ਹਰਿੰਦਰ ਨਿੱਕਾ , ਪਟਿਆਲਾ 6 ਨਵੰਬਰ 2023
ਥਾਣਾ ਸਿਵਲ ਲਾਈਨ ਖੇਤਰ ‘ਚ ਸਥਿਤ ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਨਾਲ ਹੱਥੋਪਾਈ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਚਰਨਜੀਤ ਕੌਰ ਪਤਨੀ ਵੀਰਦੇਵ ਸਿੰਘ ( ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆ) ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਲੰਘੀ ਕੱਲ੍ਹ ਉਸ ਨੂੰ ਕਾਲਜ ਦੇ ਚੋਂਕੀਦਾਰ ਦਾ ਫੋਨ ਆਇਆ ਕਿ ਭੋਪਾਲ ਸਿੰਘ ਪੁੱਤਰ ਬੁਘੇਲ ਸਿੰਘ ਅਤੇ ਵਿਕਰਮਦਿੱਤ ਸਿੰਘ ਪੁੱਤਰ ਭੋਪਾਲ ਸਿੰਘ ਵਾਸੀਆਨ ਰੇਤਗੜ੍ਹ ਹਾਊਸ ਨਿਊ ਅਫਸਰ ਕਲੋਨੀ ਪਟਿਆਲਾ ਸਮੇਤ 5/7 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕਾਲਜ ਦੀ ਕੰਧ ਤੋੜ ਰਹੇ ਹਨ । ਜਦੋਂ ਮੁਦੈਲਾ ਨੇ ਮੌਕਾ ਪਰ ਜਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਦੋਸ਼ੀਆਂ ਨੇ ਮੁਦੈਲਾ ਨਾਲ ਹੱਥੋਪਾਈ ਕੀਤੀ ਅਤੇ ਮੁਦੈਲਾ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ । ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੇ ਸਰਕਾਰੀ ਪ੍ਰਾਪਰਟੀ ਦੀ ਭੰਨਤੋੜ ਕਰਕੇ ,ਪ੍ਰੋਪਰਟੀ ਪਰ ਕਬਜਾ ਕਰਨ ਦੀ ਵੀ ਕੋਸਿ਼ਸ਼ ਕੀਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਨਖ਼ ਦੱਸਿਆ ਕਿ ਪ੍ਰਿੰਸੀਪਲ ਦੀ ਸ਼ਕਾਇਤ ਪਰ, ਭੋਪਾਲ ਸਿੰਘ ਉਸ ਦੇ ਪੁੱਤਰ ਵਿਕਰਮਦਿੱਤ ਸਣੇ ਪੰਜ ਸੱਤ ਹੋਰ ਅਣਪਛਾਤਿਆਂ ਖਿਲਾਫ U/S 353,186, 447,511,148,149 IPC ਅਤੇ Sec 3 Prevention of Damage to Public Property Act ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।