂ ਨੂੰ ਭੇਜ਼ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆ ਕੇ ਸਕੂਲ ਦਾ ਮਾਹੌਲ ਖਰਾਬ ਕਰਨਾ ਗਲਤ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਵਿੱਦਿਆ ਭਾਰਤੀ ਪੰਜਾਬ ਦੇ ਜਰਨਲ ਸਕੱਤਰ ਡਾ: ਨਵਦੀਪ ਸ਼ੇਖਰ, ਵਿੱਤ ਸਕੱਤਰ ਵਿਜੈ ਠਾਕੁਰ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਕਰਮਜੀਤ ਸਿੰਘ ਪਰਮਾਰ ਤੋਂ ਇਲਾਵਾ ਸਕੂਲ ਕਮੇਟੀ ਦੇ ਸਰਪ੍ਰਸਤ ਰਾਜ ਕੁਮਾਰ, ਤਰਸੇਮ ਜੇਠੀ, ਯਸਪਾਲ ਗੋਇਲ ਅਤੇ ਸਕੂਲ ਦੀ ਵਾਇਸ ਪ੍ਰਿਸ਼ੀਪਲ ਊਸ਼ਾ ਗੋਇਲ ਵੀ ਹਾਜ਼ਰ ਸਨ ।
       ਦੱਸਣਯੋਗ ਹੈ ਕਿ ਲੱਖਾ ਸਿਧਾਣਾ ਅਤੇ ਮਾਨਸਾ ’ਚ ਨਸ਼ਿਆਂ ਖਿਲਾਫ ਲੜਾਈ ਨੂੰ ਲੈਕੇ ਚਰਚਾ ’ਚ ਆਏ ਪਰਮਿੰਦਰ ਸਿੰਘ ਝੋਟਾ ਆਪਣੇ ਸਮਰਥਕਾਂ ਸਣੇ ਸਰਵ ਹਿੱਤਕਾਰੀ ਸਕੂਲ ਵਿੱਚ ਪ੍ਰਿੰਸੀਪਲ ਕੋਲ ਗਏ ਸਨ। ਲੱਖਾ ਸਿਧਾਣਾ ਨੇ ਦੋਸ਼ ਲਾਇਆ ਸੀ ਕਿ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਅਤੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਲਾਇਆ ਜਾ ਰਿਹਾ ਹੈ।  ਮੰਗਲਵਾਰ ਨੂੰ ਇੱਕ ਵਾਰ ਫਿਰ ਸਕੂਲ ਪ੍ਰਬੰਧਕਾਂ ਖ਼ਿਲਾਫ਼ ਲੱਖਾ ਸਿਧਾਣਾ ਨੇ ਆਪਣੇ ਸਮਰਥਕਾਂ ਨਾਲ ਸਕੂਲ ਅੱਗੇ ਧਰਨਾ ਲਾ ਦਿੱਤਾ। ਇਸ ਦੌਰਾਨ ਧਰਨੇ ਵਾਲੀ ਥਾਂ ’ਤੇ ਪੁੱਜੇ ਰਾਮਪੁਰਾ ਫੂਲ ਸਬ-ਡਿਵੀਜ਼ਨ ਦੇ ਡੀਐੱਸਪੀ ਮੋਹਤਿ ਅਗਰਵਾਲ ਨੇ ਲੱਖਾ ਸਿਧਾਣਾ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਤੋਂ ਰੋਕਿਆ ਪਰ ਜਦੋਂ ਉਹ ਟੱਸ ਤੋਂ ਮੱਸ ਨਾ ਹੋਇਆ ਤਾਂ ਪੁਲੀਸ ਨੇ ਲੱਖਾ ਸਿਧਾਣਾ ਅਤੇ ਉਸ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਦੇਰ ਰਾਤ ਰਿਹਾਅ ਕਰ ਦਿੱਤਾ ਸੀ।

Advertisement
Advertisement
Advertisement
Advertisement
Advertisement
Advertisement
error: Content is protected !!