ਹਰਪ੍ਰੀਤ ਕੌਰ ਬਬਲੀ, ਸੰਗਰੂਰ 6 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲ ਪਿੰਡ ਮੰਗਵਾਲ ਦੇ ਹੋਣਹਾਰ ਖਿਡਾਰੀਆਂ ਨੂੰ 100 ਤੋਂ ਵੱਧ ਟਰੈਕ ਸੂਟ ਭੇਜੇ ਗਏ ਹਨ, ਜੋ ਪਾਰਟੀ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਅਤੇ ਪਾਰਟੀ ਦੇ ਹਾਜਰ ਹੋਰ ਆਗੂਆਂ ਵੱਲੋਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਸਕੂਲ ਸਟਾਫ ਦੀ ਮੌਜੂਦਗੀ ਵਿੱਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੂੰ ਸੌਂਪੇ ਗਏ | ਵਰਨਣਯੋਗ ਹੈ ਕਿ ਸਕੂਲ ਦੇ ਇਹ ਸਾਰੇ ਖਿਡਾਰੀਆਂ ਨੇ ਤੈਰਾਕੀ, ਐਥਲੈਟਿਕਸ, ਫੁੱਟਬਾਲ, ਚੈੱਸ, ਬੈਡਮਿੰੰਟਨ, ਰੱਸਾਕਸ਼ੀ, ਹਾਕੀ, ਕਬੱਡੀ ਨੈਸ਼ਨਲ, ਖੋ-ਖੋ, ਕੁਸ਼ਤੀ, ਮਿੰਨੀ ਹੈਂਡਬਾਲ, ਕਰਾਟੇ, ਜਿਮਨਾਸਟਿਕ, ਯੋਗਾ ਆਦਿ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ ਅਤੇ ਹੁਣ ਇਹ ਅੱਗ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ |
ਜਥੇਦਾਰ ਸ. ਰਾਮਪੁਰਾ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਅਤੇ ਨੌਜਵਾਨਾਂ ਵਿੱਚ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ | ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਜਿੱਥੇ ਲਗਾਤਾਰ ਖੇਡ ਕਿੱਟਾਂ ਅਤੇ ਹੋਰ ਸਾਮਾਨ ਵੰਡਿਆਂ ਜਾ ਰਿਹਾ ਹੈ, ਉੱਥੇ ਹੀ ਨੌਜਵਾਨਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨੇ ਲਈ ਜਿੰਮ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਪਿੰਡ ਮੰਗਵਾਲ ਦੇ ਇਨ੍ਹਾਂ ਬੱਚਿਆਂ ਨੇ ਆਪਣੀ ਮਿਹਨਤ ਸਦਕਾ ਬਲਾਕ ਪੱਧਰ ‘ਤੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਹੈ ਅਤੇ ਹੁਣ ਇਹ ਅੱਗੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ, ਜਿਸ ਤੋਂ ਖੁਸ਼ ਹੋ ਕੇ ਇਨ੍ਹਾਂ ਸਾਰੇ ਹੋਣਹਾਰ ਖਿਡਾਰੀਆਂ ਨੂੰ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਟਰੈਕ ਸੂਟ ਭੇਜੇ ਗਏ ਹਨ |
ਜਥੇਦਾਰ ਸ. ਰਾਮਪੁਰਾ ਨੇ ਹਾਜਰ ਬੱਚਿਆਂ ਨੂੰ ਹੋਰ ਵੀ ਵਧੇਰੇ ਮਿਹਨਤ ਕਰਕੇ ਆਪਣਾ, ਆਪਣ ੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਬੱਚਿਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਖੇਡਾਂ ਰਾਹੀਂ ਤੁਸੀ ਆਪਣਾ ਭਵਿੱਖ ਸੰਵਾਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦੀ ਵੀ ਜਿੰਦਗੀ ਵਧੀਆ ਬਣਾ ਸਕਦੇ ਹੋ | ਇਸ ਮੌਕੇ ਪਾਰਟੀ ਦੇ ਯੂਥ ਆਗੂ ਅਰਸ਼ਦੀਪ ਸਿੰਘ ਚਹਿਲ ਤੇ ਸ਼ਿਵਮ ਤਿਵਾੜੀ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਮੀਤ ਸਿੰਘ ਈਸਾਪੁਰ, ਬਲਾਕ ਸਪੋਰਟਸ ਕੋਆਰਡੀਨੇਟਰ ਪਰਵਿੰਦਰ ਸਿੰਘ, ਹੈਡ ਟੀਚਰ ਅਮਨਦੀਪ ਸਿੰਘ, ਸੰਜੇ ਗਰਗ, ਨੀਰਜ ਅਗਰਵਾਲ, ਮਨਜੀਤ ਕੌਰ, ਮੈਡਮ ਹਰਕੀਰਤ ਕੌਰ, ਲਖਵੀਰ ਸਿੰਘ, ਰਮਨਦੀਪ ਸਿੰਘ, ਜੁਝਾਰ ਸਿੰਘ, ਵਿਕਾਸ ਵਡੇਰਾ ਤੋਂ ਇਲਾਵਾ ਸਕੂਲੀ ਬੱਚੇ ਹਾਜਰ ਸਨ |